ਤ੍ਰਿਣਮੁਲ ਕਾਂਗਰਸ ਦੇ ਤਿੰਨ ਵਰਕਰਾਂ ਦੀ ਗੋਲੀ ਮਾਰ ਕੇ ਹੱਤਿਆ

12/14/2018 1:14:51 AM

ਕੋਲਕਾਤਾ— ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ 'ਚ ਵੀਰਵਾਰ ਨੂੰ ਤ੍ਰਿਣਮੁਲ ਕਾਂਗਰਸ ਦੇ ਇਕ ਵਿਧਾਇਕ ਦੀ ਗੱਡੀ 'ਤੇ ਬੰਦੂਕਧਾਰੀਆਂ ਦੇ ਹਮਲੇ 'ਚ ਤਿੰਨ ਪਾਰਟੀ ਵਰਕਰਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜਾਏਨਗਰ 'ਚ ਇਕ ਪ੍ਰਟਰੋਲ ਪੰਪ 'ਤੇ ਮੋਟਰਸਾਈਕਲ 'ਤੇ ਆਏ ਹਮਲਵਾਰਾਂ ਨੇ ਡਰਾਈਵਰ ਸਣੇ ਪਾਰਟੀ ਦੇ ਤਿੰਨ ਵਰਕਰਾਂ 'ਤੇ ਹਮਲਾ ਕੀਤਾ। ਉਸ ਤੋਂ ਕੁਝ ਦੇਰ ਪਹਿਲਾਂ ਹੀ ਦੂਰ ਇਕ ਵਿਧਾਇਕ ਵਿਸ਼ਵਨਾਥ ਦਾਸ ਉਸ ਗੱਡੀ ਤੋਂ ਉਤਰ ਕੇ ਪਾਰਟੀ ਦਫਤਰ ਗਏ ਸਨ।

ਪੁਲਸ ਨੇ ਇਸ ਹੱਤਿਆ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਪੁੱਛਗਿੱਛ ਲਈ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਦਾਸ ਨੇ ਦੋਸ਼ ਲਗਾਇਆ ਕਿ ਇਸ ਘਟਨਾ ਪਿਛੇ ਮਾਕਪਾ ਦੇ ਗੁੰਡਿਆਂ ਦਾ ਹੱਥ ਹੈ। ਹਾਲਾਂਕਿ ਮਾਕਪਾ ਨੇਤਾ ਸੁਜਾਨ ਚੱਕਰਵਰਤੀ ਨੇ ਇਸ ਗੋਲੀਬਾਰੀ ਨੂੰ ਤ੍ਰਿਣਮੁਲ ਕਾਂਗਰਸ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਦੱਸਿਆ ਹੈ।

 


Inder Prajapati

Content Editor

Related News