ਇਕੋਂ ਪਰਿਵਾਰ ਦੇ 3 ਮੈਂਬਰਾਂ ਦਾ ਬੇਰਹਿਮੀ ਨਾਲ ਕ.ਤਲ

Friday, Nov 29, 2024 - 05:35 PM (IST)

ਇਕੋਂ ਪਰਿਵਾਰ ਦੇ 3 ਮੈਂਬਰਾਂ ਦਾ ਬੇਰਹਿਮੀ ਨਾਲ ਕ.ਤਲ

ਤਿਰੂਪੁਰ- ਤਿਰੂਪੁਰ ਦੇ ਇਕ ਪਿੰਡ ਵਿਚ ਸ਼ੁੱਕਰਵਾਰ ਨੂੰ ਇਕ ਬਜ਼ੁਰਗ, ਉਨ੍ਹਾਂ ਦੀ ਪਤਨੀ ਅਤੇ ਪੁੱਤਰ ਦੀ ਉਨ੍ਹਾਂ ਦੇ ਘਰ ਵਿਚ ਦਾਖ਼ਲ ਹੋ ਕੇ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ। ਕਾਤਲਾਂ ਦਾ ਪਤਾ ਲਾਉਣ ਲਈ ਪੁਲਸ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਜ਼ਖ਼ਮੀ 78 ਸਾਲਾ ਦੇਵਸਿਗਾਮਨੀ ਨੇ ਹਸਪਤਾਲ 'ਚ ਦਮ ਤੋੜਿਆ, ਜਦਕਿ ਉਨ੍ਹਾਂ ਦੀ ਪਤਨੀ ਅਲਾਮੇਲੂ (75) ਅਤੇ ਪੁੱਤਰ ਸੇਂਥੀਲਕੁਮਾਰ (46) ਸੇਵਲਾਈ ਗੌਂਦੇਨਪੁਦੁਰ ਪਿੰਡ ਵਿਚ ਘਰ ਦੇ ਅੰਦਰ ਮ੍ਰਿਤਕ ਮਿਲੇ। ਉਸ ਨੇ ਦੱਸਿਆ ਕਿ ਘਰ ਵਿਚੋਂ ਸੋਨੇ ਦੇ 8 ਗਹਿਣੇ ਚੋਰੀ ਹੋਏ ਹਨ। 

ਪੁਲਸ ਮੁਤਾਬਕ ਸੇਂਥੀਲਕੁਮਾਰ ਆਪਣੀ ਪਤਨੀ ਅਤੇ 7 ਤੇ 12 ਸਾਲ ਦੇ ਬੱਚਿਆਂ ਨਾਲ ਕੋਇੰਬਟੂਰ ਵਿਚ ਰਹਿੰਦੇ ਸਨ। ਉਸ ਨੇ ਦੱਸਿਆ ਕਿ ਉਹ 28 ਨਵੰਬਰ ਦੀ ਰਾਤ ਨੂੰ ਇਕ ਰਿਸ਼ਤੇਦਾਰ ਦੇ ਵਿਆਹ ਦੇ ਸਿਲਸਿਲੇ ਵਿਚ ਆਪਣੇ ਮਾਤਾ-ਪਿਤਾ ਦੇ ਘਰ ਆਏ ਸਨ। ਪੁਲਸ ਦੀ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਪਰਾਧ ਵਿਚ ਤੇਜ਼ਧਾਰ ਹਥਿਆਰਾਂ ਦਾ ਇਸਤੇਮਾਲ ਕੀਤਾ ਗਿਆ ਅਤੇ ਪਿੰਡ ਵਾਸੀਆਂ ਨੇ ਇਸ ਘਟਨਾ ਬਾਰੇ ਸੂਚਿਤ ਕੀਤਾ। ਜਾਂਚ ਲਈ 5 ਟੀਮਾਂ ਬਣਾਈਆਂ ਗਈਆਂ ਅਤੇ ਪੂਰੇ ਸੂਬੇ ਵਿਚ ਵਾਹਨਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ।


author

Tanu

Content Editor

Related News