ਇਹ ਹਨ ਹਿਮਾਚਲ ’ਚ BJP ਦੀ ਹਾਰ ਦੇ ਮੁੱਖ ਕਾਰਨ, ਕਾਂਗਰਸ ਨੇ ਮੌਕੇ ’ਤੇ ਮਾਰਿਆ ਚੌਕਾ

Thursday, Dec 08, 2022 - 07:01 PM (IST)

ਇਹ ਹਨ ਹਿਮਾਚਲ ’ਚ BJP ਦੀ ਹਾਰ ਦੇ ਮੁੱਖ ਕਾਰਨ, ਕਾਂਗਰਸ ਨੇ ਮੌਕੇ ’ਤੇ ਮਾਰਿਆ ਚੌਕਾ

ਨੈਸ਼ਨਲ ਡੈਸਕ– ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ’ਚ ਇਕ ਵਾਰ ਫਿਰ ਵੱਡਾ ਫੇਰਬਦਲ ਹੁੰਦਾ ਦਿਸਿਆ। ਕਾਂਗਰਸ ਇੱਥੇ ਪੂਰਨ ਬਹੁਮਤ ਦੇ ਨਾਲ ਸਰਕਾਰ ਬਣਾਉਣ ਜਾ ਰਹੀ ਹੈ ਤਾਂ ਉੱਥੇ ਹੀ ਜੈਰਾਮ ਠਾਕੁਰ ਦੇ 8 ਮੰਤਰੀ ਹੀ ਆਪਣੀ ਸੀਟ ਗੁਆਉਂਦੇ ਦਿਸੇ। ਭਾਜਪਾ ਨੇ ਜਿਸ ਤਰ੍ਹਾਂ ਦਾ ਮਾਹੌਲ ਤਿਆਰ ਕੀਤਾ ਸੀ ਅਤੇ ਸਟਾਰ ਪ੍ਰਚਾਰਕਾਂ ਨੂੰ ਬੁਲਾ-ਬੁਲਾ ਕੇ ਹਰ ਖੇਤਰ ’ਚ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਉਹ ਵੀ ਕੰਮ ਨਹੀਂ ਆ ਸਕੀ। ਅਖੀਰ ’ਚ ਜਨਤਾ ਨੇ ਰਿਵਾਜ ਦੀ ਬਦਲਣ ਦਾ ਫੈਸਲਾ ਕੀਤਾ। ਹਾਲਾਂਕਿ, ਜੈਰਾਮ ਠਾਕੁਰ ਲਈ 5 ਸਾਲ ਆਸਾਨ ਨਹੀਂ ਰਹੇ। ਉਨ੍ਹਾਂ ਨੂੰ ਨਾ ਸਿਰਪ ਕੋਰੋਨਾ ਕਾਲ ’ਚ ਵਿਰੋਧੀ ਪਾਰਟੀ ਤੋਂ ਝਟਕੇ ਮਿਲਦੇ ਰਹੇ ਸਗੋਂ ਸਰਕਾਰੀ ਕਾਮੇਂ ਵੀ ਨਿਰਾਸ਼ ਦਿਸਦੇ ਨਜ਼ਰ ਆਏ। ਆਓ ਜਾਣਦੇ ਹਾਂ ਕਿ ਆਖ਼ਿਰ ਭਾਜਪਾ ਦੀ ਹਾਰ ਦੇ ਮੁੱਖ ਕਾਰਨ ਕੀ ਰਹੇ, ਜਿਨ੍ਹਾਂ ਦਾ ਫਾਇਦਾ ਕਾਂਗਰਸ ਨੇ ਮੌਕੇ ’ਤੇ ਚੁੱਕਦੇ ਹੋਏ ਚੌਕਾ ਲਗਾਇਆ।

1. ਓ.ਪੀ.ਐੱਸ.

ਓ.ਪੀ.ਐੱਸ. ਯਾਨੀ ਓਲਡ ਪੈਨਸ਼ਨ ਸਕੀਮ...2017 ਦੀਆਂ ਚੋਣਾਂ ’ਚ ਭਾਜਪਾ ਨੇ 44 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਸੀ ਪਰ ਇਸ ਵਾਰ ਓ.ਪੀ.ਐੱਸ. ਉਨ੍ਹਾਂ ’ਤੇ ਹੀ ਭਾਰੀ ਪੈ ਗਈ। ਚੋਣ ਪ੍ਰਚਾਰ ਦੌਰਾਨ ਕਾਂਗਰਸ ਨੇ ਓ.ਪੀ.ਐੱਸ. ਨੂੰ ਇਕ ਮੁੱਦਾ ਬਣਾ ਕੇ ਖੂਬ ਭਾਜਪਾ ਨੂੰ ਘੇਰਿਆ। ਉਥੇ ਹੀ ਜੈਰਾਮ ਠਾਕੁਰ ਨੇ ਹੁਣ ਇਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਜੇਕਰ ਪੈਨਸ਼ਨ ਲੈਣੀ ਹੈ ਤਾਂ ਚੋਣ ਲੜੋ। ਉਨ੍ਹਾਂ ਨੇ ਇਸ ਬਿਆਨ ਤੋਂ ਸਰਕਾਰੀ ਕਾਮੇਂ ਬੇਹੱਦ ਨਿਰਾਸ਼ ਦਿਸੇ। ਕਾਮਿਆਂ ਦਾ ਸਟੇਟ ਕਹਿਾਉਣ ਵਾਲੇ ਹਿਮਾਚਲ ’ਚ ਕਾਂਗਰਸ ਵੱਲੋਂ ਪਹਿਲਾਂ ਹੀ ਕੈਬਨਿਟ ’ਚ ਓ.ਪੀ.ਐੱਸ. ਲਾਗੂ ਕਰਨ ਦੀ ਗਾਰੰਟੀ ਖੁਦ ਪ੍ਰਿਯੰਕਾ ਗਾਂਧੀ ਨੇ ਦਿੱਤੀ। ਉੱਥੇ ਹੀ ਜੈਰਾਮ ਸਰਕਾਰ ਨੇ ਓ.ਪੀ.ਐੱਸ. ਨੂੰ ਨਜ਼ਰਅੰਦਾਜ ਕਰਦੇ ਹੋਏ ਆਪਣੇ ਪੈਰ ’ਤੇ ਕੁਹਾੜੀ ਮਾਰਨ ਦਾ ਕੰਮ ਕੀਤਾ। 

2. ਭਰਤੀਆਂ ਸਿਰੇ ਨਾ ਚੜੀਆਂ

ਕੋਰੋਨਾ ਕਾਲ ’ਚ ਸਿਹਤ ਵਿਭਾਗ ’ਚ ਹੋਏ ਘਪਲੇ ਨੇ ਭਾਜਪਾ ਨੂੰ ਫਸਾਇਆ। ਪੁਲਸ ਭਾਰਤੀ ਪੇਪਰ ਲੀਕ ਅਤੇ JBT, TGT, JOA-IT ਵਰਗੀਆਂ ਭਰਤੀਆਂ ਸਿਰੇ ਨਾ ਚੜ੍ਹ ਪਾਉਣਾ ਭਾਜਪਾ ਦੀ ਹਾਰ ਦਾ ਇਕ ਹੋਰ ਕਾਰਨ ਸਾਬਿਤ ਹੋਇਆ। ਨੌਜਵਾਨਾਂ ’ਚ ਸਰਕਾਰ ਪ੍ਰਤੀ ਗੁੱਸਾ ਦਿਸਿਆ। ਜ਼ਿਕਰਯੋਗ ਹੈ ਕਿ ਭਾਰਤੀ ਦੀ ਲਿਖਤ ਪ੍ਰੀਖਿਆ ’ਚ ਪਹਿਲੀਵਾਰ 74 ਹਜ਼ਾਰ ਅਰਜ਼ੀਆਂ ਮਿਲੀਆਂ ਸਨ। ਉਨ੍ਹਾਂ ’ਚ 60 ਹਜ਼ਾਰ ਪੁਰਸ਼ ਅਤੇ 14 ਹਜ਼ਾਰ ਜਨਾਨੀਆਂ ਦੀਆਂ ਅਰਜ਼ੀਆਂ ਸ਼ਾਮਲ ਸਨ ਪਰ ਪੁਲਸ ਭਾਰਤੀ ਪੇਪਰ ਲੀਕ ਹੋਣ ਤੋਂ ਬਾਅਦ ਭਰਤੀ ਨੂੰ ਰੱਦ ਕਰ ਦਿੱਤਾ ਗਿਆ। ਉੱਥੇ ਹੀ ਜੇ.ਓ.ਏ. ਆਈ.ਟੀ. ’ਚ ਵੀ ਅਜਿਹਾ ਹਾਲ ਦਿਸਿਆ। ਪੇਪਰ ਮਾਰਚ 2021 ’ਚ ਹੋਇਆ ਸੀ। ਪਹਿਲਾਂ ਮਾਮਲਾ ਹਾਈ ਕੋਰਟ ’ਚ ਸੀ ਹੁਣ ਇਹ ਸੁਪਰੀਮ ਕੋਰਟ ’ਚ ਹੈ ਜਿੱਥੇ ਪਹਿਲਾਂ ਇਹ 29 ਨਵੰਬਰ ਨੂੰ ਲੱਗਣਾ ਸੀ ਪਰ ਨਹੀਂ ਲੱਗਾ। ਅਜਿਹੇ ’ਚ ਨੌਜਵਾਨਾਂ ਨੂੰ ਰੁਜ਼ਗਾਰ ਨਾ ਮਿਲ ਪਾਉਣਾ ਭਾਜਪਾ ਦੀ ਨਾਕਾਮੀ ਸਾਬਿਤ ਕਰ ਗਿਆ। 

3. ਅਗਨੀਵੀਰ ਯੋਜਨਾ

ਪੂਰੇ ਦੇਸ਼ ’ਚ ਅਗਨੀਵੀਰ ਯੋਜਨਾ ਨੂੰ ਲਾਗੂ ਕੀਤਾ ਗਿਆ ਪਰ ਨੌਜਵਾਨਾਂ ਨੇ ਇਸਦਾ ਜੰਮ ਕੇ ਵਿਰੋਧ ਕੀਤਾ। ਹਿਮਾਚਲ ਪ੍ਰਦੇਸ਼ ਇਕ ਪਹਾੜੀ ਸੂਬਾ ਹੈ। ਅਜਿਹੇ ’ਚ ਇੱਥੋਂ ਦੇ ਨੌਜਵਾਨਾਂ ’ਚ ਸਕੂਲ ਦੌਰਾਨ ਹੀ ਆਰਮੀ ’ਚ ਜਾਣ ਦਾ ਜਨੂੰਨ ਹੁੰਦਾ ਹੈ ਪਰ ਇਸ ਸਾਲ ਕੇਂਦਰ ਦੁਆਰਾ ਜਦੋਂ ਅਗਨੀਪਥ ਯੋਜਨਾ ਨੂੰ ਲਾਗੂ ਕੀਤਾ ਤਾਂ ਨੌਜਵਾਨਾਂ ’ਚ ਕਾਫੀ ਗੁੱਸਾ ਦਿਸਿਆ। ਨੌਜਵਾਨਾਂ ਦਾ ਮੰਨਣਾ ਸੀ ਕਿ ਪਹਾੜੀ ਸੂਬੇ ’ਚ ਫੌਜ ਹੀ ਰੁਜ਼ਗਾਰ ਦਾ ਸਭ ਤੋਂ ਚੰਗਾ ਜ਼ਰੀਆ ਹੈ। ਨੌਜਵਾਨਾਂ ਦਾ ਮੰਨਣਾ ਰਿਹਾ ਹੈ ਕਿ ਸਰਕਰਾ ਫੌਜ ਦੇ ਨਿਯਮਾਂ ’ਚ ਫੇਰਬਦਲ ਕਰਕੇ ਉਨ੍ਹਾਂ ਦਾ ਭਵਿੱਖ ਖਰਾਬ ਕਰ ਰਹੀ ਹੈ। ਉਥੇ ਹੀ ਕਾਂਗਰਸ ਨੇ ਇਸ ’ਤੇ ਵੀ ਭਾਜਪਾ ਨੂੰ ਘੇਰਿਆ। ਪ੍ਰਿਯੰਕਾ ਗਾਂਧੀ ਨੇ ਪਹਿਲਾਂ ਹੀ ਦੱਸ ਦਿੱਤਾ ਕਿ ਜੇਕਰ ਕੇਂਦਰ ’ਚ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਸਭ ਤੋਂਪਹਿਲਾਂ ਅਗਨੀਪਥ ਯੋਜਨਾ ਨੂੰ ਖਤਮ ਕਰਕੇ ਨੌਜਵਾਨਾਂ ਦੇ ਭਵਿੱਖ ਨੂੰ ਪਹਿਲਾਂ ਵਰਗਾ ਸੁਨਹਿਰਾ ਬਣਾਉਣ ਦੀ ਪਹਿਲ ਕਰਨਗੇ। 


author

Rakesh

Content Editor

Related News