ਸੈਲਫੀ ਲੈਣ ਦੇ ਚੱਕਰ ’ਚ ਤਿੰਨ ਨੌਜਵਾਨਾਂ ਦੀ ਟਰੇਨ ਹੇਠ ਆਉਣ ਨਾਲ ਮੌਤ

05/01/2019 6:41:59 PM

ਪਾਣੀਪਤ– ਹਰਿਆਣਾ ਦੇ ਪਾਣੀਪਤ ਰੇਲਵੇ ਸਟੇਸ਼ਨ ਤੋਂ ਕੁਝ ਦੂਰ ਰੇਲਵੇ ਪੱਟੜੀ ’ਤੇ ਸੈਲਫੀ ਲੈ ਰਹੇ ਤਿੰਨ ਨੌਜਵਾਨ ਇਕ ਟਰੇਨ ਦੀ ਲਪੇਟ ’ਚ ਆ ਗਏ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਗੌਰਮਿੰਟ ਰੇਲਵੇ ਪੁਲਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਪਛਾਣ ਸਨੀ, ਚਮਨ ਤੇ ਕਿਸ਼ਨ ਵਜੋਂ ਹੋਈ ਹੈ। ਤਿੰਨੋਂ ਆਪਸ ’ਚ ਰਿਸ਼ਤੇਦਾਰ ਸਨ ਤੇ ਉਨ੍ਹਾਂ ਦੀ ਉਮਰ 18 ਤੋਂ 20 ਸਾਲ ਦਰਮਿਆਨ ਸੀ।


Inder Prajapati

Content Editor

Related News