ਪਾਕਿ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਜੰਮੂ ਕਸ਼ਮੀਰ ''ਚ ਤਿੰਨ ਨਾਗਰਿਕਾਂ ਦੀ ਮੌਤ

Sunday, Apr 12, 2020 - 07:49 PM (IST)

ਪਾਕਿ ਨੇ ਮੁੜ ਕੀਤੀ ਜੰਗਬੰਦੀ ਦੀ ਉਲੰਘਣਾ, ਜੰਮੂ ਕਸ਼ਮੀਰ ''ਚ ਤਿੰਨ ਨਾਗਰਿਕਾਂ ਦੀ ਮੌਤ

ਸ਼੍ਰੀਨਗਰ — ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਐਤਵਾਰ ਨੂੰ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲੇ ਦੇ ਰੰਗਵਾਰ ਇਲਾਕੇ 'ਚ ਗੋਲੀਬਾਰੀ ਕੀਤੀ। ਇਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਹਾਲੇ ਤਕ ਮਾਰੇ ਗਏ ਲੋਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਉਥੇ ਹੀ ਭਾਰਤੀ ਫੌਜ ਪਾਕਿਸਤਾਨ ਦੀ ਇਸ ਹਰਕਤ ਦਾ ਮੂੰਹ ਤੋੜ ਜਵਾਬ ਦੇ ਰਹੀ ਹੈ। ਪਾਕਿਸਤਾਨ ਨੇ ਪੁੰਛ ਜ਼ਿਲੇ ਦੇ ਬਾਲਾਕੋਟ ਅਤੇ ਮੇਂਢਰ ਸੈਕਟਰਾਂ 'ਚ ਕੰਟਰੋਲ ਲਾਈਨ ਨੇੜੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਬਾਲਾਕੋਟ ਅਤੇ ਹੀਰਾਨਗਰ ਸੈਕਟਰ 'ਚ ਪਾਕਿਸਤਾਨ ਨੇ ਗੋਲੇ ਵਰ੍ਹਾਏ। ਇਸ ਕਾਰਣ ਮਕਾਨਾਂ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਪਾਕਿ ਫੌਜ ਨੇ ਬਾਲਾਕੋਟ ਸੈਕਟਰ 'ਚ ਸ਼ਨੀਵਾਰ ਪੂਰੀ ਰਾਤ ਗੋਲੇ ਵਰ੍ਹਾਏ। ਜਿਸ ਕਾਰਣ ਕਈ ਮਕਾਨ ਨੁਕਸਾਨੇ ਗਏ।


author

Inder Prajapati

Content Editor

Related News