ਨਾਬਾਲਗ ਨੇ ਕੀਤਾ ਸੀ ਟਿਕ-ਟਾਕ ਸਟਾਰ ਮੋਹਿਤ ਦਾ ਕਤਲ

05/24/2019 3:33:19 PM

ਨਵੀਂ ਦਿੱਲੀ— ਟਿਕ-ਟਾਕ ਸਟਾਰ ਜਿਮ ਟਰੇਨਰ ਮੋਹਿਤ ਮੋਰ ਦਾ ਕਤਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਕੀਤਾ ਗਿਆ ਸੀ ਅਤੇ ਕਤਲ ਕਰਨ ਵਾਲਿਆਂ 'ਚ ਇਕ ਨਾਬਾਲਗ ਸ਼ਾਮਲ ਸੀ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮੋਹਿਤ ਮੋਰ ਦੀ ਹੱਤਿਆ ਕਰਨ ਵਾਲੇ ਇਕ ਨਾਬਾਲਗ ਨੂੰ ਫੜਿਆ ਹੈ, ਜਿਸ ਨੇ ਆਪਣੇ 2 ਦੋਸਤਾਂ ਨਾਲ ਮਿਲ ਕੇ ਹੱਤਿਆ ਨੂੰ ਅੰਜਾਮ ਦਿੱਤਾ ਸੀ। ਪੁਲਸ ਅਨੁਸਾਰ ਦੋਸ਼ੀ ਨੂੰ ਦਵਾਰਕਾ ਦੇ ਧੁਲਸਿਰਸ ਪਿੰਡ ਕੋਲੋਂ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋਂ ਪੁਲਸ ਨੇ ਦੇਸੀ ਕੱਟਾ ਵੀ ਬਰਾਮਦ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਨਾਬਾਲਗ ਦੋਸ਼ੀ ਨੇ 21 ਮਈ ਨੂੰ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਟਿਕ-ਟਾਕ 'ਤੇ ਫੇਮਸ ਅਤੇ ਜਿਮ ਟਰੇਨਰ ਮੋਹਿਤ ਮੋਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।PunjabKesariਸਪੈਸ਼ਲ ਸੈੱਲ ਡੀ.ਸੀ.ਪੀ. ਸੰਜੀਵ ਯਾਦਵ ਨੇ ਦੱਸਿਆ ਕਿ ਦੋਸ਼ੀ ਨਾਬਾਲਗ ਵਿਰੁੱਧ ਪੁਲਸ ਕੋਲ ਸੀ.ਸੀ.ਟੀ.ਵੀ. ਦੀ ਮੌਜੂਦ ਹੈ, ਜਿਸ 'ਚ ਉਸ ਦੀ ਸ਼ਮੂਲੀਅਤ ਸਾਬਤ ਹੋ ਸਕੇ। ਜਾਂਚ 'ਚ ਸਾਹਮਣੇ ਆਇਆ ਕਿ ਮੋਹਿਤ ਨੇ ਵਿਕਾਸ ਦਲਾਲ ਦੇ ਇਕ ਰਿਸ਼ਤੇਦਾਰ ਤੋਂ 20 ਲੱਖ ਰੁਪਏ ਉਧਾਰ ਲਏ ਸਨ ਅਤੇ ਉਹ ਪੈਸੇ ਦੇਣ 'ਚ ਟਾਲ-ਮਟੋਲ ਕਰ ਰਿਹਾ ਸੀ। ਵਾਰ-ਵਾਰ ਪੈਸੇ ਮੰਗਣ 'ਤੇ ਵੀ ਜਦੋਂ ਮੋਹਿਤ ਨੇ ਪੈਸੇ ਨਹੀਂ ਦਿੱਤੇ ਤਾਂ ਦੋਸ਼ੀਆਂ ਨੇ ਉਸ ਦੇ ਕਤਲ ਦੀ ਸਾਜਿਸ਼ ਰਚੀ। ਇਸ ਤੋਂ ਬਾਅਦ 21 ਮਈ ਨੂੰ ਮੋਹਿਤ ਨੂੰ ਇਕ ਸਾਈਬਰ ਕੈਫੇ 'ਚ ਆ ਕੇ ਦੋਸ਼ੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ। ਦੋਸ਼ੀਆਂ ਨੇ ਕਈ ਰਾਊਂਡ ਫਾਇਰਿੰਗ ਕੀਤੇ ਸਨ। ਮੋਹਿਤ ਮੋਰ ਵੀ ਦਵਾਰਕਾ ਦੇ ਹੀ ਇਕ ਗਿਰੋਹ ਨਾਲ ਸੰਬੰਧ ਰੱਖਦਾ ਸੀ, ਜਿਸ ਨੂੰ ਪ੍ਰਦੀਪ ਸੋਲੰਕੀ ਗੈਂਗ ਦੱਸਿਆ ਜਾ ਰਿਹਾ ਹੈ।


DIsha

Content Editor

Related News