ਉੱਤਰਾਖੰਡ ''ਚ ਹੁੱਕਾ ਪੀ ਕੇ ਹੰਗਾਮਾ ਕਰ ਰਹੇ ਹਰਿਆਣਾ ਦੇ ਤਿੰਨ ਸੈਲਾਨੀ ਗ੍ਰਿਫ਼ਤਾਰ

Friday, May 27, 2022 - 02:18 PM (IST)

ਉੱਤਰਾਖੰਡ ''ਚ ਹੁੱਕਾ ਪੀ ਕੇ ਹੰਗਾਮਾ ਕਰ ਰਹੇ ਹਰਿਆਣਾ ਦੇ ਤਿੰਨ ਸੈਲਾਨੀ ਗ੍ਰਿਫ਼ਤਾਰ

ਗੋਪੇਸ਼ਵਰ (ਭਾਸ਼ਾ)- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਬਦਰੀਨਾਥ ਰਾਸ਼ਟਰੀ ਰਾਜਮਾਰਗ 'ਤੇ ਗੌਚਰ ਬੈਰੀਅਰ ਕੋਲ ਹੁੱਕਾ ਪੀ ਕੇ ਹੰਗਾਮਾ ਕਰ ਰਹੇ ਹਰਿਆਣਾ ਦੇ ਤਿੰਨ ਸੈਲਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚਮੋਲੀ ਪੁਲਸ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੰਗਾਮਾ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ 'ਮਿਸ਼ਨ ਮਰਿਆਦਾ' ਦੇ ਅਧੀਨ ਕੀਤੀ ਗਈ ਹੈ ਅਤੇ ਉਨ੍ਹਾਂ ਖ਼ਿਲਾਫ਼ ਪੁਲਸ ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਦਾ ਹੁੱਕਾ ਜ਼ਬਤ ਕਰ ਲਿਆ ਗਿਆ ਹੈ।

ਬੁਲਾਰੇ ਅਨੁਸਾਰ,''ਇੰਨੀਂ ਦਿਨੀਂ ਚਾਰ ਧਾਮ ਯਾਤਰਾ ਚੱਲ ਰਹੀ ਹੈ ਅਤੇ ਅਪਰਾਧਕ ਗਤੀਵਿਧੀਆਂ ਦੀ ਰੋਕਥਾਮ ਲਈ 'ਮਿਸ਼ਨ ਮਰਿਆਦਾ' ਦੇ ਅਧੀਨ ਧਾਰਮਿਕ ਸਥਾਨਾਂ ਦੇ ਨੇੜੇ-ਤੇੜੇ ਪੁਲਸ ਫ਼ੋਰਸ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦੇ ਅਧੀਨ ਧਾਰਮਿਕ ਅਤੇ ਸੈਰ-ਸਪਾਟੇ ਵਾਲੀਆਂ ਥਾਂਵਾਂ 'ਚ ਹੰਗਾਮਾ ਕਰਨ, ਗੰਦਗੀ ਫੈਲਾਉਣ ਅਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰ ਕੇ ਸ਼ਾਂਤੀ ਨੂੰ ਪ੍ਰਭਾਵਿਤ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।


author

DIsha

Content Editor

Related News