ਇਟਾਵਾ ''ਚ ਬਰਾਤੀਆਂ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, ਤਿੰਨ ਦੀ ਮੌਤ, ਕਈ ਜ਼ਖ਼ਮੀ

Friday, May 14, 2021 - 01:56 AM (IST)

ਇਟਾਵਾ ''ਚ ਬਰਾਤੀਆਂ ਦੀ ਗੱਡੀ ਨਾਲ ਵਾਪਰਿਆ ਭਿਆਨਕ ਹਾਦਸਾ, ਤਿੰਨ ਦੀ ਮੌਤ, ਕਈ ਜ਼ਖ਼ਮੀ

ਇਟਾਵਾ - ਇਟਾਵਾ ਦੇ ਜਸਵੰਤਨਗਰ ਵਿੱਚ ਭਗਵਾਨਪੁਰਾ ਤੋਂ ਬਰਾਤੀਆਂ ਨੂੰ ਲੈ ਕੇ ਜਾ ਰਹੀ ਸਕਾਰਪੀਓ ਹਾਈਵੇ 'ਤੇ ਸਿਰਸਾਗੰਜ ਦੇ ਕਠਫੋਰੀ ਚੌਕੀ ਖੇਤਰ ਸਥਿਤ ਪੈਟਰੋਲ ਪੰਪ ਕੋਲ ਅਚਾਨਕ ਸਾਹਮਣੇ ਇੱਕ ਵਾਹਨ ਆਉਣ ਕਾਰਨ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਵਿੱਚ ਸਕਾਰਪੀਓ ਸਵਾਰ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਲਾੜਾ ਸਮੇਤ ਕਈ ਲੋਕ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਦਾਅਵਾ, ਯੂ.ਪੀ. 'ਚ ਆਕਸੀਜਨ ਦੀ ਕਿੱਲਤ ਪੂਰੀ ਤਰ੍ਹਾਂ ਖ਼ਤਮ

ਹਾਦਸੇ ਦੀ ਸੂਚਨਾ ਮਿਲਦੇ ਹੀ ਲਾੜੇ ਅਤੇ ਲਾੜੀ ਦੇ ਪਰਿਵਾਰ ਵਿੱਚ ਭਾਜੜ ਮੱਚ ਗਈ। ਜਸਵੰਤਨਗਰ ਦੇ ਭਗਵਾਨਪੁਰਾ ਨਿਵਾਸੀ ਬਰਜਰਾਜ ਸਿੰਘ ਦੇ ਪੁੱਤਰ ਸੌਰਭ ਦੀ ਬਰਾਤ ਵੀਰਵਾਰ ਨੂੰ ਏਟਾ ਦੇ ਅਵਾਗੜ੍ਹ ਦੇ ਪਿੰਡ ਬਲੂ ਕਾ ਨਗਲਾ ਜਾ ਰਹੀ ਸੀ। ਜ਼ਿਆਦਾਤਰ ਬਰਾਤੀ ਨਿੱਜੀ ਵਾਹਨਾਂ ਰਾਹੀਂ ਰਵਾਨਾ ਹੋਏ। ਸਕਾਰਪੀਓ ਵਿੱਚ ਲਾੜਾ ਅਤੇ ਰਿਸ਼ਤੇਦਾਰ ਸਵਾਰ ਸਨ। 

ਇਹ ਵੀ ਪੜ੍ਹੋ- SC ਦੀ ਸੁਣਵਾਈ ਦੇ ਸਿੱਧੇ ਪ੍ਰਸਾਰਣ 'ਤੇ ਗੰਭੀਰਤਾ ਨਾਲ ਹੋ ਰਿਹਾ ਵਿਚਾਰ: CJI ਐੱਨ.ਵੀ. ਰਮਾਨਾ

ਸਿਰਸਾਗੰਜ ਦੇ ਕਠਫੋਰੀ ਚੌਕੀ ਖੇਤਰ ਸਥਿਤ ਪੈਟਰੋਲ ਪੰਪ ਕੋਲ ਪੁੱਜਦੇ ਹੀ ਅਚਾਨਕ ਕਿਸੇ ਵਾਹਨ ਦੇ ਸਾਹਮਣੇ ਆਉਣ ਕਾਰਨ ਸਕਾਰਪੀਓ ਬੇਕਾਬੂ ਹੋ ਕੇ ਪਲਟ ਕੇ ਦਰਖ਼ਤ ਨਾਲ ਟਕਰਾ ਗਈ। ਇਸ ਵਿੱਚ ਸਵਾਰ ਲਾੜਾ ਸੌਰਭ ਅਤੇ ਰਿਸ਼ਤੇਦਾਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। 

ਇਹ ਵੀ ਪੜ੍ਹੋ- ਕੋਰੋਨਾ ਕਾਰਨ ਬੇਸਹਾਰਾ ਹੋਏ ਬੱਚਿਆਂ ਨੂੰ ਇਸ ਸੂਬੇ ਦੀ ਸਰਕਾਰ ਦੇਵੇਗੀ 5000 ਰੁਪਏ ਪ੍ਰਤੀ ਮਹੀਨਾ ਪੈਨਸ਼ਨ

ਖੇਮਪਾਲ ਨਿਵਾਸੀ ਜਸਰਾਨਾ ਜਸਵੰਤਨਗਰ ਦੀ ਮੌਕੇ 'ਤੇ ਮੌਤ ਹੋ ਗਈ। ਲਾੜਾ ਸੌਰਭ ਤੋਂ ਇਲਾਵਾ ਯੋਗਿੰਦਰ (26) ਪੁੱਤਰ ਜਗਦੀਸ਼ ਨਿਵਾਸੀ ਡਿਟੌਲੀ ਥਾਣਾ ਹਸਾਇਨ ਜ਼ਿਲ੍ਹਾ ਏਟਾ ਅਤੇ ਯੋਗੇਸ਼ (22) ਪੁੱਤਰ ਰਾਮਪ੍ਰਸਾਦ ਨਿਵਾਸੀ ਘਨਸ਼ਿਆਮਪੁਰ ਨਿਧੌਲੀਕਲਾ ਏਟਾ ਨੂੰ ਮੁਢਲੀ ਸਿਹਤ ਕੇਂਦਰ ਲੈ ਜਾਇਆ ਗਿਆ। ਉੱਥੋ ਇਟਾਵਾ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜ਼ਿਲ੍ਹਾ ਹਸਪਤਾਲ ਵਿੱਚ ਯੋਗਿੰਦਰ ਅਤੇ ਯੋਗੇਸ਼ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਉਥੇ ਹੀ, ਕੁੱਝ ਜ਼ਖ਼ਮੀ ਇਲਾਜ ਕਰਾਉਣ ਆਗਰਾ ਚਲੇ ਗਏ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News