CM ਯੋਗੀ ਦਾ ਸਿਰ ਕਲਮ ਕਰਨ ਦੀ ਧਮਕੀ, 2 ਕਰੋੜ ਦਾ ਇਨਾਮ ਦੇਣ ਦੀ ਕਹੀ ਗੱਲ

Monday, Aug 22, 2022 - 10:36 AM (IST)

CM ਯੋਗੀ ਦਾ ਸਿਰ ਕਲਮ ਕਰਨ ਦੀ ਧਮਕੀ, 2 ਕਰੋੜ ਦਾ ਇਨਾਮ ਦੇਣ ਦੀ ਕਹੀ ਗੱਲ

ਮੁਰਾਦਾਬਾਦ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਕਿਸੇ ਨੇ ਸਿਰ ਕਲਮ ਕਰਨ ਦੀ ਧਮਕੀ ਦਿੱਤੀ ਹੈ। ਕੁਝ ਦਿਨ ਪਹਿਲਾਂ ਵੀ ਅਜਿਹੀ ਹੀ ਇਕ ਧਮਕੀ ਮੁੱਖ ਮੰਤਰੀ ਨੂੰ ਦਿੱਤੀ ਗਈ ਸੀ, ਜਿਸ ਨੂੰ ਦੁਹਰਾਉਂਦਿਆਂ ਇਕ ਵਾਰ ਫਿਰ ਇਸੇ ਤਰ੍ਹਾਂ ਦੀ ਧਮਕੀ ਫੇਸਬੁੱਕ ਪੇਜ ਰਾਹੀਂ ਦਿੱਤੀ ਗਈ ਹੈ। ਇਸ ’ਚ ਸੀ.ਐੱਮ. ਯੋਗੀ ਦਾ ਸਿਰ ਕਲਮ ਕਰਨ ਵਾਲੇ ਨੂੰ 2 ਕਰੋੜ ਰੁਪਏ ਦਾ ਇਨਾਮ ਦੇਣ ਦੀ ਵੀ ਗੱਲ ਕਹੀ ਗਈ ਹੈ। ਦੱਸਣਯੋਗ ਹੈ ਕਿ ਯੂ. ਪੀ. ਪੁਲਸ ਦੇ ਨਾਂ ’ਤੇ ਇਕ ਫਰਜ਼ੀ ਫੇਸਬੁੱਕ ਪੇਜ ਬਣਾ ਕੇ ਪੋਸਟ ਪਾਈ ਗਈ ਹੈ, ਜਿਸ ਵਿਚ ਸੀ. ਐੱਮ. ਯੋਗੀ ਦਾ ਸਿਰ ਕੱਟਣ ’ਤੇ 2 ਕਰੋੜ ਰੁਪਏ ਦਾ ਇਨਾਮ ਦੇਣ ਦੀ ਗੱਲ ਕਹੀ ਗਈ ਹੈ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਰਾਕੇਸ਼ ਟਿਕੈਤ ਨੂੰ ਹਿਰਾਸਤ 'ਚ ਲਿਆ, ਕਿਸਾਨ ਆਗੂ ਬੋਲੇ- ਇਹ ਗ੍ਰਿਫ਼ਤਾਰੀ ਨਵੀਂ ਕ੍ਰਾਂਤੀ ਲਿਆਏਗੀ

ਇਸ ਦੀ ਜਾਣਕਾਰੀ ਆਰ.ਐੱਸ.ਐੱਸ. ਪੁਲਸ ਨਾਲ ਜੁੜੀ ਮਹਿਲਾ ਵਰਕਰ ਆਯੂਸ਼ੀ ਮਹੇਸ਼ਵਰੀ ਨੇ ਟਵਿਟਰ ’ਤੇ ਟੈਗ ਕਰਦੇ ਹੋਏ ਦਿੱਤੀ ਹੈ। ਉੱਚ ਅਧਿਕਾਰੀਆਂ ਦੇ ਹੁਕਮਾਂ ’ਤੇ ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਹੀ ਰਹੀ ਸੀ ਕਿ ਫੇਸਬੁੱਕ ਅਕਾਊਂਟ ਬਣਾਉਣ ਵਾਲੇ ਨੌਜਵਾਨ ਆਤਮਾ ਪ੍ਰਕਾਸ਼ ਪੰਡਿਤ ਨੇ ਪੁਲਸ ਕੋਲ ਪਹੁੰਚ ਕੇ ਫੇਸਬੁੱਕ ਅਕਾਊਂਟ ਹੈਕ ਕੀਤੇ ਜਾਣ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਦੀ ਮੰਗ ਕੀਤੀ। ਇਸ ਮਾਮਲੇ ’ਚ ਐੱਸ. ਪੀ. ਸਿਟੀ ਅਖਿਲੇਸ਼ ਭਦੌਰੀਆ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News