ਪੱਛਮੀ ਬੰਗਾਲ ''ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ

Tuesday, May 03, 2022 - 01:21 PM (IST)

ਪੱਛਮੀ ਬੰਗਾਲ ''ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਬੇਰਹਿਮੀ ਨਾਲ ਕਤਲ

ਸ਼ਾਂਤੀਪੁਰ (ਵਾਰਤਾ)- ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ 'ਚ ਇਕ ਹੀ ਪਰਿਵਾਰ ਦੇ ਤਿੰਨ ਲੋਕਾਂ ਦਾ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਨਦੀਆ ਦੇ ਪਲਾਸ਼ੀਪਾਰਾ ਥਾਣਾ ਖੇਤਰ ਦੇ ਤੁਥਬਾਗਾਨ 'ਚ ਇਕ ਪਰਿਵਾਰ ਦੇ ਤਿੰਨ ਲੋਕ ਸੋਮਵਾਰ ਦੀ ਰਾਤ ਮ੍ਰਿਤਕ ਪਾਏ ਗਏ। 

ਮ੍ਰਿਤਕਾਂ ਦੀ ਪਛਾਣ ਡੋਮਨ ਰਾਜੋਵਰ (55), ਸੁਮਿਤਰਾ ਰਾਜੋਵਰ (50) ਅਤੇ ਉਨ੍ਹਾਂ ਦੀ ਵਿਆਹੁਤਾ ਧੀ ਮਾਲਾ ਦੇ ਰੂਪ 'ਚ ਕੀਤੀ ਗਈ ਹੈ। ਪੁਲਸ ਨੇ ਸ਼ੱਕ ਜਤਾਇਆ ਹੈ ਕਿ ਕਿਸੇ ਨੇ ਤੇਜ਼ਧਾਰ ਹਥਿਆਰ ਨਾਲ ਤਿੰਨਾਂ ਦਾ ਗਲ਼ਾ ਵੱਢ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਪੁਲਸ ਕਾਤਲ ਦਾ ਪਤਾ ਲਗਾਉਣ 'ਚ ਜੁਟੀ ਹੈ ਅਤੇ ਸਥਾਨਕ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਇਕ ਹੋਰ ਘਟਨਾ 'ਚ ਮੁਰਸ਼ੀਦਾਬਾਦ 'ਚ ਗਰੈਜੂਏਸ਼ਨ (ਤੀਜੇ ਸਾਲ) ਦੀ ਵਿਦਿਆਰਥਣ ਦਾ ਗਲ਼ਾ ਵੱਢ ਕੇ ਕਤਲ ਕਰ ਦਿੱਤਾ ਗਿਆ।


author

DIsha

Content Editor

Related News