''ਰਹੱਸਮਈ ਬੁਖ਼ਾਰ'' ਨਾਲ 3 ਬੱਚਿਆਂ ਦੀ ਮੌਤ, ਲੋਕਾਂ ''ਚ ਡਰ

Tuesday, Sep 03, 2024 - 05:00 PM (IST)

ਅਰਰੀਆ (ਭਾਸ਼ਾ)- ਬਿਹਾਰ ਦੇ ਅਰਰੀਆ ਜ਼ਿਲ੍ਹੇ ਦੇ ਰਾਣੀਗੰਜ ਪਿੰਡ 'ਚ 'ਰਹੱਸਮਈ ਬੁਖ਼ਾਰ' ਨਾਲ ਪਿਛਲੇ ਤਿੰਨ ਦਿਨਾਂ 'ਚ ਤਿੰਨ ਬੱਚਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਬੱਚਿਆਂ ਦੀ ਮੌਤ ਐਕਿਊਟ ਇੰਸੇਫਲਾਈਟਿਸ ਸਿੰਡ੍ਰੋਮ (ਦਿਮਾਗੀ ਬੁਖਾਰ) ਕਾਰਨ ਹੋਈ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਡਾਕਟਰੀ ਮਾਹਿਰ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਦਿਮਾਗੀ ਬੁਖਾਰ ਨੂੰ ਸਥਾਨਕ ਪੱਧਰ 'ਤੇ 'ਚਮਕੀ ਬੁਖ਼ਾਰ' ਵੀ ਕਿਹਾ ਜਾਂਦਾ ਹੈ। ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਰੌਣਕ ਕੁਮਾਰ (4), ਅੰਕੁਸ਼ ਕੁਮਾਰ (2 ਮਹੀਨੇ) ਅਤੇ ਗੌਰੀ ਕੁਮਾਰ (7) ਵਜੋਂ ਹੋਈ ਹੈ। ਰੌਣਕ ਕੁਮਾਰ ਦੀ ਮੌਤ ਸ਼ਨੀਵਾਰ ਨੂੰ ਹੋਈ, ਜਦੋਂ ਕਿ ਅੰਕੁਸ਼ ਕੁਮਾਰ ਅਤੇ ਗੌਰੀ ਕੁਮਾਰ ਦੀ ਮੌਤ ਐਤਵਾਰ ਅਤੇ ਸੋਮਵਾਰ ਨੂੰ ਹੋਈ। ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਰਹੱਸਮਈ ਬੁਖ਼ਾਰ ਨਾਲ ਪੀੜਤ ਕਈ ਬੱਚਿਆਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਅਰਰੀਆ ਦੀ ਜ਼ਿਲ੍ਹਾ ਅਧਿਕਾਰੀ (ਡੀ.ਐੱਮ.) ਇਨਾਇਤ ਖਾਨ ਨੇ ਕਿਹਾ,''ਪਿਛਲੇ ਤਿੰਨ ਦਿਨਾਂ 'ਚ ਰਾਣੀਗੰਜ ਪਿੰਡ 'ਚ ਤਿੰਨ ਬੱਚਿਆਂ ਦੀ ਮੌਤ ਹੋਈ ਹੈ। ਪਰਿਵਾਰ ਦੇ ਮੈਂਬਰਾਂ ਨੇ ਕਿਹਾ ਕਿ ਬੱਚੇ ਖੰਘ-ਜ਼ੁਕਾਮ ਅਤੇ ਨਿਮੋਨੀਆ ਵਰਗੇ ਲੱਛਣਾਂ ਨਾਲ ਪੀੜਤ ਸਨ। ਸਥਿਤੀ ਦਾ ਵਿਸ਼ਲੇਸ਼ਣ ਕਰਨ 'ਤੇ ਖੰਘ-ਜ਼ੁਕਾਮ ਅਤੇ ਨਿਮੋਨੀਆ ਵਰਗੇ ਲੱਛਣਾਂ ਨਾਲ ਪੀੜਤ ਹੋਰ ਮਰੀਜ਼ਾਂ ਦਾ ਪਤਾ ਲਗਾਉਣ ਲਈ ਡਾਕਟਰੀ ਮਾਹਿਰਾਂ ਦੀ ਇਕ ਟੀਮ ਪਿੰਡ ਭੇਜੀ ਗਈ ਹੈ।'' ਉਨ੍ਹਾਂ ਕਿਹਾ ਕਿ ਸਿਵਲ ਸਰਜਨ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ। ਜ਼ਿਲ੍ਹਾ ਅਧਿਕਾਰੀ ਨੇ ਕਿਹਾ,''ਬੱਚਿਆਂ ਦੀ ਮੌਤ ਦੇ ਸਹੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਹੈ, ਕਿਉਂਕਿ ਪਰਿਵਾਰ ਦੇ ਮੈਂਬਰਾਂ ਨੇ ਪਹਿਲਾਂ ਹੀ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਿੰਡ ਦੇ ਤਿੰਨ ਹੋਰ ਬੱਚੇ ਨਿਮੋਨੀਆ ਦੇ ਲੱਛਣਾਂ ਨਾਲ ਪੀੜਤ ਹਨ, ਜਿਨ੍ਹਾਂ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਡਾਕਟਰ ਲਗਾਤਾਰ ਉਨ੍ਹਾਂ ਦੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News