ਲੋਕ ਸਭਾ ਚੋਣਾਂ ਕਾਰਨ ਲਟਕ ਗਈ ਹਜ਼ਾਰਾਂ ਅਧਿਆਪਕਾਂ ਦੀ ਭਰਤੀ, ਜੂਨ ਤੱਕ ਕਰਨੀ ਪਵੇਗੀ ਉਡੀਕ

03/18/2024 1:30:47 PM

ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਹੁਣ ਲੋਕ ਸਭਾ ਚੋਣਾਂ ਮਗਰੋਂ ਹੀ ਸਕੂਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀ ਨਿਯੁਕਤੀ ਕੀਤੀ ਜਾਵੇਗੀ। ਦੇਸ਼ 'ਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ TGT, JBT ਅਤੇ ਕੰਪਿਊਟਰ ਅਧਿਆਪਕਾਂ ਦੀ ਭਰਤੀ ਨੂੰ ਰੋਕ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਬੈਚਵਾਈਜ਼ ਭਰਤੀ ਰਾਹੀਂ 1023 TGT ਦੀ ਚੋਣ ਕੀਤੀ ਗਈ ਸੀ। ਹੁਣ ਇਨ੍ਹਾਂ ਅਧਿਆਪਕਾਂ ਨੂੰ ਨਿਯੁਕਤੀਆਂ ਲਈ ਜੂਨ ਤੱਕ ਉਡੀਕ ਕਰਨੀ ਪਵੇਗੀ। 1161 ਅਸਾਮੀਆਂ 'ਤੇ TGT ਦੀ ਬੈਚ ਵਾਈਜ਼ ਭਰਤੀ ਦਾ ਨਤੀਜਾ ਵੀ ਜੂਨ 'ਚ ਹੀ ਜਾਰੀ ਕਰ ਦਿੱਤਾ ਜਾਵੇਗਾ। ਕੰਪਿਊਟਰ ਸਾਇੰਸ ਲੈਕਚਰਾਰ ਦੀਆਂ 985 ਅਸਾਮੀਆਂ ਭਰਨ ਲਈ ਇਸ਼ਤਿਹਾਰ ਜਾਰੀ ਕਰਨ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਬ੍ਰਿਟੇਨ 'ਚ ਅੱਖ ਦੀ ਸਰਜਰੀ ਕਰਾਉਣਗੇ ਰਾਘਵ ਚੱਢਾ, ਇਸ ਪਰੇਸ਼ਾਨੀ ਨਾਲ ਜੂਝ ਰਹੇ

ਡਾਇਰੈਕਟੋਰੇਟ ਆਫ਼ ਐਲੀਮੈਂਟਰੀ ਐਜੂਕੇਸ਼ਨ ਨੇ ਅਕਤੂਬਰ-ਨਵੰਬਰ 2023 ਦੌਰਾਨ 13 ਮਾਰਚ ਨੂੰ ਬੈਚਵਾਈਜ਼ ਕਾਉਂਸਲਿੰਗ ਦਾ ਨਤੀਜਾ ਘੋਸ਼ਿਤ ਕੀਤਾ ਹੈ। ਇਸ ਵਿਚ TGT ਆਰਟਸ 'ਚ 496, ਨਾਨ-ਮੈਡੀਕਲ ਵਿਚ 333 ਅਤੇ ਮੈਡੀਕਲ ਵਿਚ 194 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਆਉਣ ਵਾਲੇ ਦਿਨਾਂ ਵਿ]ਚ ਇਨ੍ਹਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਨਿਯੁਕਤੀਆਂ ਦਿੱਤੀਆਂ ਜਾਣੀਆਂ ਸਨ ਪਰ ਚੋਣ ਜ਼ਾਬਤਾ ਲੱਗਣ ਕਾਰਨ ਇਹ ਨਿਯੁਕਤੀਆਂ ਤਿੰਨ ਮਹੀਨਿਆਂ ਲਈ ਲਟਕ ਗਈਆਂ ਹਨ।

ਇਹ ਵੀ ਪੜ੍ਹੋ- ਬਰਾਤੀਆਂ ਨਾਲ ਭਰੀ ਕਾਰ ਅਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ, 8 ਲੋਕਾਂ ਨੇ ਗੁਆਈ ਜਾਨ (ਵੀਡੀਓ)

ਸਿੱਖਿਆ ਵਿਭਾਗ ਨੇ JBT ਅਧਿਆਪਕਾਂ ਦੀਆਂ ਬੈਚਵਾਈਜ਼ 1,161 ਅਸਾਮੀਆਂ ਭਰਨ ਲਈ ਹਾਈ ਕੋਰਟ ਤੋਂ ਮਨਜ਼ੂਰੀ ਵੀ ਮੰਗੀ ਹੈ। ਹਾਲ ਹੀ 'ਚ ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਬਿਨਾਂ ਮਨਜ਼ੂਰੀ ਦੇ ਨਤੀਜੇ ਜਾਰੀ ਨਾ ਕਰਨ ਦੇ ਹੁਕਮ ਦਿੱਤੇ ਸਨ। ਹੁਣ ਸੰਭਾਵਨਾ ਹੈ ਕਿ ਇਸ ਭਰਤੀ ਦਾ ਨਤੀਜਾ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਜਾਰੀ ਹੋਵੇਗਾ। ਇਸ ਤੋਂ ਇਲਾਵਾ ਸਰਕਾਰ ਨੇ ਕੰਪਿਊਟਰ ਸਾਇੰਸ ਲੈਕਚਰਾਰਾਂ ਦੀਆਂ 985 ਅਸਾਮੀਆਂ ਭਰਨ ਦਾ ਐਲਾਨ ਵੀ ਕੀਤਾ ਹੈ। ਇਹ ਅਸਾਮੀਆਂ ਲੋਕ ਸੇਵਾ ਕਮਿਸ਼ਨ ਰਾਹੀਂ ਸਿੱਧੀ ਭਰਤੀ ਰਾਹੀਂ ਭਰੀਆਂ ਜਾਣੀਆਂ ਹਨ। ਇਸ ਭਰਤੀ ਵਿਚ ਪਹਿਲਾਂ ਆਊਟਸੋਰਸ ਆਧਾਰ 'ਤੇ ਨਿਯੁਕਤ ਕੰਪਿਊਟਰ ਅਧਿਆਪਕਾਂ ਨੂੰ ਤਰਜੀਹ ਦਿੱਤੀ ਜਾਵੇਗੀ। ਹਾਲਾਂਕਿ ਨਿਯੁਕਤੀਆਂ ਕਰਨ ਲਈ ਚੋਣ ਕਮਿਸ਼ਨ ਤੋਂ ਮਨਜ਼ੂਰੀ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ- 5 ਮੰਜ਼ਿਲਾ ਨਿਰਮਾਣ ਅਧੀਨ ਇਮਾਰਤ ਹੋਈ ਢਹਿ-ਢੇਰੀ, ਮਲਬੇ 'ਚੋਂ ਕੱਢੇ ਗਏ 10 ਲੋਕ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News