ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਕੈਂਪ 'ਤੇ ਕੀਤਾ ਹਮਲਾ, 4 ਜਵਾਨ ਜ਼ਖਮੀ
Monday, Jun 12, 2017 - 01:28 AM (IST)

ਸ਼੍ਰੀਨਗਰ— ਸ਼੍ਰੀਨਗਰ ਦੇ ਸਰਾਫ ਕਾਦਲ ਇਲਾਕੇ 'ਚ ਐਤਵਾਰ ਦੀ ਰਾਤ ਕੁਝ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਕੈਂਪ 'ਤੇ ਗ੍ਰੈਨੇਡ ਨਾਲ ਹਮਲਾ ਕੀਤਾ। ਇਸ ਹਮਲੇ 'ਚ ਜੰਮੂ-ਕਸ਼ਮੀਰ ਪੁਲਸ ਦੇ ਤਿੰਨ ਪੁਲਸ ਕਰਮਚਾਰੀ ਸਣੇ ਇਕ ਸੀ.ਆਰ.ਪੀ.ਐੱਫ. ਦੇ ਸਬ ਇੰਸਪੈਕਟਰ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਜ਼ਖਮੀ ਜਵਾਨ ਦੀ ਪਛਾਣ ਵਿਕਾਸ ਪਾਂਡੇ ਦੇ ਰੂਪ 'ਚ ਹੋਈ ਹੈ। ਇਸ ਤੋਂ ਇਲਾਵਾ ਤਿੰਨ ਪੁਲਸ ਕਰਮਚਾਰੀ ਫਾਰੂਖ ਅਹਿਮਦ, ਤਾਰਿਕ ਅਹਿਮਦ ਅਤੇ ਨਜ਼ੀਰ ਅਹਿਮਦ ਵੀ ਇਸ ਹਮਲੇ 'ਚ ਜ਼ਖਮੀ ਹੋ ਗਏ।
ਪੁਲਸ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ ਹੈ। ਅਤੇ ਹਮਲਾਵਰਾਂ ਦੀ ਤਲਾਸ਼ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ।