ਬਾਰਾਮੂਲਾ ’ਚ ਲਸ਼ਕਰ ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 3 ਅੱਤਵਾਦੀ ਗ੍ਰਿਫ਼ਤਾਰ

Friday, Dec 03, 2021 - 10:05 AM (IST)

ਬਾਰਾਮੂਲਾ ’ਚ ਲਸ਼ਕਰ ਦੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, 3 ਅੱਤਵਾਦੀ ਗ੍ਰਿਫ਼ਤਾਰ

ਸ਼੍ਰੀਨਗਰ (ਅਰੀਜ਼)- ਪੁਲਸ ਨੇ ਵੀਰਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਲਸ਼ਕਰ-ਏ-ਤੋਇਬਾ/ਟੀ. ਆਰ. ਐੱਫ. ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਲਹਾਲਨ ਗ੍ਰੇਨੇਡ ਹਮਲੇ ਦਾ ਮਾਮਲਾ ਹੱਲ ਕਰ ਲਿਆ ਹੈ। ਪੁਲਸ ਨੇ ਇਕ ਬਿਆਨ ’ਚ ਕਿਹਾ ਕਿ ਵੁਸਨ ਪੱਟਨ ਦੇ ਨਾਕੇ ਦੌਰਾਨ ਬਾਰਾਮੂਲਾ ਪੁਲਸ, ਫ਼ੌਜ ਦੀ 29 ਆਰ. ਆਰ. ਅਤੇ ਦੂਜੀ ਬਟਾਲੀਅਨ ਐੱਸ. ਐੱਸ. ਬੀ. ਦੀ ਸਾਂਝੀ ਟੀਮ ਨੇ 3 ਸ਼ੱਕੀਆਂ ਨੂੰ ਦੇਖਿਆ। ਜਦੋਂ ਉਨ੍ਹਾਂ ਨੇ ਖੇਤਾਂ ’ਚ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਾਂਝੀ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੀ ਪਛਾਣ ਆਸਿਫ ਅਹਿਮਦ ਰੇਸ਼ੀ ਪੁੱਤਰ ਨਿਸਾਰ ਅਹਿਮਦ ਰੇਸ਼ੀ, ਮਹਰਾਜੁਦੀਨ ਡਾਰ ਪੁੱਤਰ ਸੋਨਾਉੱਲਾਹ ਡਾਰ ਅਤੇ ਫੈਸਲ ਹਬੀਬ ਲੋਨ ਪੁੱਤਰ ਹਬੀਬਉੱਲਾ ਲੋਨ ਸਾਰੇ ਵਾਸੀ ਗੁੰਡ ਜਹਾਂਗੀਰ ਹਾਜਿਨ ਬਾਂਦੀਪੋਰਾ ਦੇ ਰੂਪ ’ਚ ਕੀਤੀ ਗਈ ਹੈ। ਪੁਲਸ ਮੁਤਾਬਕ ਇਹ ਲੋਕ ਲਸ਼ਕਰ-ਏ-ਤੋਇਬਾ/ਟੀ. ਆਰ. ਐੱਫ. ਸੰਗਠਨ ਦੇ ਸਹਿਯੋਗੀ ਹਨ। ਗ੍ਰਿਫ਼ਤਾਰ ਨਾਗਰਿਕਾਂ ਦੇ ਖੁਲਾਸਾ ’ਤੇ 2 ਗ੍ਰੇਨੇਡ ਬਰਾਮਦ ਹੋਏ।

ਇਹ ਵੀ ਪੜ੍ਹੋ : SC ਦੀ ਦਿੱਲੀ ਸਰਕਾਰ ਨੂੰ ਫਟਕਾਰ, ਕਿਹਾ- ਵੱਡਿਆਂ ਲਈ ਫਰਕ ਫਰਾਮ ਹੋਮ ਤਾਂ ਬੱਚਿਆਂ ਲਈ ਕਿਉਂ ਖੁੱਲ੍ਹੇ ਸਕੂਲ?

ਪੁੱਛਗਿੱਛ ’ਚ ਪਤਾ ਲੱਗਾ ਕਿ ਤਿੰਨੇ 17 ਨਵੰਬਰ ਨੂੰ ਪਲਹਾਲਨ ਗ੍ਰੇਨੇਡ ਹਮਲੇ ’ਚ ਸ਼ਾਮਲ ਸਨ। ਪੁਲਸ ਥਾਣਾ ਪੱਟਨ ’ਚ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਧਰ ਸੁਰੱਖਿਆ ਫ਼ੋਰਸਾਂ ਨੇ ਵੀਰਵਾਰ ਨੂੰ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਫ਼ੌਜ ਦੇ 14 ਆਰ. ਆਰ., ਜੰਮੂ-ਕਸ਼ਮੀਰ ਪੁਲਸ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐੱਸ. ਓ. ਜੀ.) ਅਤੇ ਸੀ. ਆਰ. ਪੀ. ਐੱਫ. ਨੇ ਸ਼ਹਿਰ ’ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈੰਟ ਬਾਕਸ ’ਚ ਦਿਓ ਜਵਾਬ


author

DIsha

Content Editor

Related News