ਮੰਤਰੀ ਨੇ ਸਿੱਖ ਵਿਅਕਤੀ ਦੇ ਵਗ੍ਹਾ ਕੇ ਮਾਰੀ ਚੱਪਲ ! ਫ਼ਿਰ ਹੋ ਗਈ ਵੱਡੀ ਕਾਰਵਾਈ

Monday, Jun 16, 2025 - 05:36 PM (IST)

ਮੰਤਰੀ ਨੇ ਸਿੱਖ ਵਿਅਕਤੀ ਦੇ ਵਗ੍ਹਾ ਕੇ ਮਾਰੀ ਚੱਪਲ ! ਫ਼ਿਰ ਹੋ ਗਈ ਵੱਡੀ ਕਾਰਵਾਈ

ਕੋਲਕਾਤਾ- ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸੁਕਾਂਤ ਮਜੂਮਦਾਰ ਖਿਲਾਫ਼ ਕੋਲਕਾਤਾ ਦੇ ਇਕ ਪੁਲਸ ਥਾਣੇ ਵਿਚ  FIR ਦਰਜ ਕੀਤੀ ਗਈ ਹੈ। ਜਿਸ 'ਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਇਕ ਸਿੱਖ ਵਿਅਕਤੀ 'ਤੇ ਚੱਪਲ ਸੁੱਟੀ, ਜੋ ਉਸ ਦੀ ਪੱਗ 'ਤੇ ਲੱਗੀ। ਭਾਜਪਾ ਨੇ ਇਸ ਦੋਸ਼ ਨੂੰ ਖਾਰਜ ਕਰਦਿਆਂ ਦਾਅਵਾ ਕੀਤਾ ਕਿ ਇਹ ਸਿਰਫ ਵਿਰੋਧ ਪ੍ਰਦਰਸ਼ਨ ਵਿਚ ਇਸਤੇਮਾਲ ਕੀਤਾ ਗਿਆ ਇਕ ਕਾਗਜ਼ ਸੀ। 

ਇਹ ਵੀ ਪੜ੍ਹੋ-  ਵੱਡੀ ਖ਼ਬਰ: ਕੇਂਦਰ ਸਰਕਾਰ ਵਲੋਂ ਜਾਤੀ ਜਨਗਣਨਾ ਲਈ ਨੋਟੀਫਿਕੇਸ਼ਨ ਜਾਰੀ

PunjabKesari

ਦੱਖਣੀ ਕੋਲਕਾਤਾ ਦੇ ਕਾਲੀਘਾਟ ਪੁਲਸ ਸਟੇਸ਼ਨ ਵਿਚ 13 ਜੂਨ ਨੂੰ ਦਰਜ ਕੀਤੀ ਗਈ FIR ਵਿਚ ਦਾਅਵਾ ਕੀਤਾ ਗਿਆ ਹੈ ਕਿ 12 ਜੂਨ ਨੂੰ, ਮਜੂਮਦਾਰ (ਜੋ ਕਿ ਸੂਬਾ ਭਾਜਪਾ ਪ੍ਰਧਾਨ ਹਨ) ਦੀ ਅਗਵਾਈ ਵਿਚ ਭਾਜਪਾ ਨੇਤਾਵਾਂ ਨੂੰ ਦੱਖਣੀ 24 ਪਰਗਨਾ ਦੇ ਹਿੰਸਾ ਪ੍ਰਭਾਵਿਤ ਮਹੇਸਤਾਲਾ ਦਾ ਦੌਰਾ ਕਰਨ ਤੋਂ ਰੋਕੇ ਜਾਣ ਮਗਰੋਂ ਹਿਰਾਸਤ 'ਚ ਲਿਆ ਗਿਆ ਸੀ। ਮੁੱਖ ਮੰਤਰੀ ਮਮਤਾ ਬੈਨਰਜੀ ਦੀ ਰਿਹਾਇਸ਼ ਦੇ ਨੇੜੇ ਹਜ਼ਾਰਾ ਰੋਡ ਅਤੇ ਹਰੀਸ਼ ਚੈਟਰਜੀ ਸਟਰੀਟ ਨੂੰ ਜੋੜਨ ਵਾਲੇ ਚੌਰਾਹੇ 'ਤੇ ਇਕ ਜਨਤਕ ਸਥਾਨ 'ਤੇ ਚੱਪਲ ਸੁੱਟੀ ਸੀ। ਤ੍ਰਿਣਮੂਲ ਕਾਂਗਰਸ ਨੇ 'X' 'ਤੇ ਇਕ ਪੋਸਟ ਵਿਚ FIR ਦੀ ਇਕ ਕਾਪੀ ਸਾਂਝੀ ਕਰਦੇ ਹੋਏ ਕਿਹਾ ਕਿ ਸ਼ਿਕਾਇਤਕਰਤਾ, ਜੋ ਕਿ ਇਕ ਸਿੱਖ ਵਿਅਕਤੀ ਹੈ, ਨੇ ਦੋਸ਼ ਲਗਾਇਆ ਕਿ ਇਹ ਮਜੂਮਦਾਰ ਵੱਲੋਂ ਜਾਣਬੁੱਝ ਕੇ ਕੀਤਾ ਗਿਆ ਕੰਮ ਸੀ, ਜਿਸ ਨਾਲ ਧਾਰਮਿਕ ਮਾਨਤਾਵਾਂ ਦਾ ਅਪਮਾਨ ਕੀਤਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਉਸ 'ਤੇ ਹਮਲਾ ਹੋਇਆ।

ਇਹ ਵੀ ਪੜ੍ਹੋ-  ਨਹੀਂ ਚੱਲਿਆ AC ! ਯਾਤਰੀਆਂ ਦਾ ਗਰਮੀ 'ਚ ਹੋਇਆ ਹਾਲ ਬੇਹਾਲ, Air India Express 'ਤੇ ਫੁੱਟਿਆ ਲੋਕਾਂਂ ਦਾ ਗੁੱਸਾ

ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝੀ ਕੀਤੀ ਗਈ FIR ਦੀ ਇਕ ਕਾਪੀ ਦੇ ਅਨੁਸਾਰ ਇਹ ਭਾਰਤੀ ਸਜ਼ਾ ਜ਼ਾਬਤਾ ਦੀ ਧਾਰਾ 302 (ਕਿਸੇ ਵੀ ਵਿਅਕਤੀ ਨੂੰ ਉਸਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਕੰਮਾਂ ਤੋਂ ਸੁਰੱਖਿਆ ਪ੍ਰਦਾਨ ਕਰਨਾ) ਅਤੇ 115 (2) (ਸਵੈ-ਇੱਛਾ ਨਾਲ ਠੇਸ ਪਹੁੰਚਾਉਣ) ਦੇ ਤਹਿਤ ਦਰਜ ਕੀਤੀ ਗਈ ਸੀ। ਪੱਛਮੀ ਬੰਗਾਲ ਵਿਚ ਸੱਤਾਧਾਰੀ ਤ੍ਰਿਣਮੂਲ ਨੇ ਦਾਅਵਾ ਕੀਤਾ ਕਿ ਸਿੱਖ ਭਾਈਚਾਰੇ ਨੇ ਮਜੂਮਦਾਰ ਵਿਰੁੱਧ "ਜਾਇਜ਼ ਗੁੱਸੇ ਨਾਲ ਪ੍ਰਤੀਕਿਰਿਆ" ਜ਼ਾਹਰ ਕੀਤੀ ਹੈ।

PunjabKesari

ਇਹ ਵੀ ਪੜ੍ਹੋ-  ਮਨਾਲੀ 'ਚ ਝੂਟੇ ਲੈਂਦੀ ਕੁੜੀ ਨਾਲ ਵਾਪਰ ਗਈ ਅਣਹੋਣੀ ! ਟੁੱਟ ਗਈ ਜ਼ਿਪ ਲਾਈਨ, ਡੂੰਘੀ ਖੱਡ 'ਚ ਡਿੱਗੀ (ਵੀਡੀਓ)

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Tanu

Content Editor

Related News