ਗਰੀਬਾਂ ਦੀ ਆਯੁਸ਼ਮਾਨ ਯੋਜਨਾ ''ਚ ਕਰੋੜਾਂ ਕੋਠੀਆਂ ਵਾਲਿਆਂ ਦੇ ਨਾਂ ਵੀ ਸ਼ਾਮਲ

Tuesday, Oct 02, 2018 - 02:36 PM (IST)

ਗਰੀਬਾਂ ਦੀ ਆਯੁਸ਼ਮਾਨ ਯੋਜਨਾ ''ਚ ਕਰੋੜਾਂ ਕੋਠੀਆਂ ਵਾਲਿਆਂ ਦੇ ਨਾਂ ਵੀ ਸ਼ਾਮਲ

ਨਵੀਂ ਦਿੱਲੀ— ਗਰੀਬੀ ਰੇਖਾ ਦੇ ਹੇਠਾਂ ਰਹਿ ਰਹੇ ਲੋਕਾਂ ਦੀ ਆਯੁਸ਼ਮਾਨ ਭਾਰਤ ਸਿਹਤ ਸੁਰੱਖਿਆ ਯੋਜਨਾ 'ਚ ਰਾਜਭਰ ਦੇ ਅਮੀਰਾਂ ਦੀ ਲੰਬੀ ਲਿਸਟ ਸ਼ਾਮਲ ਹੋ ਗਈ ਹੈ। ਲਿਸਟ 'ਚ ਡੀਜੀ ਹੈਲਥ, ਐੱਚ.ਸੀ.ਐੱਸ.ਡਾਕਟਰ, ਪ੍ਰੋਫੈਸਰ,ਵਕੀਲ ਅਤੇ ਕਰੋੜਾਂ ਦੀਆਂ ਕੋਠੀਆਂ 'ਚ ਰਹਿਣ ਵਾਲਿਆਂ ਦਾ ਨਾਂ ਹੈ। ਇਹ ਹੈਰਾਨ ਕਰਨ ਵਾਲਾ ਖੁਲਾਸਾ ਖੁਦ ਸਿਹਤ ਵਿਭਾਗ ਸਰਵੇ 'ਚ ਹੋਇਆ ਹੈ ਪਰ ਵਿਭਾਗ ਦੋ ਮਹੀਨਿਆਂ 'ਚ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ 'ਚ ਲੱਗਿਆ ਹੈ। ਭਾਸਕਰ ਨੇ ਜਦੋਂ ਤਥਾਂ ਦੀ ਪੜਤਾਲ ਸ਼ੁਰੂ ਕੀਤੀ ਤਾਂ ਹਕੀਕਤ ਪਰਤ ਦਰ ਪਰਤ ਖੁੱਲ੍ਹਣ ਲੱਗੀ। 

ਅਸਲ 'ਚ ਆਨਨ-ਫਾਨਨ 'ਚ 5 ਲੱਖ ਤਕ ਕੈਸ਼ਲੈੱਸ ਬੀਮਾ ਦੀ ਯੋਜਨਾ ਲਾਂਚ ਕਰਨ ਲਈ ਸਰਕਾਰ ਨੇ ਸਾਮਾਜਿਕ, ਆਰਥਿਕ ਅਤੇ ਜਾਤੀ ਗਣਨਾ 2011 ਦੇ ਡੇਟਾ ਨਾਲ ਲਾਭ ਪਾਤਰੀਆਂ ਦੀ ਸੂਚੀ ਤਿਆਰ ਕਰ ਲਈ ਹੈ। 2011 ਦੇ ਅੰਕੜਿਆਂ 'ਚ ਪਹਿਲਾਂ ਤੋਂ ਵਿਵਾਦਾਂ 'ਚ ਸੀ। ਇਸ ਲਈ ਉਹ ਗੜਬੜੀ ਆਯੁਸ਼ਮਾਨ ਯੋਜਨਾ ਦੀ ਸੂਚੀ 'ਚ ਆ ਗਈ। ਹੁਣ ਸਾਧਾਰਨ ਸੰਪਨ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਨਾਂ ਵੀ ਆਯੁਸ਼ਮਾਨ ਸੂਚੀ 'ਚ ਦਰਜ ਹੈ। ਹਿਸਾਰ 'ਚ ਕਰੀਬ 1 ਲੱਖ ਲਾਭ ਪਾਤਰੀਆਂ ਨੂੰ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਆਯੁਸ਼ਮਾਨ ਭਾਰਤ ਸਿਹਤ ਸੁਰੱਖਿਆ ਯੋਜਨਾ 23 ਸਤੰਬਰ ਨੂੰ ਲਾਂਚ ਹੋਈ ਸੀ।
 

ਸਰਵੇ 'ਚ ਖੁੱਲ੍ਹੇ ਰਾਜ
ਕਈ ਵਾਰਡਾਂ 'ਚ ਸਰਵੇ ਕਰ ਚੁਕੀ ਏ.ਏ.ਐੱਨ.ਐੱਮ. ਨਾਲ ਜਦੋਂ ਗੱਲ ਕੀਤੀ ਤਾਂ ਪਤਾ ਚਲਿਆ ਕਿ ਲਾਜਪਤ ਨਗਰ ਗ੍ਰੀਨ ਪਾਰਕ ਸੈਕਟਰ 13 ਏਰੀਆ, ਸੈਕਟਰ 15, ਰਾਮਪੁਰਾ ਮੁਹੱਲਾ ਸਹਿਤ ਹੋਰ ਕਾਲੋਨੀਆਂ ਦੇ 60 ਫੀਸਦੀ ਪਰਿਵਾਰ ਯੋਜਨਾ ਦਾ ਹਿੱਸਾ ਹੈ। ਲਾਜਪਤ ਨਗਰ ਗ੍ਰੀਨ ਪਾਰਕ ਏਰੀਆ 'ਚ ਸਰਵੇ ਕਰਨ ਪਹੁੰਚੀ ਐੱਨ.ਐੱਨ.ਐੱਮ. ਨੂੰ ਲਿਸਟ 'ਚ ਹੈਲਥ ਡੀਜੀ ਦਾ ਨਾਂ ਮਿਲਿਆ ਸੀ। ਲੈਕਚਰਸ ਕਰੋੜਾਂ ਕੋਠੀਆਂ 'ਚ ਰਹਿਣ ਵਾਲੇ ਲੋਕ ਵੀ ਸ਼ਾਮਲ ਸੀ। ਕਈ ਤਾਂ ਵਿਦੇਸ਼ਾਂ 'ਚ ਰਹਿੰਦੇ ਸੀ ਹਾਲਾਂਕਿ ਕੁਝ ਪਰਿਵਾਰ ਅਜਿਹੇ ਵੀ ਮਿਲੇ ਜਿਨ੍ਹਾਂ ਨੇ ਸਵੈ ਯੋਜਨਾ ਦਾ ਲਾਭ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਿਵਰਤਮਾਨ ਪਾਰਸ਼ਦ ਪ੍ਰਤੀਨਿਧੀ ਵਿਨੋਦ ਢਾਂਡਾ ਨੇ ਦੱਸਿਆ ਕਿ ਆਯੁਸ਼ਮਾਨ ਲਾਭ ਪਾਤਰੀਆਂ ਦੀ ਸੂਚੀ 'ਚ ਹੈਲਥ ਡੀਜੀ ਦਾ ਨਾਂ ਹੈ। ਉਨ੍ਹਾਂ ਦਾ ਘਰ ਲਾਜਪਤ ਨਗਰ ਏਰੀਏ 'ਚ ਹੈ।
 


Related News