ਬੱਸ ਖੱਡ ''ਚ ਡਿੱਗੀ, ਔਰਤ ਸਮੇਤ 3 ਲੋਕਾਂ ਦੀ ਮੌਤ
Monday, Jan 06, 2025 - 10:27 AM (IST)
ਇਡੁੱਕੀ- ਸੋਮਵਾਰ ਨੂੰ ਕੇਰਲ ਦੇ ਇਡੁੱਕੀ ਦੇ ਪੁੱਲੂਪਾਰਾ ਨੇੜੇ ਇਕ ਬੱਸ ਡੂੰਘੀ ਖੱਡ ਵਿਚ ਡਿੱਗ ਗਈ, ਜਿਸ ਕਾਰਨ ਇਕ ਔਰਤ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਸ 'ਚ 34 ਲੋਕ ਸਵਾਰ ਸਨ ਅਤੇ ਇਹ ਤਮਿਲਨਾਡੂ ਦੇ ਤੰਜਾਵੁਰ ਤੋਂ ਅਲਾਪੁਝਾ ਜ਼ਿਲ੍ਹੇ ਦੇ ਮਾਵੇਲੀਕਾਰਾ ਜਾ ਰਹੀ ਸੀ। ਇਹ ਹਾਦਸਾ ਸਵੇਰੇ 6 ਵਜੇ ਦੇ ਕਰੀਬ ਵਾਪਰਿਆ।
ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰ ਮੁੰਡਾਕਯਾਮ ਦੇ ਇਕ ਨਿਜੀ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਰਾਹਤ ਕਾਰਜਾਂ ਲਈ ਪੁਲਸ ਅਤੇ ਫਾਇਰ ਅਤੇ ਬਚਾਅ ਸੇਵਾ ਦੇ ਕਰਮੀਆਂ ਨੂੰ ਤੁਰੰਤ ਤਾਇਨਾਤ ਕਰ ਦਿੱਤਾ ਗਿਆ ਹੈ।