ਜੌਨਪੁਰ ਦੀ ਸਈ ਨਦੀ ''ਚ ਨਹਾਉਣ ਗਈਆਂ ਤਿੰਨ ਕੁੜੀਆਂ ਡੁੱਬੀਆਂ, ਦੋ ਦੀ ਮੌਤ
Friday, Jun 19, 2026 - 05:11 PM (IST)
ਜੌਨਪੁਰ : ਉੱਤਰ ਪ੍ਰਦੇਸ਼ ਵਿਚ ਜੌਨਪੁਰ ਜ਼ਿਲ੍ਹੇ ਦੇ ਜਲਾਲਪੁਰ ਥਾਣਾ ਇਲਾਕੇ ਵਿਚ ਨਹੋਰਾ ਪਿੰਡ ਵਿਚ ਸ਼ੁੱਕਰਵਾਰ ਨੂੰ ਨਹਾਉਣ ਵੇਲੇ ਸਈ ਨਦੀ ਵਿਚ ਡੁੱਬਣ ਕਾਰਨ ਦੋ ਕੁੜੀਆਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਲੜਕੀ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੁਲਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਨਹੋਰਾ ਪਿੰਡ ਦੀਆਂ ਕੁੜੀਆਂ ਸਈ ਨਦੀ ਦੇ ਕਿਨਾਰੇ ਗਈਆਂ ਸਨ। ਇਸੇ ਦੌਰਾਨ ਨਦੀ ਵਿਚ ਨਹਾਉਂਦੇ ਸਮੇਂ ਤਿੰਨ ਕੁੜੀਆਂ ਗਹਿਰੇ ਪਾਣੀ ਵਿਚ ਚਲੀਆਂ ਗਈਆਂ ਤੇ ਡੁੱਬਣ ਲੱਗੀਆਂ। ਨੇੜੇ ਮੌਜੂਦ ਲੋਕਾਂ ਨੇ ਰੌਲਾ ਸੁਣ ਕੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਤੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਜਲਾਲਪੁਰ ਥਾਣਾ ਦੀ ਪੁਲਸ ਤੇ ਰਾਹਤ ਬਚਾਅ ਟੀਮ ਮੌਕੇ ਉੱਤੇ ਪਹੁੰਚੀਆਂ। ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨਾਂ ਕੁੜੀਆਂ ਨੂੰ ਨਦੀ ਤੋਂ ਬਾਹਰ ਕੱਢਿਆ ਗਿਆ ਤੇ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ। ਡਾਕਟਰਾਂ ਨੇ ਜਾਂਚ ਤੋਂ ਬਾਅਦ ਗੁਡੀਆ (17) ਤੇ ਸ਼ਿਵਾਂਗੀ (17) ਨੂੰ ਮ੍ਰਿਤ ਐਲਾਨ ਕਰ ਦਿੱਤਾ ਜਦਕਿ ਤੀਜੀ ਕੁੜੀ ਦਾ ਇਲਾਜ ਕੀਤਾ ਜਾ ਰਿਹਾ ਹੈ।
ਦੋ ਕੁੜੀਆਂ ਦੀ ਮੌਤ ਨਾਲ ਨਹੋਰਾ ਪਿੰਡ ਸਥਿਤ ਨੇੜੇ ਦੇ ਇਲਾਕਿਆਂ ਵਿਚ ਸੋਗ ਦੀ ਲਹਿਰ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਨਦੀ ਕਿਨਾਰੇ ਲੋੜੀਂਦੇ ਇੰਤਜ਼ਾਮ ਕਰਨ ਦੀ ਮੰਗ ਕੀਤੀ ਹੈ ਤਾਂਕਿ ਅਜਿਹੀਆਂ ਘਟਨਾਵਾਂ ਰੋਕੀਆਂ ਜਾ ਸਕਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
