ਕੇਂਦਰ ਨੇ ਵਧਾਈ ਹਾੜੀ ਫਸਲਾਂ ਦੀ MSP, ਟਿਕੈਤ ਬੋਲੇ- ਕਿਸਾਨਾਂ ਨਾਲ ਸਭ ਤੋਂ ਵੱਡਾ ਮਜ਼ਾਕ

Wednesday, Sep 08, 2021 - 11:34 PM (IST)

ਕੇਂਦਰ ਨੇ ਵਧਾਈ ਹਾੜੀ ਫਸਲਾਂ ਦੀ MSP, ਟਿਕੈਤ ਬੋਲੇ- ਕਿਸਾਨਾਂ ਨਾਲ ਸਭ ਤੋਂ ਵੱਡਾ ਮਜ਼ਾਕ

ਨਵੀਂ ਦਿੱਲੀ - ਕੇਂਦਰ ਦੁਆਰਾ ਹਾੜੀ ਫਸਲਾਂ ਦੀ MSP ਨੂੰ ਵਧਾ ਦਿੱਤਾ ਗਿਆ ਹੈ। ਸਰਕਾਰ ਇਸ ਨੂੰ ਇੱਕ ਵੱਡਾ ਫੈਸਲਾ ਮੰਨ ਰਹੀ ਹੈ ਅਤੇ ਇਸ ਨੂੰ ਕਿਸਾਨਾਂ ਦੇ ਹਿੱਤ ਦੇ ਰੂਪ ਵਿੱਚ ਵੇਖ ਰਹੀ ਹੈ ਪਰ ਕਿਸਾਨ ਨੇਤਾ ਰਾਕੇਸ਼ ਟਿਕੈਤ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਹੀਂ ਹਨ। ਇਸ ਫ਼ੈਸਲੇ ਤੋਂ ਬਾਅਦ ਉਨ੍ਹਾਂ ਦਾ ਗੁੱਸਾ ਹੋਰ ਜ਼ਿਆਦਾ ਵੱਧ ਗਿਆ ਹੈ। ਉਨ੍ਹਾਂ ਨੇ ਇਸ ਨੂੰ ਕੇਂਦਰ ਦਾ ਸਭ ਤੋਂ ਵੱਡਾ ਧੋਖਾ ਕਰਾਰ ਦਿੱਤਾ ਹੈ।

MSP ਤੋਂ ਖੁਸ਼ ਨਹੀਂ ਟਿਕੈਤ, ਕੇਂਦਰ 'ਤੇ ਵਿੰਨ੍ਹਿਆ ਨਿਸ਼ਾਨਾ
ਟਿਕੈਤ ਨੇ ਕਿਹਾ ਕਿ ਭਾਰਤ ਸਰਕਾਰ ਦੁਆਰਾ ਅੱਜ ਹਾੜੀ ਫਸਲਾਂ ਦੇ ਹੇਠਲੇ ਸਮਰਥਨ ਮੁੱਲ ਦੀ ਕੀਤੀ ਗਈ ਘੋਸ਼ਣਾ ਧੋਖਾ ਹੈ। ਪਿਛਲੇ ਸਾਲ ਫਸਲ 1459 ਦੱਸਣ ਵਾਲੇ ਇਸ ਸਾਲ 1080 ਦੱਸਕੇ ਕਿਸਾਨਾਂ ਨਾਲ ਭੱਦਾ ਮਜ਼ਾਕ ਕਰ ਰਹੇ ਹਨ। ਜ਼ੋਰ ਦੇ ਕੇ ਕਿਹਾ ਕਿ ਖੇਤੀਬਾੜੀ ਮੁੱਲ ਕਮਿਸ਼ਨ ਦੁਆਰਾ ਪਿਛਲੇ ਸਾਲ ਕਣਕ ਦੀ ਫਸਲ ਦੀ ਲਾਗਤ 1459 ਰੁਪਏ ਦੱਸੀ ਗਈ ਸੀ, ਇਸ ਸਾਲ ਲਾਗਤ ਘਟਾ ਕੇ 1000 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਵੱਡਾ ਮਜ਼ਾਕ ਕੁੱਝ ਹੋ ਨਹੀਂ ਸਕਦਾ।

ਇਹ ਵੀ ਪੜ੍ਹੋ - ਹੁਣ ਚੋਣ ਕਮਿਸ਼ਨ ਦਾ ਕੰਮ ਸਿਰਫ ਚੋਣਾਂ ਦੌਰਾਨ ਹੀ ਨਹੀਂ ਸਗੋਂ ਪੂਰੇ ਸਾਲ ਹੁੰਦਾ ਹੈ

ਦੋਸ਼ ਲਗਾ ਦਿੱਤਾ ਗਿਆ ਹੈ ਕਿ ਸਰਕਾਰ ਨੇ ਐੱਮ.ਐੱਸ.ਪੀ. ਦੇ ਨਾਮ 'ਤੇ ਕਿਸਾਨਾਂ ਦੀ ਜੇਬ ਨੂੰ ਕੱਟਣ ਦਾ ਕੰਮ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਮੁਤਾਬਕ ਜਿਸ ਤਰ੍ਹਾਂ ਪਿਛਲੇ ਸਾਲ ਸਮਰਥਨ ਮੁੱਲ ਵਿੱਚ ਵਾਧਾ ਕੀਤਾ ਗਿਆ ਸੀ ਜੇਕਰ ਉਸ ਫਾਰਮੂਲੇ ਨੂੰ ਵੀ ਲਾਗੂ ਕੀਤਾ ਜਾਵੇ ਤਾਂ ਕਿਸਾਨਾਂ ਨੂੰ 71 ਰੁਪਏ ਘੱਟ ਦਿੱਤੇ ਗਏ ਹਨ। ਜੋ ਸਰਕਾਰ ਐੱਮ.ਐੱਸ.ਪੀ. ਨੂੰ ਵੱਡਾ ਕਦਮ ਦੱਸ ਰਹੀ ਹੈ, ਉਸ ਨੇ ਕਿਸਾਨਾਂ ਦੀ ਜੇਬ ਨੂੰ ਕੱਟਣ ਦਾ ਕੰਮ ਕੀਤਾ ਹੈ।

ਭਾਰਤੀ ਕਿਸਾਨ ਯੂਨੀਅਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੀ ਕਰਨਾਲ ਪ੍ਰਸ਼ਾਸਨ ਨਾਲ ਗੱਲਬਾਤ ਬੇਨਤੀਜਾ ਰਹੀ ਹੈ ਜਿਸ ਵਜ੍ਹਾ ਨਾਲ ਉਨ੍ਹਾਂ ਦਾ ਵਿਰੋਧ ਪ੍ਰਦਰਸ਼ਨ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹਿਣ ਵਾਲਾ ਹੈ। ਉਨ੍ਹਾਂ ਦੀ ਮੰਗ ਸਪੱਸ਼ਟ ਹੈ ਕਿ SDM 'ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਬਰਖਾਸਤ ਕਰ ਦਿੱਤਾ ਜਾਵੇ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News