ਕਿਸਾਨਾਂ ਦੀ ਭਲਾਈ ਲਈ ਲਿਆਂਦੇ ਗਏ ਖੇਤੀ ਬਿੱਲ, ਕਾਂਗਰਸ ਕਰ ਰਹੀ ਹੈ ਸਿਆਸਤ: ਜੇ. ਪੀ. ਨੱਢਾ
Wednesday, Sep 16, 2020 - 01:45 PM (IST)
ਨਵੀਂ ਦਿੱਲੀ— 3 ਖੇਤੀ ਬਿੱਲਾਂ ਨੂੰ ਲੈ ਕੇ ਅੱਜ ਕਿਸਾਨ ਸੜਕਾਂ 'ਤੇ ਉਤਰੇ ਹੋਏ ਹਨ। ਭਾਜਪਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਨੇ 3 ਖੇਤੀ ਆਰਡੀਨੈਂਸਾਂ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਲਾਭ ਮਿਲੇਗਾ। ਨੱਢਾ ਨੇ ਕਿਹਾ ਕਿ ਇਹ ਤਿੰਨੋਂ ਬਿੱਲ ਖੇਤੀ ਖੇਤਰ ਵਿਚ ਨਿਵੇਸ਼ ਵਧਾਉਣ ਲਈ ਬਹੁਤ ਲਾਭਕਾਰੀ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਖੇਤੀਬਾੜੀ ਖੇਤਰ 'ਚ ਨਿਵੇਸ਼ ਵਧਾਉਣ 'ਤੇ ਜ਼ੋਰ ਦਿੱਤਾ। ਖੇਤੀ ਨਿਵੇਸ਼ ਵਧਾਉਣ ਲਈ ਤਿੰਨੋਂ ਬਿੱਲ ਅਹਿਮ ਹਨ। ਇਸ ਲਈ ਅਸੀਂ ਇਨ੍ਹਾਂ ਤਿੰਨਾਂ ਬਿੱਲਾਂ 'ਤੇ ਚਰਚਾ ਲਈ ਸੰਸਦ ਵਿਚ ਲਿਆ ਰਹੇ ਹਾਂ। ਮੋਦੀ ਸਰਕਾਰ ਨੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਕੰਮ ਕੀਤਾ ਹੈ।
ਨੱਢਾ ਨੇ ਕਿਹਾ ਕਿ ਅਨਾਜ ਮੰਡੀ ਤੋਂ ਬਾਹਰ ਵੀ ਕਿਸਾਨ ਫ਼ਸਲ ਵੇਚ ਸਕਦੇ ਹਨ ਅਤੇ ਰੇਟ ਖ਼ੁਦ ਤੈਅ ਕਰ ਸਕਦੇ ਹਨ। ਨੱਢਾ ਨੇ ਕਿਹਾ ਕਿ ਜ਼ਰੂਰ ਵਸਤੂ ਐਕਟ ਦੀ ਗੱਲ ਕੀਤੀ ਜਾਵੇ ਤਾਂ ਇਹ 1955 ਦਾ ਹੈ। ਉਸ ਸਮੇਂ ਉਪਜ ਘੱਟ ਸੀ, ਜੋ ਬਹੁਤ ਵੱਧ ਗਈ ਹੈ। ਇਹ ਬਿੱਲ ਜਦੋਂ ਆਇਆ ਸੀ ਤਾਂ ਉਪਜ ਦੀ ਘਾਟ ਸੀ। ਹੁਣ ਇਸ ਤੋਂ ਪ੍ਰਾਈਵੇਟ ਸੈਕਟਰ ਵੀ ਨਿਵੇਸ਼ ਕਰ ਸਕੇਗਾ। ਇਸ ਤਰ੍ਹਾਂ ਨਾਲ ਖੇਤੀ ਉਪਜ ਵਪਾਰ ਅਤੇ ਵਣਜ ਬਿੱਲ ਜ਼ਰੀਏ ਕਿਸਾਨਾਂ ਨੂੰ ਸਹੂਲਤਾਂ ਦੇਣ ਦੀ ਕੋਸ਼ਿਸ਼ ਹੈ, ਤਾਂ ਕਿ ਕਿਸਾਨ ਸਹੂਲਤ ਮੁਤਾਬਕ ਆਪਣਾ ਉਤਪਾਦ ਵੇਚ ਸਕੇ। ਅਜੇ ਅਨਾਜ ਮੰਡੀ ਜ਼ਰੀਏ ਹੀ ਵੇਚਿਆ ਜਾਂਦਾ ਹੈ। ਹੁਣ ਇਹ ਸਹੂਲਤ ਮਿਲ ਜਾਵੇਗੀ ਕਿ ਕਿਸਾਨ ਮੰਡੀ ਤੋਂ ਬਾਹਰ ਵੀ ਆਪਣਾ ਅਨਾਜ ਵੇਚ ਸਕਦੇ ਹਨ।
ਇਸ ਤਰ੍ਹਾਂ ਕੀਮਤ ਦਾ ਭਰੋਸਾ ਅਤੇ ਖੇਤੀਬਾੜੀ ਸੇਵਾਵਾਂ 'ਤੇ ਕਿਸਾਨ ਸਮਝੌਤਾ ਬਿੱਲ ਕਾਨਟ੍ਰੈਕਟ ਫਾਰਮਿੰਗ 'ਤੇ ਆਧਾਰਿਤ ਹੈ। ਇਹ ਇਸ ਲਈ ਜ਼ਰੂਰੀ ਹੈ ਕਿਉਂਕਿ ਸਾਰੇ ਲੋਕ ਖ਼ੁਦ ਖੇਤੀ ਨਹੀਂ ਕਰਦੇ। ਇਸ ਲਈ ਇਸ 'ਚ ਲਿਖਤੀ ਐਗਰੀਮੈਂਟ ਦੀ ਵਿਵਸਥਾ ਕੀਤੀ ਗਈ ਹੈ। ਐਗਰੀਮੈਂਟ ਉਤਪਾਦ 'ਤੇ ਆਧਾਰਿਤ ਹੋਵੇਗਾ। ਜੇਕਰ ਕਾਨਟ੍ਰੈਕਟ ਖੇਤੀ ਕਰਨ ਵਾਲਾ ਜ਼ਮੀਨ 'ਤੇ ਕੋਈ ਨਿਵੇਸ਼ ਵੀ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਜ਼ਮੀਨ ਦਾ ਮਾਲਕਾਣਾ ਕਿਸਾਨ ਕੋਲ ਹੀ ਰਹੇਗਾ। ਨਾਲ ਹੀ ਕਿਸਾਨ ਨੂੰ ਹੁਣ ਹੜ੍ਹ ਜਾਂ ਦੂਜੀ ਕਿਸੇ ਆਫ਼ਤ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਓਧਰ ਕਾਂਗਰਸ ਤਿੰਨੋਂ ਬਿੱਲਾਂ ਦਾ ਵਿਰੋਧ ਕਰ ਰਹੀ ਹੈ। ਉਸ ਕੋਲ ਸਿਆਸਤ ਕਰਨ ਤੋਂ ਸਿਵਾਏ ਕੁਝ ਨਹੀਂ ਹੈ।