ਕੋਰੋਨਾ ਦਾ ਨਹੀਂ ਕੋਈ ਡਰ, ਦਿੱਲੀ ਬਾਰਡਰ 'ਤੇ ਘਰ ਜਾਣ ਲਈ ਇਕੱਠੇ ਹੋਏ ਹਜ਼ਾਰਾਂ ਲੋਕ

Saturday, Mar 28, 2020 - 09:10 PM (IST)

ਕੋਰੋਨਾ ਦਾ ਨਹੀਂ ਕੋਈ ਡਰ, ਦਿੱਲੀ ਬਾਰਡਰ 'ਤੇ ਘਰ ਜਾਣ ਲਈ ਇਕੱਠੇ ਹੋਏ ਹਜ਼ਾਰਾਂ ਲੋਕ

ਨਵੀਂ ਦਿੱਲੀ — ਲਾਕਡਾਊਨ ਦੇ ਚੌਥੇ ਦਿਨ ਦੇਸ਼ਭਰ 'ਚ ਮਜ਼ਦੂਰਾਂ ਦਾ ਆਪਣੇ-ਆਪਣੇ ਘਰ ਜਾਣਾ ਇਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆਈ ਹੈ। ਇਸ ਤੋਂ ਨਜਿੱਠਣ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਕਈ ਕਦਮ ਚੁੱਕੇ ਹਨ। ਦਿੱਲੀ-ਐੱਨ.ਸੀ.ਆਰ. ਦਾ ਹਾਲ ਬੁਰਾ ਹੈ, ਜਿਥੇ ਮਜ਼ਦੂਰ, ਰਿਕਸ਼ਾ ਚਾਲਕ ਤੇ ਫੈਕਟਰੀ ਕਰਮਚਾਰੀ ਆਪਣੇ-ਆਪਣੇ ਪਿੰਡ ਵੱਲ ਪਰਤਨ ਲਈ ਹਜ਼ਾਰਾਂ ਦੀ ਗਿਣਤੀ 'ਚ ਨਿਕਲ ਪਏ ਹਨ ਪਰ ਸਿਰਫ ਦਿੱਲੀ ਐੱਨ.ਸੀ.ਆਰ. ਨਹੀਂ ਸਗੋ ਦੇਸ਼ ਦੇ ਦੂਜੇ ਛੋਟੇ ਵੱਡੇ ਸ਼ਹਿਰਾਂ ਤੋਂ ਵੀ ਲੋਕਾਂ ਦਾ ਘਰ ਜਾਣਾ ਇੰਝ ਹੀ ਜਾਰੀ ਹੈ। ਭਾਵੇ ਉਹ ਕਾਰਪੁਰ ਹੋਵੇ, ਸੋਨੀਪਤ ਹੋਵੇ ਜਾਂ ਫਿਰ ਸਿਰਸਾ ਜਾਂ ਫਿਰ ਮਾਲਵਾ।

ਦਿੱਲੀ-ਐੱਨ.ਸੀ.ਆਰ. ਬਾਰਡਰ 'ਤੇ ਲਾਈਨ 'ਚ ਖੜ੍ਹੇ ਇਕ ਮਜ਼ਦੂਰ ਨੇ ਕਿਹਾ ਕਿ ਖਾਣਾ ਨਹੀਂ ਹੈ, ਕੰਮ ਨਹੀਂ ਹੈ, ਮਰ ਜਾਵਾਂਗੇ ਇਥੇ। ਸਾਹਮਣੇ ਆਉਣ ਵਾਲੀਆਂ ਤਸਵੀਰਾਂ ਦੱਸਦੀਆਂ ਹਨ ਕਿ ਅਜੀਹ ਜਿਹੀ ਦਹਿਸ਼ਤ ਭਰ ਗਈ ਹੈ ਇਨ੍ਹਾਂ ਦੇ ਦਿਲਾਂ 'ਚ, ਅਜੀਬ ਤੜਪ ਹੈ ਘਰ ਜਾਣ ਦੀ, ਜੋ ਜਿਥੇ ਸੀ, ਉਤੋਂ ਹੀ ਨਿਕਲ ਗਿਆ ਹੈ ਸ਼ਹਿਰ ਪਿੰਡ ਲਈ। ਮਜ਼ਦੂਰਾਂ ਨੂੰ ਕੋਰੋਨਾ ਵਾਇਰਸ ਦਾ ਕੋਈ ਡਰ ਨਹੀਂ ਹੈ। ਇਨ੍ਹਾਂ ਨੂੰ ਸਿਰਫ ਕਿਸੇ ਤਰ੍ਹਾਂ ਘਰ ਜਾਣਾ ਹੈ।

ਆਨੰਦ ਵਿਹਾਰ ਬੱਸ ਅੱਡੇ 'ਤੇ ਵੀ ਮਜ਼ਦੂਰਾਂ ਦਾ ਇਕੱਠ ਦੇਖਣ ਨੂੰ ਮਿਲਿਆ। ਜੇਬਾਂ ਖਾਲ੍ਹੀਆਂ ਹਨ,  ਪਰਿਵਾਰ ਨੂੰ ਪਾਲਣ ਦੀ ਚਿੰਤਾ ਨੇ ਚਾਲ 'ਚ ਰਫਤਾਰ ਵਧਾ ਦਿੱਤੀ ਹੈ। ਔਖਲਾ ਮੰਡੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪਤਾ ਹੈ ਕਿ ਦਿੱਲੀ ਤੋਂ ਬਹਰਾਇਚ ਦੀ ਦੂਰੀ 600 ਕਿਲੋਮੀਟਰ ਹੈ। ਰਾਸਤੇ ਬੰਦ ਹਨ, ਬੱਸਾਂ ਬੰਦ ਹਨ, ਟਰੇਨਾਂ ਬੰਦ ਹਨ ਫਿਰ ਵੀ ਨਿਕਲ ਪਏ ਹਨ। ਅਜਿਹੇ ਇਕ ਨਹੀਂ ਹਜ਼ਾਰਾਂ ਮਜ਼ਦੂਰ ਹਨ। ਕੋਈ ਪੈਦਲ ਪਟਨਾ ਨਿਕਲ ਗਿਆ ਹੈ, ਕੋਈ ਕਦਮਾਂ ਨਾਲ ਨਾਪਣਾ ਚਾਹੁੰਦਾ ਹੈ ਸਮਸਤੀਪੂਰ ਦੀ ਦੂਰੀ, ਕੋਈ ਜਾਣਾ ਹੈ ਗੋਰਖਪੁਰ, ਝਾਂਸੀ ਬਹਰਾਇਚ, ਬਲਿਆ ਬਲਰਾਮਪੁਰ।


author

Inder Prajapati

Content Editor

Related News