ਠੱਗ ਸੁਕੇਸ਼ ਦਾ ਦਾਅਵਾ, ਰਾਜ ਸਭਾ ਸੀਟ ਲਈ ‘ਆਪ’ ਨੇਤਾ ਕੈਲਾਸ਼ ਗਹਿਲੋਤ ਨੂੰ ਦਿੱਤੇ 50 ਕਰੋੜ
Sunday, Apr 14, 2024 - 10:56 AM (IST)
ਨਵੀਂ ਦਿੱਲੀ (ਅਨਸ)- ਕਥਿਤ ਠੱਗ ਸੁਕੇਸ਼ ਚੰਦਰਸ਼ੇਖਰ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਰਾਜ ਸਭਾ ਸੀਟ ਹਾਸਲ ਕਰਨ ਲਈ ‘ਆਪ’ ਨੇਤਾ ਕੈਲਾਸ਼ ਗਹਿਲੋਤ ਨੂੰ 50 ਕਰੋੜ ਰੁਪਏ ਦਿੱਤੇ ਸਨ। ਸੁਕੇਸ਼ ਨੇ ਕਿਹਾ, ‘‘ਮੈਂ ਰਾਜ ਸਭਾ ਸੀਟ ਸੁਰੱਖਿਅਤ ਕਰਨ ਲਈ ਜੇਲ ’ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ ’ਤੇ ‘ਆਪ’ ਨੇਤਾ ਕੈਲਾਸ਼ ਗਹਿਲੋਤ ਨੂੰ ਉਨ੍ਹਾਂ ਦੇ ਫਾਰਮ ਹਾਊਸ ’ਤੇ 50 ਕਰੋੜ ਰੁਪਏ ਦਿੱਤੇ ਸਨ।’’ ਉਨ੍ਹਾਂ ਕਿਹਾ ਕਿ ਉਹ ‘ਆਪ’ ਲੀਡਰਸ਼ਿਪ ਨੂੰ ਬੇਨਕਾਬ ਕਰਨਗੇ ਅਤੇ ‘ਆਪ’ ਨੇਤਾਵਾਂ ਨਾਲ ਹੋਈ ਕਥਿਤ ਵਟਸਐਪ ਚੈਟ ਨੂੰ ਵੀ ਜਨਤਕ ਕਰ ਦੇਣਗੇ। ਸੁਕੇਸ਼ ਫਿਲਹਾਲ ਦਿੱਲੀ ਦੀ ਮੰਡੋਲੀ ਜੇਲ ’ਚ ਬੰਦ ਹੈ। ਉਹ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ’ਚ ਮੁੱਖ ਮੁਲਜ਼ਮ ਹਨ।
ਕੇਜਰੀਵਾਲ, ਸਤੇਂਦਰ ਜੈਨ ਅਤੇ ਗਹਿਲੋਤ ਨੂੰ ਸੰਬੋਧਨ ਕਰਦੇ ਹੋਏ ਪੱਤਰ ’ਚ ਸੁਕੇਸ਼ ਨੇ ਇਕ ਵਾਰ ਫਿਰ ਉਨ੍ਹਾਂ ’ਤੇ ਆਪਣੀ ਪਸੰਦ ਦੇ ਜੇਲ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਲਈ ਸੱਤਾ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ, ‘‘ਅਜਿਹੀ ਹੀ ਇਕ ਉਦਾਹਰਣ ਜੇਲ ਨੰਬਰ 13, ਮੰਡੋਲੀ ਦੀ ਹੈ, ਜਿੱਥੇ ਮੈਂ ਬੰਦ ਹਾਂ। ਇੱਥੇ ਜੇਲ ਸੁਪਰਡੈਂਟ ਧਨੰਜੇ ਰਾਵਤ ਦੀ ਪੋਸਟਿੰਗ ਹੈ।’’ ਉਨ੍ਹਾਂ ਨੇ ਰਾਵਤ ’ਤੇ ‘ਆਪ’ ਦੇ ਕਰੀਬੀ ਹੋਣ ਦਾ ਦਾਅਵਾ ਕੀਤਾ ਅਤੇ ਕਿਹਾ, ‘‘ਉਹ ‘ਆਪ’ ਸਿੰਡੀਕੇਟ ਮੈਂਬਰ ਹੈ, ਜਿਸ ਨੇ ਸਤੇਂਦਰ ਜੈਨ ਅਤੇ ਸਾਬਕਾ ਡੀ. ਜੀ. ਸੰਦੀਪ ਗੋਇਲ ਦੀ ਤਰਫੋਂ ਮੇਰੇ ਕੋਲੋਂ 1.5 ਕਰੋੜ ਰੁਪਏ ਦੀ ਪ੍ਰੋਟੈਕਸ਼ਨ ਮਨੀ ਵਸੂਲੀ।’’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e