ਵਿਵਾਦ ਦਾ ਕਾਰਨ ਦੱਸਦੇ ਹੋਏ ਜੋੜੇ ਨੇ ਤਿੰਨ ਸਾਲ ਦੀ ਮਾਸੂਮ ਬੇਟੀ ਦਾ ਕੀਤਾ ਕਤਲ

Thursday, Nov 23, 2017 - 04:25 PM (IST)

ਵਿਵਾਦ ਦਾ ਕਾਰਨ ਦੱਸਦੇ ਹੋਏ ਜੋੜੇ ਨੇ ਤਿੰਨ ਸਾਲ ਦੀ ਮਾਸੂਮ ਬੇਟੀ ਦਾ ਕੀਤਾ ਕਤਲ

ਗੋਰਖਪੁਰ— ਉੱਤਰ ਪ੍ਰਦੇਸ਼ 'ਚ ਗੋਰਖਪੁਰ 'ਚ ਇਕ ਜੋੜੇ ਨੇ ਤਿੰਨ ਸਾਲ ਦੀ ਮਾਸੂਮ ਬੇਟੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਨਦੀ ਕਿਨਾਰੇ ਸੁੱਟ ਦਿੱਤਾ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਗੁਲਰੀਆ ਪਿੰਡ ਵਾਸੀ ਉਮੇਸ਼ ਪਟੇਲ ਅਤੇ ਉਸ ਦੀ ਪਤਨੀ ਸੁਨੀਤਾ ਦਾ ਬੁੱਧਵਾਰ ਦੀ ਰਾਤ ਬੇਟੀ ਸੋਨਾਲੀ ਨੂੰ ਲੈ ਕੇ ਵਿਵਾਦ ਹੋ ਗਿਆ ਸੀ। ਬੇਟੀ ਨੂੰ ਵਿਵਾਦ ਦਾ ਕਾਰਨ ਮੰਨਦੇ ਹੋਏ ਉਸ ਨੂੰ ਖਤਮ ਕਰਨ ਦਾ ਫੈਸਲਾ ਲੈ ਕੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨਦੀ ਕਿਨਾਰੇ ਸੁੱਟ ਦਿੱਤੀ। ਘਟਨਾ ਦਾ ਕਾਰਨ ਜੋੜੇ ਦਾ ਵਿਆਹ 4 ਸਾਲ ਪਹਿਲਾਂ ਹੋਇਆ ਸੀ। ਸੁਨੀਤਾ ਨੇ ਤਿੰਨ ਸਾਲ ਪਹਿਲਾਂ ਬੇਟੀ ਨੂੰ ਪੇਕੇ 'ਚ ਜਨਮ ਦਿੱਤਾ ਸੀ।
ਸੁਨੀਤਾ ਨੂੰ ਘਰ ਨਾ ਰੱਖਣ 'ਤੇ ਪੇਕੇ ਵਾਲਿਆਂ ਨੇ ਅਦਾਲਤ ਦੀ ਸ਼ਰਨ ਲਈ ਸੀ ਅਤੇ ਅਦਾਲਤ ਦੇ ਆਦੇਸ਼ 'ਤੇ ਉਹ ਪੇਕੇ ਤੋਂ ਉਸ ਨੂੰ ਆਪਣੇ ਘਰ ਲਿਆਇਆ ਸੀ। ਉਮੇਸ਼ ਦਾ ਕਹਿਣਾ ਸੀ ਕਿ ਸੋਨਾਲੀ ਮੇਰੀ ਬੇਟੀ ਨਹੀਂ ਹੈ, ਇਸ ਲਈ ਵਿਵਾਦ ਖਤਮ ਕਰਨ ਲਈ ਉਸ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਨੂੰ ਨਦੀ ਦੇ ਕਿਨਾਰੇ ਸੁੱਟ ਦਿੱਤਾ। ਪੇਕੇ ਵਾਲਿਆਂ ਦੀ ਸੂਚਨਾ 'ਤੇ ਪੁਲਸ ਨੇ ਜਦੋਂ ਸੁਨੀਤਾ ਅਤੇ ਉਮੇਸ਼ ਤੋਂ ਪੁੱਛ-ਗਿੱਛ ਕੀਤੀ, ਉਦੋਂ ਮਾਂ ਸੁਨੀਤਾ ਪਿਘਲ ਗਈ ਅਤੇ ਆਪਣੀ ਬੇਟੀ ਦੇ ਕਤਲ ਦੀ ਪੂਰੀ ਕਹਾਣੀ ਬਿਆਨ ਕਰ ਦਿੱਤੀ। ਪੁਲਸ ਨੇ ਕਾਤਲ ਜੋੜੇ ਨੂੰ ਗ੍ਰਿਫਤਾਰ ਕਰ ਕੇ ਬੱਚੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।


Related News