ਲੰਡਨ ''ਚ ਮਾਰੇ ਗਏ ਤਿੰਨੋ ਵਿਅਕਤੀ ਭਾਰਤੀ ਨਾਗਿਰਕ ਸਨ : ਬਿ੍ਰਟਿਸ਼ ਪੁਲਸ

01/25/2020 12:49:07 AM

ਲੰਡਨ - ਸਕਾਟਲੈਂਡ ਯਾਰਡ ਨੇ ਪਿਛਲੇ ਹਫਤੇ ਲੰਡਨ ਦੇ ਪੂਰਬੀ ਹਿੱਸੇ ਵਿਚ ਛੁਰੇਬਾਜ਼ੀ ਦੀ ਘਟਨਾ ਵਿਚ ਮਾਰੇ ਗਏ 3 ਵਿਅਕਤੀਆਂ ਦੀ ਸ਼ੁੱਕਰਵਾਰ ਨੂੰ ਭਾਰਤੀ ਨਾਗਰਿਕ ਦੇ ਰੂਪ ਵਿਚ ਪਛਾਣ ਕੀਤੀ ਹੈ। ਮੈਟਰੋਪੋਲਟੀਨ ਪੁਲਸ ਦੀ ਸਪੇਸ਼ਲਿਸਟ ਕ੍ਰਾਇਮ ਕਮਾਨ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਦੀ ਹੱਤਿਆ ਹੋਈ ਹੈ, ਉਨ੍ਹਾਂ ਦੀ ਪਛਾਣ 29 ਸਾਲਾ ਨਰਿਦੰਰ ਸਿੰਘ ਲੁਭਾਇਆ, 30 ਸਾਲਾ ਹਰਿੰਦਰ ਕੁਮਾਰ ਅਤੇ 37 ਸਾਲਾ ਮਲਕੀਤ ਸਿੰਘ ਢਿੱਲੋਂ ਉਰਫ ਬਲਜਿੰਦਰ ਸਿੰਘ ਦੇ ਰੂਪ ਹੋਈ ਹੈ। ਆਪਾਤ ਸੇਵਾਵਾਂ ਨੇ ਉਨ੍ਹਾਂ ਨੂੰ ਪਿਛਲੇ ਐਤਵਾਰ ਨੂੰ ਇਲਫੋਰਡ ਵਿਚ ਰੈਡਬਿ੍ਰਜ਼ ਦੇ ਸੇਵਨ ਕਿੰਗਸ ਇਲਾਕੇ ਵਿਚ ਜ਼ਖਮੀ ਹਾਲਸ ਵਿਚ ਪਾਇਆ ਸੀ ਅਤੇ ਉਨ੍ਹਾਂ ਮੌਕੇ 'ਤੇ ਵੀ ਮਿ੍ਰਤਕ ਐਲਾਨ ਕਰ ਦਿੱਤਾ ਸੀ।

ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਨੇ ਆਖਿਆ ਕਿ ਉਹ ਇਨ੍ਹਾਂ ਤਿੰਨਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਲਾਸ਼ਾਂ ਲਿਜਾਣ ਵਿਚ ਹਰ ਇਕ ਸੰਭਵ ਮਦਦ ਪ੍ਰਦਾਨ ਕਰੇਗਾ। ਮੈਟਰੋਪੋਲੀਟਨ ਪੁਲਸ ਨੇ ਆਖਿਆ ਕਿ ਇਹ ਤਿੰਨੋਂ ਇਲਫੋਰਡ ਵਿਚ ਹੀ ਰਹਿ ਰਹੇ ਸਨ ਅਤੇ ਭਾਰਤੀ ਨਾਗਰਿਕ ਸਨ। ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਕਾਰੀ ਉਨ੍ਹਾਂ ਦੀ ਮਦਦ ਕਰ ਰਹੇ ਹਨ। ਪੁਲਸ ਨੇ ਆਖਿਆ ਕਿ 29 ਸਾਲਾ ਗੁਰਜੀਤ ਸਿੰਘ ਨੂੰ ਇਸ ਮਾਮਲੇ ਦੇ ਸਿਲਸਿਲੇ ਵਿਚ ਗਿ੍ਰਫਤਾਰ ਕੀਤਾ ਗਿਆ ਹੈ ਅਤੇ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਉਸ ਨੂੰ 19 ਫਰਵਰੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਸ 'ਤੇ ਜਨਤਕ ਥਾਂ 'ਤੇ ਤੇਜ਼ਧਾਰ ਹਥਿਆਰ ਰੱਖਣ ਦਾ ਦੋਸ਼ ਹੈ।


Khushdeep Jassi

Content Editor

Related News