ਉੱਤਰਾਖੰਡ ''ਚ ਬਰਫ਼ ਖਿਸਕਣ ਕਾਰਨ ਹਿਮਾਚਲ ਪ੍ਰਦੇਸ਼ ਦੇ 3 ਪਰਬਤਾਰੋਹੀ ਲਾਪਤਾ

Thursday, Oct 06, 2022 - 04:35 PM (IST)

ਉੱਤਰਾਖੰਡ ''ਚ ਬਰਫ਼ ਖਿਸਕਣ ਕਾਰਨ ਹਿਮਾਚਲ ਪ੍ਰਦੇਸ਼ ਦੇ 3 ਪਰਬਤਾਰੋਹੀ ਲਾਪਤਾ

ਸ਼ਿਮਲਾ (ਵਾਰਤਾ)- ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਸਥਿਤ ਮਾਊਂਟ ਦ੍ਰੋਪਦੀ ਦੇ ਡਾਂਡਾ-2 ਸਿਖਰ 'ਤੇ ਮੰਗਲਵਾਰ ਨੂੰ ਬਰਫ਼ ਖਿਸਕਣ ਕਾਰਨ ਹਿਮਾਚਲ ਪ੍ਰਦੇਸ਼ ਦੇ 5 ਪਰਬਤਾਰੋਹੀ ਫਸ ਗਏ। ਇਨ੍ਹਾਂ 'ਚੋਂ ਤਿੰਨ ਅਜੇ ਵੀ ਲਾਪਤਾ ਹਨ ਅਤੇ 2 ਨੂੰ ਬਚਾ ਲਿਆ ਗਿਆ ਹੈ। ਲਾਪਤਾ ਪਰਬਤਾਰੋਹੀਆਂ ਦੀ ਪਛਾਣ ਰਾਜਧਾਨੀ ਸ਼ਿਮਲਾ ਦੇ ਨਾਰਕੰਡਾ ਦੇ ਰਹਿਣ ਵਾਲੇ ਕਰਨਲ ਦੀਪਕ ਵਸ਼ਿਸ਼ਟ ਕੈਂਥਲਾ, ਸ਼ਿਵਮ ਕੈਂਥਲਾ ਅਤੇ ਅੰਸ਼ੁਲ ਕੈਂਥਲਾ ਵਜੋਂ ਹੋਈ ਹੈ, ਜਦੋਂ ਕਿ ਕਾਂਗੜਾ ਜ਼ਿਲ੍ਹੇ ਦੇ ਰਹਿਣ ਵਾਲੇ ਰਾਹੁਲ ਰਾਣਾ ਅਤੇ ਲੈਫਟੀਨੈਂਟ ਅਨੁਰਾਧਾ ਬੇਸ ਨੂੰ ਬੇਚ ਲਿਆ ਗਿਆ ਹੈ।  

ਇਹ ਵੀ ਪੜ੍ਹੋ : ਉੱਤਰਾਖੰਡ 'ਚ ਬਾਰਾਤੀਆਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 25 ਲੋਕਾਂ ਦੀ ਮੌਤ

ਜ਼ਿਕਰਯੋਗ ਹੈ ਕਿ ਨਹਿਰੂ ਮਾਊਂਟੇਨੀਅਰਿੰਗ ਇੰਸਟੀਚਿਊਟ ਦੀ ਪਰਬਤਾਰੋਹੀ ਸੰਸਥਾ ਦੀ 58 ਮੈਂਬਰੀ ਟੀਮ ਬਰਫੀਲੇ ਤੂਫਾਨ ਦੀ ਲਪੇਟ 'ਚ ਆ ਗਈ ਸੀ। ਇਨ੍ਹਾਂ 'ਚੋਂ ਹੁਣ ਤੱਕ 26 ਨੂੰ ਬਚਾਇਆ ਜਾ ਚੁੱਕਾ ਹੈ, ਜਿਨ੍ਹਾਂ 'ਚੋਂ 10 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦਕਿ 28 ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਬਚਾਅ ਕਾਰਜ ਜਾਰੀ ਹੈ। ਉੱਤਰਕਾਸ਼ੀ 'ਚ ਜ਼ਮੀਨ ਖਿਸਕਣ ਦੌਰਾਨ ਫਸੇ ਪਰਬਤਾਰੋਹੀਆਂ ਨੂੰ ਬਚਾਉਣ ਲਈ ਹਾਈ ਅਲਟੀਟਿਊਡ ਵਾਰਫੇਅਰ ਸਕੂਲ ਗੁਲਮਰਗ ਬਹਾਦਰ ਮੋਰਚਾ ਸੰਭਾਲਣਗੇ। ਜੰਮੂ-ਕਸ਼ਮੀਰ ਤੋਂ 16 ਮੈਂਬਰੀ ਟੀਮ ਬੁੱਧਵਾਰ ਨੂੰ ਉੱਤਰਾਖੰਡ ਲਈ ਰਵਾਨਾ ਹੋ ਗਈ ਹੈ। ਉੱਤਰਾਖੰਡ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ, ਗੰਭੀਰ ਜ਼ਖਮੀਆਂ ਨੂੰ 1-1 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੇਣ ਦਾ ਐਲਾਨ ਕੀਤਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News