ਭਾਜਪਾ ''ਚ ਸ਼ਾਮਲ ਹੋਣ ਦੀ ਅਜੀਬ ਸਜ਼ਾ! ਕਿਲੋਮੀਟਰ ਤੱਕ ਡੰਡੌਤ ਕਰਨ ਮਗਰੋਂ TMC ''ਚ ਸ਼ਾਮਲ ਹੋਈਆਂ 3 ਆਦਿਵਾਸੀ ਔਰਤਾਂ

Saturday, Apr 08, 2023 - 01:04 PM (IST)

ਨੈਸ਼ਨਲ ਡੈਸਕ- ਪੱਛਮੀ ਬੰਗਾਲ 'ਚ ਤਿੰਨ ਔਰਤਾਂ ਦਾ ਡੰਡੌਤ ਕਰਦੇ ਹੋਏ ਇਕ ਵੀਡੀਓ ਸਾਹਮਣੇ ਆਇਆ ਹੈ। ਦਰਅਸਲ ਇਹ ਤਿੰਨੋਂ ਆਦਿਵਾਸੀ ਔਰਤਾਂ ਨੇ ਪਹਿਲਾਂ ਸੜਕ 'ਤੇ ਡੰਡੌਤ ਕੀਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਜੁਆਇਨ ਕੀਤੀ। ਉੱਥੇ ਹੀ ਹੁਣ ਇਸ ਮਾਮਲੇ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਭਾਜਪਾ ਨੇ ਦੋਸ਼ ਲਗਾਇਆ ਹੈ ਕਿ ਇਹ ਔਰਤਾਂ ਭਾਜਪਾ 'ਚ ਸ਼ਾਮਲ ਹੋ ਗਈਆਂ ਸਨ, ਇਸ ਤੋਂ ਬਾਅਦ ਉਹ ਟੀ.ਐੱਮ.ਸੀ. 'ਚ ਗਈਆਂ। ਇਸ ਮਾਮਲੇ 'ਚ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ ਹੈ ਕਿ ਇਹ ਤਿੰਨੋਂ ਔਰਤਾਂ ਟੀ.ਐੱਮ.ਸੀ. ਛੱਡ ਕੇ ਭਾਜਪਾ 'ਚ ਆ ਗਈਆਂ ਸਨ ਪਰ ਜਦੋਂ ਇਹ ਟੀ.ਐੱਮ.ਸੀ. ਵਾਪਸੀ ਕਰਨ ਗਈਆਂ ਤਾਂ ਇਨ੍ਹਾਂ ਨੂੰ ਜ਼ਬਰਨ ਡੰਡੌਤ ਕਰਵਾਇਆ ਗਿਆ। ਉੱਥੇ ਹੀ ਭਾਜਪਾ ਇਸ ਮਾਮਲੇ ਦੀ ਸ਼ਿਕਾਇਤ ਮਹਿਲਾ ਕਮਿਸ਼ਨ ਨੂੰ ਕਰਨ 'ਤੇ ਵਿਚਾਰ ਕਰ ਰਹੀ ਹੈ।

 

ਸੁਕਾਂਤ ਨੇ ਕਿਹਾ ਕਿ ਤ੍ਰਿਣਮੂ ਕਾਂਗਰਸ ਹਮੇਸ਼ਾ ਆਦਿਵਾਸੀ ਵਿਰੋਧੀ ਪਾਰਟੀ ਰਹੀ ਹੈ। ਇਨ੍ਹਾਂ ਆਦਿਵਾਸੀਆਂ ਔਰਤਾਂ ਨਾਲ ਜੋ ਤ੍ਰਿਣਮੂਲ ਕਾਂਗਰਸ ਨੇ ਕੀਤਾ ਹੈ, ਉਹ ਆਦਿਵਾਸੀਆਂ ਦਾ ਅਪਮਾਨ ਹੈ। ਮੇਰੀ ਆਦਿਵਾਸੀ ਸਮਾਜ ਨੂੰ ਅਪੀਲ ਹੈ ਕਿ ਇਸ ਮਾਮਲੇ ਨੂੰ ਲੈ ਕੇ ਟੀ.ਐੱਮ.ਸੀ. ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ। ਦੱਸਣਯੋਗ ਹੈ ਕਿ ਇਹ ਘਟਨਾ ਬਾਲੂਰਘਾਟ ਦੇ ਤਪਨ ਦੀ ਹੈ। ਇੱਥੇ ਤਿੰਨ ਔਰਤਾਂ ਲਗਭਗ ਇਕ ਕਿਲੋਮੀਟਰ ਤੱਕ ਡੰਡੌਤ ਕੀਤਾ ਅਤੇ ਇਸ ਤੋਂ ਬਾਅਦ ਟੀ.ਐੱਮ.ਸੀ. ਜੁਆਇਨ ਕੀਤੀ। ਉੱਥੇ ਹੀ ਇਸ ਮਾਮਲੇ 'ਚ ਟੀ.ਐੱਮ.ਸੀ. ਦਾ ਕਹਿਣਾ ਹੈ ਕਿ ਪਛਤਾਵੇ ਵਜੋਂ ਔਰਤਾਂ ਨੇ ਅਜਿਹਾ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News