ਸ਼੍ਰੀਨਗਰ ’ਚ ਸੀ. ਆਰ. ਪੀ. ਐੱਫ. ਦੇ ਕੈਂਪ ’ਤੇ ਗ੍ਰਨੇਡ ਹਮਲਾ, 7 ਜਵਾਨਾਂ ਸਮੇਤ 10 ਜ਼ਖਮੀ
Monday, Feb 11, 2019 - 03:26 AM (IST)

ਸ਼੍ਰੀਨਗਰ, (ਮਜੀਦ)- ਸਥਾਨਕ ਲਾਲ ਚੌਕ ਵਿਖੇ ਪਲੇਡੀਅਮ ਸਿਨੇਮਾ ਘਰ ਨੇੜੇ ਸ਼ੱਕੀ ਅੱਤਵਾਦੀਆਂ ਨੇ ਸੀ. ਆਰ. ਪੀ. ਐੱਫ. ਦੀ 13ਵੀਂ ਬਟਾਲੀਅਨ ਦੇ ਕੈਂਪ ’ਤੇ ਐਤਵਾਰ ਗ੍ਰਨੇਡ ਹਮਲਾ ਕੀਤਾ। ਇਸ ਹਮਲੇ ’ਚ 7 ਜਵਾਨਾਂ ਸਮੇਤ 10 ਲੋਕ ਜ਼ਖਮੀ ਹੋ ਗਏ। ਜ਼ਖਮੀ ਹੋਏ ਜਵਾਨਾਂ ਦੀ ਪਛਾਣ ਆਸ਼ਿਕ ਅਹਿਮਦ, ਆਬਿਦ ਅਹਿਮਦ, ਨਾਸਿਰ ਅਹਿਮਦ, ਮੁਹੰਮਦ ਸ਼ਫੀ, ਆਰ. ਮੁੰਨਾ ਸਵਾਮੀ, ਵਿਸ਼ਾਲ ਤੇ ਦਵਿੰਦਰ ਵਜੋਂ ਹੋਈ ਹੈ। ਜ਼ਖਮੀ ਆਮ ਨਾਗਰਿਕਾਂ ਦੀ ਪਛਾਣ ਹੁਮੈਰਾ, ਅਬਦੁਲ ਕਿਊਮ ਤੇ ਤਾਲਿਬਾ ਗੁਲਸ਼ਨ ਵਜੋਂ ਹੋਈ ਹੈ।