ਵਿਆਹੁਤਾ ਦੇ ਪ੍ਰਤੀ ਪਿਆਰ ਪ੍ਰਗਟ ਕਰਦੇ ਹੋਏ ਪਰਚੀ ਸੁੱਟਣਾ ਉਸ ਦੇ ਸ਼ੋਸ਼ਣ ਕਰਨ ਦੇ ਸਮਾਨ : ਬੰਬਈ ਹਾਈ ਕੋਰਟ

Wednesday, Aug 11, 2021 - 12:34 PM (IST)

ਵਿਆਹੁਤਾ ਦੇ ਪ੍ਰਤੀ ਪਿਆਰ ਪ੍ਰਗਟ ਕਰਦੇ ਹੋਏ ਪਰਚੀ ਸੁੱਟਣਾ ਉਸ ਦੇ ਸ਼ੋਸ਼ਣ ਕਰਨ ਦੇ ਸਮਾਨ : ਬੰਬਈ ਹਾਈ ਕੋਰਟ

ਨਾਗਪੁਰ- ਬੰਬਈ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਕਿ ਇਕ ਵਿਆਹੁਤਾ ਜਨਾਨੀ ਪ੍ਰਤੀ ਪਿਆਰ ਦਾ ਇਜ਼ਹਾਰ ਕਰਨ ਉਸ 'ਤੇ ਪਰਚੀ ਸੁੱਟਣਾ ਉਸ ਦਾ ਸ਼ੋਸ਼ਣ ਕਰਨ ਸਮਾਨ ਹੈ। ਅਦਾਲਤ ਨੇ ਦੋਸ਼ੀ 'ਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਅਤੇ ਉਸ ਨੂੰ ਇਹ ਰਾਸ਼ੀ ਮੁਆਵਜ਼ੇ ਦੇ ਰੂਪ 'ਚ ਪੀੜਤ ਜਨਾਨੀ ਨੂੰ ਦੇਣ ਦਾ ਨਿਰਦੇਸ਼ ਦਿੱਤਾ। ਜੱਜ ਰੋਹਿਤ ਦੇਵ ਨੇ 4 ਅਗਸਤ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਇਕ ਵਿਆਹੁਤਾ ਜਨਾਨੀ ਪ੍ਰਤੀ ਪ੍ਰੇਮ ਜ਼ਾਹਰ ਕਰਦੇ ਹੋਏ ਸ਼ਾਇਰੀ ਲਿਖੀ ਪਰਚੀ ਸੁੱਟਣ ਦੀ ਹਰਕਤ ਉਸ ਦਾ ਸ਼ੋਸ਼ਣ ਕਰਨ ਸਮਾਨ ਹੈ। ਇਸ ਤੋਂ ਪਹਿਲਾਂ ਅਕੋਲਾ ਸੈਸ਼ਨ ਅਦਾਲਤ ਨੇ ਦੋਸ਼ੀ ਸ਼੍ਰੀਕ੍ਰਿਸ਼ਨ ਤਵਾੜੀ ਨੂੰ ਆਈ.ਪੀ.ਸੀ. ਦੀ ਧਾਰਾ 354 ਦੇ ਅਧੀਨ ਦੋਸ਼ੀ ਪਾਉਂਦੇ ਹੋਏ ਉਸ ਨੂੰ 2 ਸਾਲ ਦੀ ਸਜ਼ਾ ਸੁਣਾਈ ਅਤੇ 40 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ, ਜਿਸ 'ਚੋਂ 35 ਹਜ਼ਾਰ ਪੀੜਤਾ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਣਾ ਹੈ। 45 ਸਾਲਾ ਪੀੜਤਾ ਨੇ 4 ਅਕਤੂਬਰ 2011 ਨੂੰ ਅਕੋਲਾ ਦੇ ਸਿਵਲ ਲਾਈਨਜ਼ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ 'ਚ ਜਨਾਨੀ ਨੇ ਦੋਸ਼ ਲਗਾਇਆ ਕਿ 3 ਅਕਤੂਬਰ ਨੂੰ ਜਦੋਂ ਉਹ ਭਾਂਡੇ ਧੋ ਰਹੀ ਸੀ ਤਾਂ ਗੁਆਂਢ 'ਚ ਇਕ ਕਰਿਆਨੇ ਦੀ ਦੁਕਾਨ ਦਾ ਮਾਲਕ ਉਸ ਕੋਲ ਆਇਆ ਅਤੇ ਉਸ ਨੂੰ ਇਕ ਪਰਚੀ ਦੇਣ ਦੀ ਕੋਸ਼ਿਸ਼ ਕੀਤੀ। ਜਨਾਨੀ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਪਰਚੀ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਨੇ ਉਸ 'ਤੇ ਪਰਚੀ ਸੁੱਟੀ ਅਤੇ ਮੈਂ ਤੈਨੂੰ ਪਿਆਰ ਕਰਦਾ ਹਾਂ ਕਹਿ ਕੇ ਚੱਲਾ ਗਿਆ।

ਇਹ ਵੀ ਪੜ੍ਹੋ : ਹੈਰਾਨੀਜਨਕ : ਪੜ੍ਹਾਈ ਕਰਨ ਲਈ ਕਿਹਾ ਤਾਂ 15 ਸਾਲਾ ਧੀ ਨੇ ਮਾਂ ਨੂੰ ਦਿੱਤੀ ਰੂਹ ਕੰਬਾਊ ਮੌਤ

ਜਨਾਨੀ ਨੇ ਕਿਹਾ ਕਿ ਅਗਲੇ ਦਿਨ ਉਸ ਵਿਅਕਤੀ ਨੇ ਉਸ ਨੂੰ ਅਸ਼ਲੀਲ ਇਸ਼ਾਰੇ ਕੀਤੇ ਅਤੇ ਪਰਚੀ 'ਚ ਲਿਖੀ ਗੱਲ ਕਿਸੇ ਨੂੰ ਨਾ ਦੱਸਣ ਦੀ ਚਿਤਾਵਨੀ ਦਿੱਤੀ। ਜਨਾਨੀ ਨੇ ਸ਼ਿਕਾਇਤ 'ਚ ਇਹ ਵੀ ਕਿਹਾ ਕਿ ਦੋਸ਼ੀ ਨੇ ਕਈ ਮੌਕਿਆਂ 'ਤੇ ਉਸ ਨਾਲ ਛੇੜਛਾੜ ਕੀਤੀ ਅਤੇ ਉਸ 'ਤੇ ਛੋਟੇ-ਛੋਟੇ ਕੰਕੜ ਸੁੱਟੇ। ਜੱਜ ਦੇਵ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਕਿਹਾ ਕਿ 45 ਸਾਲਾ ਵਿਆਹੁਤਾ ਜਨਾਨੀ ਦੇ ਪ੍ਰਤੀ ਪਿਆਰ ਦਾ ਇਜ਼ਹਾਰ ਕਰਦੀ ਸ਼ਾਇਰੀ ਲਿਖੀ ਪਰਚੀ ਸੁੱਟਣਾ ਉਸ ਦਾ ਸ਼ੋਸ਼ਣ ਕਰਨ ਲਈ ਸਮਾਨ ਹੈ। ਜੱਜ ਦੇਵ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਪੀੜਤਾ ਦੀ ਇਨ੍ਹਾਂ ਗੱਲਾਂ 'ਤੇ ਵਿਸ਼ਵਾਸ ਨਾ ਕਰਨ ਦਾ ਕੋਈ ਕਾਰਨ ਨਹੀਂ ਹੈ ਕਿ ਦੋਸ਼ੀ ਨੇ ਉਸ ਨੂੰ ਇਤਰਾਜ਼ਯੋਗ ਸਮੱਗਰੀ ਵਾਲੀ ਇਕ ਪਰਚੀ ਦਿੱਤੀ ਸੀ।

ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News