ਦਲਾਈ ਲਾਮਾ ਨੂੰ ‘ਗਾਂਧੀ ਮੰਡੇਲਾ’ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਤ

Sunday, Nov 20, 2022 - 12:10 PM (IST)

ਦਲਾਈ ਲਾਮਾ ਨੂੰ ‘ਗਾਂਧੀ ਮੰਡੇਲਾ’ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਤ

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਆਰਲੇਕਰ ਨੇ ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਨੂੰ ‘ਗਾਂਧੀ ਮੰਡੇਲਾ’ ਪੁਰਸਕਾਰ ਨਾਲ ਸ਼ਨੀਵਾਰ ਨੂੰ ਸਨਮਾਨਿਤ ਕੀਤਾ। ਲਾਮਾ ਨੂੰ ਮੈਕਲੋਡਗੰਜ ’ਚ ਗਾਂਧੀ ਮੰਡੇਲਾ ਫਾਊਂਡੇਸ਼ਨ ਵੱਲੋਂ ਆਯੋਜਿਤ ਸਮਾਗਮ ’ਚ ਸਨਮਾਨਤ ਕੀਤਾ ਗਿਆ।ਆਰਲੇਕਰ ਨੇ ਕਿਹਾ ਕਿ ਦਲਾਈ ਲਾਮਾ ਇਸ ਪੁਰਸਕਾਰ ਲਈ ‘ਸ਼ਾਇਦ ਅੱਜ ਦੁਨੀਆ ਦੇ ਸਭ ਤੋਂ ਵੱਧ ਯੋਗ ਵਿਅਕਤੀ’ ਹਨ ਅਤੇ ਉਨ੍ਹਾਂ ਨੂੰ ‘ਸ਼ਾਂਤੀ ਦਾ ਵਿਸ਼ਵਵਿਆਪੀ ਦੂਤ’ ਦੱਸਿਆ। ਉਨ੍ਹਾਂ ਕਿਹਾ ਕਿ ਅਹਿੰਸਾ ਅਤੇ ਦਇਆ ਦੇ ਉਨ੍ਹਾਂ ਦੇ ਸਿਧਾਂਤਾਂ ਦੀ ਅੱਜ ਦੀ ਦੁਨੀਆ ’ਚ ਜ਼ਰੂਰਤ ਹੈ।

PunjabKesari

ਰਾਜਪਾਲ ਨੇ ਕਿਹਾ ਕਿ ਲਾਮਾ ਨੇ ਸਦਭਾਵਨਾ, ਦਇਆ ਅਤੇ ਪਿਆਰ ਦੀ ਸਦੀਆਂ ਪੁਰਾਣੀ ਸੰਸਕ੍ਰਿਤੀ ਨੂੰ ਅੱਗੇ ਵਧਾਇਆ ਹੈ। ਗਾਂਧੀ ਮੰਡੇਲਾ ਫਾਊਂਡੇਸ਼ਨ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਤੋਂ ਬਾਅਦ ਸਿਰਫ਼ ਦਲਾਈ ਲਾਮਾ ਹੀ ਵਿਸ਼ਵ ਨਾਗਰਿਕ ਹੋਣ ਦੀ ਸਮਰੱਥਾ ਰੱਖਦੇ ਹਨ ਕਿਉਂਕਿ ਉਹ ਸਰਹੱਦਾਂ ਨਾਲ ਬੱਝੇ ਨਹੀਂ ਹਨ।

PunjabKesari

ਪੁਰਸਕਾਰ ਪ੍ਰਾਪਤ ਕਰਦੇ ਹੋਏ ਲਾਮਾ ਨੇ ਕਿਹਾ ਕਿ ਅਹਿੰਸਾ ਅਤੇ ਦਇਆ ਵਿਸ਼ਵ ਸ਼ਾਂਤੀ ਲਈ ਜ਼ਰੂਰੀ ਹਨ ਅਤੇ ਇਹ ਸਿਧਾਂਤ ਹਜ਼ਾਰਾਂ ਸਾਲਾਂ ਤੋਂ ਭਾਰਤੀ ਸੰਸਕ੍ਰਿਤੀ ਵਿਚ ਸ਼ਾਮਲ ਹਨ। ਇਸ ਤੋਂ ਪਹਿਲਾਂ ਭਾਰਤ ਦੇ ਸਾਬਕਾ ਚੀਫ਼ ਜਸਟਿਸ ਕੇ. ਜੀ. ਬਾਲਾਕ੍ਰਿਸ਼ਨਨ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਲਾਮਾ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਨੀ ਚਾਹੀਦੀ ਹੈ।


author

Tanu

Content Editor

Related News