ਸਿੰਗਾਪੁਰ ''ਚ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਭਾਰਤੀ ਵਿਅਕਤੀ ਦੀ ਮੌਤ

05/24/2024 1:15:48 PM

ਇੰਟਰਨੈਸ਼ਨਲ ਡੈਸਕ : ਸਿੰਗਾਪੁਰ ਵਿਚ ਇਕ ਟੈਂਕ ਦੀ ਨਿਯਮਤ ਸਫ਼ਾਈ ਕਰਦੇ ਸਮੇਂ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਵੀਰਵਾਰ ਨੂੰ ਇਕ 40 ਸਾਲਾ ਭਾਰਤੀ ਨਾਗਰਿਕ ਦੀ ਮੌਤ ਹੋ ਗਈ। ਦਿ ਸਟਰੇਟਸ ਟਾਈਮਜ਼ ਮੁਤਾਬਕ ਮਾਰੇ ਗਏ ਭਾਰਤੀ ਨਾਗਰਿਕ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਖ਼ਬਰ ਅਨੁਸਾਰ, ਉਹ 24 ਤੋਂ 40 ਸਾਲ ਦੀ ਉਮਰ ਦੇ ਉਹਨਾਂ ਤਿੰਨ ਵਿਅਕਤੀਆਂ ਵਿੱਚੋਂ ਇੱਕ ਸੀ, ਜੋ ਸਵੇਰੇ 11.15 ਵਜੇ ਜਲਕਲ ਏਜੰਸੀ ਦੀ ਚੋਆ ਚੂ ਕਾਂਗ ਵਰਕਸ਼ਾਪ ਵਿੱਚ ਬੇਹੋਸ਼ ਪਾਏ ਗਏ ਸਨ।

ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ

ਮਿਲੀ ਜਾਣਕਾਰੀ ਅਨੁਸਾਰ ਤਿਨਾਂ ਵਿਅਕਤੀਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਇਕ ਵਿਅਕਤੀ ਦੀ ਮੌਤ ਹੋ ਗਈ। ਪਬਲਿਕ ਯੂਟਿਲਿਟੀਜ਼ ਬੋਰਡ ਨੇ ਇਕ ਬਿਆਨ ਵਿਚ ਕਿਹਾ ਕਿ ਦੋ ਹੋਰ ਕਰਮਚਾਰੀ ਐਨਜੀ ਟੇਂਗ ਫੋਂਗ ਜਨਰਲ ਹਸਪਤਾਲ ਦੇ ਇੰਟੈਂਸਿਵ ਕੇਅਰ ਇਕਾਈ ਵਿਚ ਭਰਤੀ ਹਨ। ਮਨੁੱਖੀ ਸ਼ਕਤੀ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੋਵਾਂ ਵਿਅਕਤੀਆਂ ਦੀ ਉਮਰ ਕ੍ਰਮਵਾਰ 24 ਤੇ 39 ਸਾਲ ਹੈ ਅਤੇ ਉਹ ਮਲੇਸ਼ੀਆਈ ਹਨ ਅਤੇ ਜਨਰਲ ਕਰਮਚਾਰੀ ਦੇ ਰੂਪ ਵਿਚ ਕੰਮ ਕਰਦੇ ਹਨ। ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਸਮਾਚਾਰ ਏਜੰਸੀ ਨੇ ਦੱਸਿਆ ਕਿ ਭਾਰਤੀ ਨਾਗਰਿਤ ਨੂੰ ਸੁਪਰਸੋਨਿਕ ਮੇਨਟੇਨੈਂਸ ਸਰਵਿਸਿਜ਼ ਨੇ ਸਫ਼ਾਈ ਸੰਚਾਲਨ ਮੈਨੇਜਰ ਵਜੋਂ ਨਿਯੁਕਤ ਕੀਤਾ ਸੀ।

ਇਹ ਵੀ ਪੜ੍ਹੋ - ਅਗਲੇ 15 ਦਿਨਾਂ 'ਚ ਲੱਖਾਂ SIM Card ਬੰਦ ਕਰਨ ਜਾ ਰਹੀ ਹੈ 'ਸਰਕਾਰ', ਹੋ ਸਕਦੀ ਹੈ ਕਾਨੂੰਨੀ ਕਾਰਵਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News