ਜੰਮੂ ਕਸ਼ਮੀਰ : ਬਾਰਾਮੂਲਾ ''ਚ ਤਿੰਨ ਤਸਕਰ ਗ੍ਰਿਫ਼ਤਾਰ, ਨਸ਼ੀਲਾ ਪਦਾਰਥ ਬਰਾਮਦ

05/01/2023 1:43:09 PM

ਸ਼੍ਰੀਨਗਰ (ਵਾਰਤਾ)- ਪੁਲਸ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ। ਪੁਲਸ ਨੇ ਦੱਸਿਆ ਕਿ ਉੱਤਰ ਕਸ਼ਮੀਰ 'ਚ ਬਾਰਾਮੂਲਾ ਜ਼ਿਲ੍ਹੇ ਦੇ ਖੁਸ਼ਾਲਪੋਰਾ ਡੇਲਿਨਾ ਕੋਲ ਜਾਂਚ ਦੌਰਾਨ ਕਾਨਿਸਪੋਰਾ ਜਲੀਲ ਅਹਿਮਦ ਸ਼ਾਹ ਨਾਮੀ ਇਕ ਲੋੜੀਂਦੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਇਕ ਵਾਹਨ ਤੋਂ ਡੇਲਿਨਾ ਜਾ ਰਿਹਾ ਸੀ, ਉਦੋਂ ਉਸ ਨੂੰ ਰੋਕ ਲਿਆ ਗਿਆ। ਪੁਲਸ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਉਸ ਕੋਲੋਂ 10 ਗ੍ਰਾਮ ਪਾਬੰਦੀਸ਼ੁਦਾ ਕੋਕੀਨ ਅਤੇ 15 ਗ੍ਰਾਮ ਚਰਸ ਵਰਗੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। 

ਪੁਲਸ ਨੇ ਕਿਹਾ ਕਿ ਜਲੀਲ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਗਿਆ ਅਤੇ ਉਸ ਦੇ ਵਾਹਨ ਨੂੰ ਵੀ ਜ਼ਬਤ ਕਰ ਲਿਆ ਗਿਆ। ਇਸ ਸੰਬੰਧ 'ਚ ਬਾਰਾਮੂਲਾ ਥਾਣੇ 'ਚ ਨਾਰਕੋਟਿਕ ਡਰੱਗ ਐਂਡ ਸਾਈਕੋਗ੍ਰਾਫਿਕ ਸਬਸਟੇਂਸ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਕ ਹੋਰ ਘਟਨਾ 'ਚ ਪੁਲਸ ਨੇ ਬਾਗਤ ਕਾਲੋਨੀ ਰੋਹਮਾ ਰਾਫਿਆਦਾਬਾਦ 'ਚ ਜਾਂਚ ਦੌਰਾਨ 2 ਸ਼ੱਕੀ ਵਿਅਕਤੀਆਂ ਨੂੰ ਫੜਿਆ ਅਤੇ ਤਲਾਸ਼ੀ ਦੌਰਾਨ ਉਨ੍ਹਾਂ ਦੇ ਕਬਜ਼ੇ ਤੋਂ 113 ਗ੍ਰਾਮ ਚਰਸ ਬਰਾਮਦ ਕੀਤਾ। ਦੋਹਾਂ ਦੀ ਪਛਾਣ ਮੁਹੰਮਦ ਲਤੀਫ ਲੋਨ ਅਤੇ ਆਦਿਲ ਅਹਿਮਦ ਲੋਨ ਵਜੋਂ ਕੀਤੀ ਗਈ ਹੈ, ਦੋਵੇਂ ਨੈਦਲ ਰਫਿਆਬਾਦ ਦੇ ਵਾਸੀ ਹਨ। ਪੁਲਸ ਨੇ ਦੱਸਿਆ ਕਿ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਪੰਜਲਾ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।


DIsha

Content Editor

Related News