ਇਕੋ ਪਰਿਵਾਰ ਦੀਆਂ 5 ਧੀਆਂ ਬਣੀਆਂ ਅਫ਼ਸਰ, ਇੰਝ ਰਚਿਆ ਇਤਿਹਾਸ

Thursday, Jul 15, 2021 - 04:50 PM (IST)

ਰਾਜਸਥਾਨ– ਰਾਜਸਥਾਨ ਦੇ ਹਨੁਮਾਨਗੜ੍ਹ ਜ਼ਿਲ੍ਹੇ ਦੇ ਰਾਵਤਸਰ ਦੀਆਂ ਤਿੰਨ ਸਕੀਆਂ ਭੈਣਾਂ ਨੇ ਇਕੱਠੇ ਆਰ.ਏ.ਐੱਸ. (ਰਾਜਸਥਾਨ ਪ੍ਰਬੰਧਕੀ ਸੇਵਾ) ਅਫਸਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਇਨ੍ਹਾਂ ਤਿੰਨਾਂ ਭੈਣਾਂ ਨੇ ਆਪਣੀ ਲਗਨ ਨਾਲ ਇਹ ਸਾਬਿਤ ਕਰ ਦਿੱਤਾ ਹੈ ਕਿ ਜੇਕਰ ਚੰਗਾ ਪਾਲਣ-ਪੌਸ਼ਣ ਕੀਤਾ ਜਾਵੇ ਤਾਂ ਧੀਆਂ ਬੋਝ ਨਹੀਂ ਵਰਦਾਨ ਸਾਬਿਤ ਹੁੰਦੀਆਂ ਹਨ। ਰਾਜਸਥਾਨ ਪ੍ਰਸ਼ਾਸਨਿਕ ਸੇਵਾ ’ਚ 3 ਭੈਣਾਂ ਇਕੱਠੀਆਂ ਬੈਠੀਆਂ ਸਨ ਅਤੇ ਹੁਣ ਇਕੱਠੀਆਂ ਹੀ ਪਾ ਵੀ ਹੋਈਆਂ ਹਨ। ਇਨ੍ਹਾਂ ਤਿੰਨਾਂ ਭੈਣਾਂ ਨੇ ਇਕੱਠੇ ਸਰਕਾਰੀ ਸਕੂਲ ’ਚ ਪੰਜਵੀਂ ਤਕ ਪੜ੍ਹਾਈ ਕੀਤੀ ਸੀ। 

PunjabKesari

ਅੰਸ਼ੂ ਨੇ 31, ਰੀਤੂ ਨੇ 96 ਅਤੇ ਸੁਮਨ ਨੇ 98ਵਾਂ ਰੈਂਕ ਹਾਸਲ ਕੀਤਾ ਹੈ। ਸਭ ਤੋਂ ਵੱਡੀ ਭੈਣ ਮੰਜੂ ਸਹਾਰਨ ਨੂੰ ਸਾਲ 2012 ਵਿਚ ਸਹਿਕਾਰੀ ਵਿਭਾਗ ਵਿਚ ਚੁਣਿਆ ਗਿਆ ਸੀ। ਉੱਥੇ ਹੀ 11 ਸਾਲ ਪਹਿਲਾਂ  ਰੋਮਾ ਸਹਾਰਨ ਨੂੰ ਆਰ.ਏ.ਐਸ. (ਰਾਜਸਥਾਨ ਪ੍ਰਬੰਧਕੀ ਸੇਵਾ) ਵਿਚ ਚੁਣਿਆ ਗਿਆ ਸੀ।

PunjabKesari

ਪੁੱਤਰ ਦੀ ਇੱਛਾ ਰੱਖਣ ਵਾਲੇ ਮਾਂ-ਬਾਪ ਨੂੰ ਵੀ ਇਨ੍ਹਾਂ ਮਾਪਿਆਂ ਤੋਂ ਸਿੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਧੀਆਂ ਨੂੰ ਬੋਝ ਨਹੀਂ ਸਗੋਂ ਉਨ੍ਹਾਂ ਨੂੰ ਹੀਰੇ ਦੀ ਤਰ੍ਹਾਂ ਨਿਖਾਰਿਆ। ਅੱਜ ਹਨੁਮਾਨਗੜ੍ਹ ਜ਼ਿਲ੍ਹੇ ਦੇ ਇਕ ਛੋਟੇ ਪਿੰਡ ਦੀਆਂ ਤਿੰਨ ਧੀਆਂ ਨੇ ਇਕੱਠੇ ਆਰ.ਐੱਸ. ਬਣ ਕੇ ਮਾਂ-ਬਾਪ ਦਾ ਸੁਫਨਾ ਸਾਕਾਰ ਕੀਤਾ ਹੈ ਅਤੇ ਪੂਰੇ ਦੇਸ਼ ਦਾ ਮਾਣ ਵਧਾਇਆ ਹੈ। ਹਨੁਮਾਨਗੜ੍ਹ ਜ਼ਿਲ੍ਹੇ ’ਚ ਰਾਵਤਸਰ ਤਹਿਸੀਲ ਖੇਤਰ ਦੇ ਪਿੰਡ ਭੇਰੁਸਰੀ ਨਿਵਾਸੀ ਕਿਸਾਨ ਸਹਿਦੇਵ ਸਹਾਰਨ ਦੇ ਪੰਜ ਧੀਆਂ ਹਨ ਜਿਨ੍ਹਾਂ ’ਚੋਂ ਦੋ ਧੀਆਂ ਰੋਮਾ ਅਤੇ ਮੰਜੂ ਪਹਿਲਾਂ ਹੀ ਆਰ.ਏ.ਐੱਸ. ’ਚ ਭਰਤੀ ਹੋ ਚੁੱਕੀਆਂ ਸੀ ਹੁਣ ਬਾਕੀ ਤਿੰਨ ਧੀਆਂ ਅੰਸ਼ੂ, ਸੁਮਨ ਅਤੇ ਰਿਤੂ ਦੀ ਆਰ.ਏ.ਐੱਸ. ’ਚ ਚੋਣ ਹੋਈ ਹੈ। ਸਹਾਰਨ ਦਾ ਪਰਿਵਾਰ ਜਦੋਂ ਜੈਪੁਰ ਤੋਂ ਹਨੁਮਾਨਗੜ੍ਹ ਪਹੁੰਚੇਗਾ ਤਾਂ ਇਥੇ ਉਨ੍ਹਾਂ ਦਾ ਨਿੱਘਾ ਸਵਾਗਤ ਵੀ ਕੀਤਾ ਜਾਵੇਗਾ। 


Rakesh

Content Editor

Related News