ਹਿਮਾਚਲ ''ਚ ਫਸੇ ਹਜ਼ਾਰਾਂ ਸੈਲਾਨੀਆਂ ਨੇ ਭੁੱਖ-ਪਿਆਸੇ ਬਿਤਾਈ ਰਾਤ, 2 ਦਿਨਾਂ ''ਚ ਪ੍ਰਦੇਸ਼ ''ਚ 103 ਕਰੋੜ ਦਾ ਨੁਕਸਾਨ

Tuesday, Jun 27, 2023 - 02:18 PM (IST)

ਹਿਮਾਚਲ ''ਚ ਫਸੇ ਹਜ਼ਾਰਾਂ ਸੈਲਾਨੀਆਂ ਨੇ ਭੁੱਖ-ਪਿਆਸੇ ਬਿਤਾਈ ਰਾਤ, 2 ਦਿਨਾਂ ''ਚ ਪ੍ਰਦੇਸ਼ ''ਚ 103 ਕਰੋੜ ਦਾ ਨੁਕਸਾਨ

ਸ਼ਿਮਲਾ- ਹਿਮਾਚਲ 'ਚ ਮੋਹਲੇਧਾਰ ਮੀਂਹ ਦਰਮਿਆਨ ਜ਼ਮੀਨ ਖਿਸਕਣ ਕਾਰਨ ਬੰਦ ਰਿਹਾ ਮਨਾਲੀ-ਚੰਡੀਗੜ੍ਹ ਰਾਸ਼ਟਰੀ ਰਾਜਮਾਰਗ ਸੋਮਵਾਰ ਨੂੰ ਕਰੀਬ 22 ਘੰਟੇ ਬਾਅਦ ਬਹਾਲ ਹੋਇਆ। ਜ਼ਮੀਨ ਖਿਸਕਣ ਕਾਰਨ ਮੰਡੀ ਜ਼ਿਲ੍ਹੇ ਦੇ 6 ਅਤੇ 7 ਮੀਲ 'ਚ ਰਾਸ਼ਟਰੀ ਰਾਜਮਾਰਗ ਬੰਦ ਸੀ। ਇਸ ਮਾਰਗ 'ਤੇ ਕਰੀਬ 600 ਲਗਜਰੀ ਅਤੇ ਆਮ ਬੱਸਾਂ ਸਮੇਤ ਛੋਟੀਆਂ ਗੱਡੀਆਂ 'ਚ ਫਸੇ ਹਜ਼ਾਰਾਂ ਸੈਲਾਨੀਆਂ ਨੇ ਭੁੱਖ-ਪਿਆਸੇ ਰਹਿ ਕੇ ਰਾਤ ਬਿਤਾਈ। ਲੋਕਾਂ ਨੂੰ ਰੁਕਣ ਲਈ ਹੋਟਲ ਵੀ ਨਹੀਂ ਮਿਲੇ। ਕੁਝ ਸੈਲਾਨੀਆਂ ਨੇ ਮੰਡੀ ਦੇ ਗੁਰਦੁਆਰਾ ਸਾਹਿਬ 'ਚ ਰਾਤ ਬਿਤਾਈ। ਉੱਥੇ ਹੀ ਕੁੱਲੂ ਲਈ ਵਿਕਲਪਿਕ ਮਾਰਗ ਕਮਾਂਦ-ਕਟੌਲਾ ਵੀ ਕਰੀਬ 11 ਘੰਟੇ ਬਾਅਦ ਬਹਾਲ ਹੋਇਆ।

ਜ਼ਮੀਨ ਖਿਸਕਣ  ਕਾਰਨ ਪ੍ਰਦੇਸ਼ 'ਚ ਕਰੀਬ 103 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉੱਥੇ ਹੀ ਸੈਲਾਨੀਆਂ ਨੇ ਜਦੋਂ ਐਤਵਾਰ ਸ਼ਾਮ ਘਰ ਵਾਪਸੀ ਕੀਤੀ ਤਾਂ ਕਾਲਕਾ-ਸ਼ਿਮਲਾ ਹਾਈਵੇਅ 'ਤੇ ਕੰਡਾਘਾਟ ਤੋਂ ਚੰਬਾਘਾਟ ਦਰਮਿਆਨ 15 ਕਿਲੋਮੀਟਰ ਤੱਕ ਜਾਮ ਲੱਗ ਗਿਆ। ਹਿਮਾਚਲ 'ਚ ਪ੍ਰਤੀਕੂਲ ਮੌਸਮ ਰਹਿਣ ਕਾਰਨ ਹਿਮਾਚਲ ਪੁਲਸ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਮੌਸਮ ਵਿਭਾਗ ਦੇ 7 ਦਿਨ ਦੀ ਭਵਿੱਖਬਾਣੀ 'ਚ ਭਾਰੀ ਮੀਂਹ, ਬੱਦਲ ਫੱਟਣ ਅਤੇ ਜ਼ਮੀਨ ਖਿਸਕਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਸਾਵਧਾਨ ਕੀਤਾ ਗਿਆ ਹੈ। 


author

DIsha

Content Editor

Related News