ਦਰਦਨਾਕ! ਨਿਰਮਾਣ ਅਧੀਨ ਸੋਸਾਇਟੀ ਦੀ 13ਵੀਂ ਮੰਜ਼ਲ ਤੋਂ ਡਿੱਗਣ ਨਾਲ 3 ਸਾਲਾ ਬੱਚੀ ਦੀ ਮੌਤ

Friday, Apr 08, 2022 - 01:16 PM (IST)

ਦਰਦਨਾਕ! ਨਿਰਮਾਣ ਅਧੀਨ ਸੋਸਾਇਟੀ ਦੀ 13ਵੀਂ ਮੰਜ਼ਲ ਤੋਂ ਡਿੱਗਣ ਨਾਲ 3 ਸਾਲਾ ਬੱਚੀ ਦੀ ਮੌਤ

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੂਰਜਪੁਰ ਖੇਤਰ ਦੇ ਈਟਾ-2 ਸੈਕਟਰ 'ਚ ਇਕ ਨਿਰਮਾਣ ਅਧੀਨ ਸੋਸਾਇਟੀ 'ਚ ਕੰਮ ਕਰਨ ਵਾਲੀ ਔਰਤ ਦੀ ਤਿੰਨ ਸਾਲਾ ਬੱਚੀ ਦੀ 13ਵੀਂ ਮੰਜ਼ਲ ਤੋਂ ਹੇਠਾਂ ਡਿੱਗਣ ਨਾਲ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਰਜਪੁਰ ਦੇ ਥਾਣਾ ਇੰਚਾਰਜ ਇੰਸਪੈਕਟਰ ਅਵਧੇਸ਼ ਪ੍ਰਤਾਪ ਸਿੰਘ ਨੇ ਦੱਸਿਆ ਕਿ ਮੂਲ ਰੂਪ ਨਾਲ ਝਾਰਖੰਡ ਦੀ ਰਹਿਣ ਵਾਲੀ ਔਰਤ ਈਟਾ-2 ਸੈਕਟਰ 'ਚ ਗੁਲਸ਼ਨ ਬਿਲਡਰ ਦੇ ਨਿਰਮਾਣ ਅਧੀਨ ਸੋਸਾਇਟੀ 'ਚ ਕੰਮ ਕਰਦੀ ਹੈ।

ਔਰਤ ਵੀਰਵਾਰ ਨੂੰ ਕੰਮ 'ਤੇ ਆਉਣ ਦੌਰਾਨ ਆਪਣੀ 3 ਸਾਲਾ ਧੀ ਨੂੰ ਵੀ ਲੈ ਕੇ ਆਈ ਸੀ। ਇਸ ਵਿਚ ਉਸ ਦੀ ਧੀ ਖੇਡਦੀ-ਖੇਡਦੀ 13ਵੀਂ ਮੰਜ਼ਲ ਤੋਂ ਹੇਠਾਂ ਡਿੱਗ ਗਈ। ਸਿੰਘ ਨੇ ਦੱਸਿਆ ਕਿ ਘਟਨਾ 'ਚ ਬੱਚੀ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।


author

DIsha

Content Editor

Related News