ਕਾਰ-ਟਰਾਲੇ ਦੀ ਜ਼ਬਰਦਸਤ ਟੱਕਰ 'ਚ ਫੌਜ ਦੇ 3 ਜਵਾਨਾਂ ਦੀ ਮੌਤ

12/04/2017 2:33:04 PM

ਸੋਨੀਪਤ (ਪਵਨ ਰਾਠੀ)— ਹਰਿਆਣੇ ਦੇ ਸੋਨੀਪਤ 'ਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਸੋਨੀਪਤ ਰੋਹਤਕ ਰੋਡ 'ਤੇ ਸਿਸਾਨਾ ਪਿੰਡ ਨਜ਼ਦੀਕ ਇਕ ਕਾਰ ਅਤੇ ਟਰਾਲੇ ਵਿਚਕਾਰ ਜ਼ਬਰਦਸਤ ਟੱਕਰ ਹੋਈ। ਜਿਸ 'ਚ ਕਾਰ ਸਵਾਰ 3 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਨਾਲ ਹੀ ਇਕ ਗੰਭੀਰ ਰੂਪ 'ਚ ਜ਼ਖਮੀ ਹੈ, ਜਿਸ ਨੂੰ ਰੋਹਤਕ ਪੀ. ਜੀ. ਆਈ. 'ਚ ਉਸ ਦਾ ਇਲਾਜ ਚੱਲ ਰਿਹਾ ਹੈ। ਮਿਤਕਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

PunjabKesari


ਪੁਲਸ ਜਾਂਚ ਅਧਿਕਾਰੀ ਚੰਦਰਭਾਨ ਨੇ ਦੱਸਿਆ ਕਿ ਨਵੀਨ, ਸੰਤੋਸ਼ ਅਤੇ ਪ੍ਰਵੀਨ ਜੋ ਕਿ ਦੋ ਸੀ. ਆਰ. ਪੀ. ਐੱਫ. 'ਚ ਹਨ ਅਤੇ ਇਕ ਬੀ. ਐੈੱਸ. ਐੈੱਫ. ਦਾ ਜਵਾਨ 'ਚ ਤਾਇਨਾਤ ਸਨ। ਦੇਰ ਰਾਤ ਬਰੌਦਾ ਪਿੰਡ 'ਚ ਬਰਾਤ ਤੋਂ ਵਾਪਸ ਆ ਰਹੇ ਸਨ। ਜਿਵੇਂ ਹੀ ਪਿੰਡ ਸਿਸਾਨਾ ਨਜ਼ਦੀਕ ਪਹੁੰਚੇ ਤਾਂ ਦੂਜੇ ਪਾਸੇ ਤੋਂ ਆ ਰਹੇ ਤੇਜ਼ ਰਫਤਾਰ ਟਰਾਲੇ ਤੋਂ ਕਾਰ ਟੱਕਰਾ ਗਈ।

PunjabKesari


ਟੱਕਰ ਇੰਨੀ ਭਿਆਨਕ ਸੀ ਕਿ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਾਰੇ ਮੌਰਖੇੜੀ ਪਿੰਡ ਦੇ ਰਹਿਣ ਵਾਲੇ ਸਨ। ਮੌਕੇ 'ਤੇ ਪਹੁੰਚੀ ਪੁਲਸ ਨੇ ਟਰਾਲਾ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਜਾਂਚ ਸ਼ੁਰੂ ਕਰ ਦਿੱਤੀ ਹੈ।


Related News