ਪੁਲਸ ਮੁਕਾਬਲੇ ਤੋਂ ਬਾਅਦ ਤਿੰਨ ਅਪਰਾਧੀ ਗ੍ਰਿਫ਼ਤਾਰ, ਇਕ ਦੀ ਲੱਤ ''ਚ ਲੱਗੀ ਗੋਲੀ

Tuesday, Oct 01, 2024 - 03:09 PM (IST)

ਪੁਲਸ ਮੁਕਾਬਲੇ ਤੋਂ ਬਾਅਦ ਤਿੰਨ ਅਪਰਾਧੀ ਗ੍ਰਿਫ਼ਤਾਰ, ਇਕ ਦੀ ਲੱਤ ''ਚ ਲੱਗੀ ਗੋਲੀ

ਨੋਇਡਾ : ਨੋਇਡਾ ਦੀ ਸੈਕਟਰ-39 ਥਾਣਾ ਪੁਲਸ ਨੇ ਸੋਮਵਾਰ ਰਾਤ ਪੁਲਸ ਮੁਕਾਬਲੇ ਦੌਰਾਨ ਤਿੰਨ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਪੁਲਸ ਵੱਲੋਂ ਚਲਾਈ ਗਈ ਗੋਲੀ ਇਕ ਬਦਮਾਸ਼ ਦੀ ਲੱਤ 'ਚ ਲੱਗੀ। ਪੁਲਸ ਨੇ ਬਦਮਾਸ਼ਾਂ ਕੋਲੋਂ ਨਜਾਇਜ਼ ਹਥਿਆਰ ਅਤੇ ਚੋਰੀ ਕੀਤਾ ਸਕੂਟਰ ਬਰਾਮਦ ਕੀਤਾ ਹੈ। ਇਨ੍ਹਾਂ ਬਦਮਾਸ਼ਾਂ ਖ਼ਿਲਾਫ਼ ਕਈ ਮਾਮਲੇ ਦਰਜ ਹਨ। ਪੁਲਸ ਦੇ ਡਿਪਟੀ ਕਮਿਸ਼ਨਰ (ਜ਼ੋਨ 1) ਰਾਮ ਬਦਨ ਸਿੰਘ ਨੇ ਦੱਸਿਆ ਕਿ 30 ਸਤੰਬਰ ਦੀ ਦੇਰ ਰਾਤ ਸੈਕਟਰ-39 ਥਾਣੇ ਦੀ ਪੁਲਸ ਅਮੇਠੀ ਚੌਕ ਨੇੜੇ ਵਾਹਨਾਂ ਦੀ ਤਲਾਸ਼ੀ ਲੈ ਰਹੀ ਸੀ। ਇਸ ਦੌਰਾਨ ਤਿੰਨ ਵਿਅਕਤੀ ਚਿੱਟੇ ਰੰਗ ਦੀ ਸਕੂਟੀ ’ਤੇ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ। 

ਇਹ ਵੀ ਪੜ੍ਹੋ - ਸਹੇਲੀ ਨੂੰ ਸਕੂਟਰੀ 'ਤੇ ਲੈ ਜਾਂਦੇ ਪਤੀ ਨੂੰ ਫੜ੍ਹਿਆ ਰੰਗੇ ਹੱਥੀਂ, ਕੁੜੀ ਕਹਿੰਦੀ-ਅਸੀਂ ਤਾਂ ਭੈਣ-ਭਰਾ

ਉਹਨਾਂ ਨੇ ਦੱਸਿਆ ਕਿ ਪੁਲਸ ਨੇ ਜਦੋਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹ ਸੈਕਟਰ-98 ਵੱਲ ਭੱਜਣ ਲੱਗੇ। ਪੁਲਸ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਘੇਰ ਲਿਆ। ਆਪਣੇ ਆਪ ਨੂੰ ਪੁਲਸ ਨਾਲ ਘਿਰਿਆ ਦੇਖ ਕੇ ਬਦਮਾਸ਼ਾਂ ਨੇ ਪੁਲਸ ਟੀਮ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਜਵਾਬੀ ਕਾਰਵਾਈ 'ਚ ਪੁਲਸ ਨੇ ਵੀ ਗੋਲੀਆਂ ਚਲਾਈਆਂ। ਪੁਲਸ ਵੱਲੋਂ ਚਲਾਈ ਗਈ ਗੋਲੀ ਮਨੀਸ਼ ਨਾਮਕ ਅਪਰਾਧੀ ਦੀ ਲੱਤ ਵਿੱਚ ਲੱਗੀ। ਉਹਨਾਂ ਦੱਸਿਆ ਕਿ ਬਦਮਾਸ਼ ਮਨੀਸ਼ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਪੁਲਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋ ਮੁਲਜ਼ਮਾਂ ਵਿਸ਼ਾਲ ਅਤੇ ਸੁਮਿਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਫੜੇ ਗਏ ਦੋਸ਼ੀਆਂ ਨੇ 25 ਸਤੰਬਰ ਨੂੰ ਸੈਕਟਰ-98 ਨੇੜੇ ਈ-ਰਿਕਸ਼ਾ ਲੁੱਟਣ ਦਾ ਗੁਨਾਹ ਕਬੂਲਿਆ ਹੈ। 

ਇਹ ਵੀ ਪੜ੍ਹੋ - ਭਿਆਨਕ ਹਾਦਸੇ 4 ਦੋਸਤਾਂ ਦੀ ਇਕੱਠਿਆਂ ਮੌਤ, ਪਲਟੀਆਂ ਖਾਂਦੀ ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News