‘ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਮਾਏ’; ਦਰਦਨਾਕ ਘਟਨਾ ’ਚ 3 ਬੱਚਿਆਂ ਦੀ ਮੌਤ

Sunday, Mar 21, 2021 - 01:19 PM (IST)

‘ਨਹੀਓਂ ਲੱਭਣੇ ਲਾਲ ਗੁਆਚੇ, ਮਿੱਟੀ ਨਾ ਫਰੋਲ ਮਾਏ’; ਦਰਦਨਾਕ ਘਟਨਾ ’ਚ 3 ਬੱਚਿਆਂ ਦੀ ਮੌਤ

ਝੁੰਝੁਨੂੰ— ਰਾਜਸਥਾਨ ਦੇ ਝੁੰਝੁਨੂੰ ਜ਼ਿਲ੍ਹੇ ਦੇ ਉਦੈਪੁਰਵਾਟੀ ਥਾਣਾ ਇਲਾਕੇ ਦੇ ਬਾਗੋਰੀਆ ਦੀ ਢਾਣੀ ਦੇ ਨਵੋੜੀ ਕੋਠੀ ਖੇਤਰ ’ਚ ਮਿੱਟੀ ਢਹਿਣ ਕਾਰਨ ਉਸ ’ਚ ਦੱਬ ਕੇ 3 ਬੱਚਿਆਂ ਦੀ ਮੌਤ ਹੋ ਗਈ, ਜਦਕਿ ਇਕ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਬਾਗੋਰੀਆ ਦੀ ਢਾਣੀ ਦੇ ਨਵੋੜੀ ਕੋਠੀ ਖੇਤਰ ’ਚ ਸਥਿਤ ਇਕ ਮੰਦਰ ’ਚ 4 ਬੱਚੇ ਸ਼ਨੀਵਾਰ ਦੀ ਸ਼ਾਮ ਨੂੰ ਦਰਸ਼ਨਾਂ ਲਈ ਗਏ ਸਨ। ਦਰਸ਼ਨਾਂ ਤੋਂ ਬਾਅਦ ਉਹ ਮੰਦਰ ਨੇੜੇ ਹੀ ਖੇਡਣ ਲੱਗ ਗਏ। ਇਸ ਦੌਰਾਨ ਇਕ ਮਿੱਟੀ ਦਾ ਟਿੱਲਾ ਢਹਿ ਗਿਆ ਅਤੇ ਬੱਚੇ ਉਸ ਦੇ ਹੇਠਾਂ ਦੱਬੇ ਗਏ। ਨੇੜਿਓਂ ਲੰਘ ਰਹੇ ਇਕ ਬੱਚੇ ਨੇ ਇਹ ਸਭ ਵੇਖਿਆ ਤਾਂ ਉਸ ਨੇ ਰੌਲਾ ਪਾਇਆ। ਜਿਸ ਤੋਂ ਬਾਅਦ ਆਂਢ-ਗੁਆਂਢ ਦੇ ਲੋਕਾਂ ਨੇ ਆ ਕੇ ਹੱਥਾਂ ਨਾਲ ਮਿੱਟੀ ਹਟਾ ਕੇ ਇਕ ਬੱਚੇ ਨੂੰ ਕੱਢਿਆ ਪਰ ਕੁਝ ਦੇਰ ਬਾਅਦ ਪਤਾ ਲੱਗਾ ਕਿ ਇਸ ਮਿੱਟੀ ਹੇਠਾਂ 3 ਹੋਰ ਬੱਚੇ ਦੱਬੇ ਹੋਏ ਹਨ। ਪਿੰਡ ਵਾਸੀਆਂ ਨੇ ਕਾਫੀ ਮੁਸ਼ੱਕਤ ਕੀਤੀ ਅਤੇ ਤਿੰਨਾਂ ਨੂੰ ਬਾਹਰ ਕੱਢਿਆ।

ਪਿੰਡ ਵਾਸੀਆਂ ਮੁਤਾਬਕ ਚਾਰੋਂ ਬੱਚਿਆਂ ਨੂੰ ਚਿਰਾਨਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਸੀਕਰ ਭੇਜ ਦਿੱਤਾ ਗਿਆ। ਤਿੰਨ ਬੱਚਿਆਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਗੰਭੀਰ ਰੂਪ ਨਾਲ ਜ਼ਖਮੀ ਬੱਚੇ ਨੂੰ ਜੈਪੁਰ ਰੈਫਰ ਕੀਤਾ ਗਿਆ, ਜਦਕਿ ਪਰਿਵਾਰ ਵਾਲੇ ਉਸ ਨੂੰ ਚੌਮੂ ਦੇ ਪ੍ਰਾਈਵੇਟ ਹਸਪਤਾਲ ਲੈ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਐੱਸ. ਪੀ. ਮਨੀਸ਼ ਤ੍ਰਿਪਾਠੀ ਮੌਕੇ ’ਤੇ ਪਹੁੰਚੇ। ਨਾਲ ਹੀ ਉਹ ਸੀਕਰ ਦੇ ਕਲਿਆਣ ਹਸਪਤਾਲ ਵੀ ਪਹੁੰਚੇ, ਜਿੱਥੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਘਟਨਾ ਦੀ ਜਾਣਕਾਰੀ ਮਿਲੀ। ਸੀਕਰ ਦੇ ਕਲਿਆਣ ਹਸਪਤਾਲ ਵਿਚ ਬਾਗੋਰੀਆ ਦੀ ਢਾਣੀ ਦੇ ਸਰਪੰਚ ਰਾਜਿੰਦਰ ਸੈਨੀ ਸਮੇਤ ਹੋਰ ਪਿੰਡ ਵਾਸੀ ਮੌਜੂਦ ਸਨ। ਮਿ੍ਰਤਕ 7 ਸਾਲ ਦਾ ਪਿ੍ਰੰਸ, 7 ਸਾਲ ਦਾ ਕ੍ਰਿਸ਼ਨ ਅਤੇ ਸੋਨਾ ਦੀਆਂ ਲਾਸ਼ਾਂ ਪੋਸਟਮਾਰਟਮ ਮਗਰੋਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਜ਼ਖਮੀ ਬੱਚਾ ਮਿ੍ਰਤਕ ਸੋਨਾ ਦਾ ਭਰਾ ਪਿ੍ਰੰਸ ਹੈ। ਇਸ ਦਰਦਨਾਕ ਘਟਨਾ ਮਗਰੋਂ ਪਰਿਵਾਰਾਂ ’ਚ ਮਾਤਮ ਛਾ ਗਿਆ, ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। 


author

Tanu

Content Editor

Related News