ਲੋਕਾਂ ਨੂੰ ਜਾਗਰੂਕ ਕਰਨ ਲਈ ਉੱਤਰਾਖੰਡ ਪੁਲਸ ਨੂੰ ''ਟਿਕ ਟਾਕ'' ਦਾ ਸਹਾਰਾ

08/18/2019 1:29:01 PM

ਦੇਹਰਾਦੂਨ (ਵਾਰਤਾ)— ਉੱਤਰਾਖੰਡ ਪੁਲਸ ਨੇ ਸੜਕ, ਸਾਈਬਰ ਅਤੇ ਮਹਿਲਾ ਸੁਰੱਖਿਆ ਸਮੇਤ ਹੋਰ ਸਮਾਜਿਕ ਮੁੱਦਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਬਣਾਉਣ ਲਈ ਲੋਕਪ੍ਰਿਅ ਚੀਨੀ ਵੀਡੀਓ ਪਲੇਟਫਾਰਮ ਟਿਕ ਟਾਕ ਨਾਲ ਹੱਥ ਮਿਲਾਇਆ ਹੈ। ਉੱਤਰਾਖੰਡ ਦੇ ਪੁਲਸ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਟਿਕ ਟਾਕ ਜ਼ਰੀਏ ਅਸੀਂ ਲੋਕਾਂ ਤਕ ਆਪਣੇ ਸੰਦੇਸ਼ ਪਹੁੰਚਾਉਣ ਵਿਚ ਸਮਰੱਥ ਹੋਵਾਂਗੇ। ਅਸੀਂ ਲੋਕਾਂ ਨਾਲ ਵਿਅਕਤੀਗਤ ਰੂਪ ਨਾਲ ਆਸਾਨੀ ਨਾਲ ਜੁੜ ਸਕਾਂਗੇ। 

ਕੁਮਾਰ ਨੇ ਕਿਹਾ ਕਿ ਉੱਤਰਾਖੰਡ ਪੁਲਸ ਟਿਕ ਟਾਕ ਵੀਡੀਓ ਐਪ ਦੇ ਜ਼ਰੀਏ ਸੜਕ ਸੁਰੱਖਿਆ, ਸਾਈਬਰ ਸੁਰੱਖਿਆ, ਮਹਿਲਾ ਸੁਰੱਖਿਆ ਅਤੇ ਹੋਰ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਜ਼ਰੀਏ ਲੋਕਾਂ ਨਾਲ ਸਾਂਝਾ ਕਰੇਗੀ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਸਭ ਤੋਂ ਪਹਿਲਾਂ ਟਿਕ ਟਾਕ ਨਾਲ ਕੇਰਲ ਪੁਲਸ ਨੇ ਹੱਥ ਮਿਲਾਇਆ ਸੀ। ਕੇਰਲ ਪੁਲਸ ਪਿਛਲੇ ਮਹੀਨੇ ਟਿਕ ਟਾਕ ਨਾਲ ਜੁੜੀ ਸੀ ਅਤੇ ਉਸ ਦੇ ਸਵਾ ਦੋ ਲੱਖ ਤੋਂ ਵਧ ਫਾਲੋਅਰਜ਼ ਹਨ।


Tanu

Content Editor

Related News