ਪਹਿਲੀ ਵਾਰ ਲੇਹ ਦੀ ਬੰਜਰ ਜ਼ਮੀਨ ''ਤੇ ਖਿੜੇਗੀ ਕੇਸਰ

Friday, Oct 02, 2026 - 04:08 PM (IST)

ਪਹਿਲੀ ਵਾਰ ਲੇਹ ਦੀ ਬੰਜਰ ਜ਼ਮੀਨ ''ਤੇ ਖਿੜੇਗੀ ਕੇਸਰ

ਸ਼੍ਰੀਨਗਰ (ਏਜੰਸੀ)- ਲੱਦਾਖ ਦੇ ਬਹੁਤ ਠੰਡੇ ਮਾਰੂਥਲ ਲੇਹ ਦੀ ਬੰਜਰ ਜ਼ਮੀਨ 'ਤੇ ਪਹਿਲੀ ਵਾਰ ਕੇਸਰ ਉਗਾਉਣ ਦੀ ਤਿਆਰੀ ਕੀਤੀ ਗਈ ਹੈ। ਇੱਥੇ ਚਲਾਈ ਜਾ ਰਹੀ 'ਪ੍ਰਾਜੈਕਟ ਹਿਮ ਸਰੋਵਰ' ਪਹਿਲ ਦੇ ਤਹਿਤ ਸਪਿਤੁਕ ਫਰਕਾ ਦੇ ਕਮਾਂਡ ਖੇਤਰ 'ਚ ਹਾਲ ਹੀ 'ਚ ਪ੍ਰੀਮੀਅਮ ਈਰਾਨੀ ਕੇਸਰ ਦੇ ਲਗਭਗ 800 ਕਿਲੋਗ੍ਰਾਮ ਕਾਰਮਸ (ਲਗਭਗ 90,000 ਬਲਬ) ਲਗਾਏ ਗਏ ਸਨ। ਖੇਤੀਬਾੜੀ ਮਾਹਿਰਾਂ ਨੂੰ ਉਮੀਦ ਹੈ ਕਿ ਇਸ ਪਾਇਲਟ ਪ੍ਰਾਜੈਕਟ ਤੋਂ ਚੰਗੀ ਪੈਦਾਵਾਰ ਹੋਵੇਗੀ। ਦੱਸਣਯੋਗ ਹੈ ਕਿ ਕਸ਼ਮੀਰ ਦੇ ਪੰਪੋਰ 'ਚ ਸਦੀਆਂ ਤੋਂ ਉਗਾਇਆ ਜਾਣ ਵਾਲਾ ਕੇਸਰ ਦੁਨੀਆ ਦੇ ਸਭ ਤੋਂ ਕੀਮਤੀ ਮਸਾਲਿਆਂ 'ਚੋਂ ਇਕ ਹੈ, ਜੋ ਆਪਣੇ ਵਿਲੱਖਣ ਰੰਗ, ਖੁਸ਼ਬੂ ਅਤੇ ਸੁਆਦ ਲਈ ਜਾਣਿਆ ਜਾਂਦਾ ਹੈ, ਜਦੋਂ ਕਿ ਈਰਾਨੀ ਕੇਸਰ ਥੋੜ੍ਹਾ ਵੱਖ ਹੁੰਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਲੱਦਾਖ 'ਚ ਲਿਲੀਅਮ ਦੇ ਫੁੱਲਾਂ ਦੇ ਖੇਤਾਂ ਦੀ ਸ਼ਾਨਦਾਰ ਸਫਲਤਾ ਤੋਂ ਉਤਸ਼ਾਹਿਤ ਉੱਪ ਰਾਜਪਾਲ ਵਿਨੇ ਕੁਮਾਰ ਸਕਸੈਨਾ ਨੇ ਲੱਦਾਖ 'ਚ ਕੇਸਰ ਉਗਾਉਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਕਿਸਾਨਾਂ ਅਤੇ ਨੌਜਵਾਨਾਂ ਦੀ ਵਿੱਤੀ ਸਥਿਰਤਾ ਅਤੇ ਆਰਥਿਕ ਸਸ਼ਕਤੀਕਰਨ ਲਈ ਰਵਾਇਤੀ ਖੇਤੀਬਾੜੀ ਅਭਿਆਸਾਂ ਨੂੰ ਵਿਭਿੰਨ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਦੁਆਰਾ ਨਿਰਦੇਸ਼ਿਤ ਹੈ।

ਲੱਦਾਖ 'ਚ ਕੇਸਰ ਦੀ ਖੇਤੀ ਉੱਚ-ਮੁੱਲ ਵਾਲੀਆਂ ਫੁੱਲਾਂ ਦੀ ਖੇਤੀ 'ਚ ਇਕ ਸਫਲ ਪ੍ਰਯੋਗ 'ਤੇ ਅਧਾਰਤ ਹੈ ਅਤੇ ਇਸ ਨਾਲ ਲੇਹ 'ਚ ਲਿਲੀਅਮ ਅਤੇ ਗਲੈਡੀਓਲਸ ਦੀ ਵੱਡੇ ਪੱਧਰ 'ਤੇ ਖੇਤੀ ਦਾ ਰਾਹ ਖੁੱਲ੍ਹਾ ਹੈ। ਇਸ ਨੇ ਕਿਸਾਨਾਂ, ਸਵੈ-ਸਹਾਇਤਾ ਸਮੂਹਾਂ ਅਤੇ ਹੋਰ ਸਥਾਨਕ ਉੱਦਮੀਆਂ ਲਈ ਰੁਜ਼ਗਾਰ ਅਤੇ ਰੋਜ਼ੀ-ਰੋਟੀ ਦੇ ਨਵੇਂ ਮੌਕੇ ਖੋਲ੍ਹੇ ਹਨ। ਪਾਇਲਟ ਆਧਾਰ 'ਤੇ ਕੇਸਰ ਦੀ ਇਹ ਖੇਤੀ ਲੇਹ ਦੇ ਸਪਿਤੁਕ ਫਰਕਾ ਸਥਿਤ ਕਮਾਂਡ ਏਰੀਆ ਗੇਟ ਨੰਬਰ 27 'ਚ ਕੀਤੀ ਜਾ ਰਹੀ ਹੈ। 

ਕੇਸਰ ਦੀ ਖੇਤੀ ਵਾਲੀ ਜਗ੍ਹਾ ਲੇਹ 'ਚ ਮੁੜ ਪ੍ਰਾਪਤ ਕੀਤੀ ਜਾ ਰਹੀ 800 ਏਕੜ ਜ਼ਮੀਨ ਦਾ ਹਿੱਸਾ ਹੈ, ਜਿਸ ਨੂੰ ਨਾਲ ਲੱਗਦੀ ਇਗੂ-ਫੇ ਸਿੰਚਾਈ ਨਹਿਰ ਤੋਂ ਤਾਜ਼ਾ ਪਾਣੀ ਲਿਆ ਕੇ ਉਪਜਾਊ ਬਣਾਇਆ ਜਾ ਰਿਹਾ ਹੈ, ਜਿਸ ਨੂੰ ਹਾਲ ਹੀ 'ਚ ਬਹਾਲ ਕੀਤਾ ਗਿਆ ਸੀ ਅਤੇ ਚਾਲੂ ਕੀਤਾ ਗਿਆ ਸੀ। ਲੈਫਟੀਨੈਂਟ ਗਵਰਨਰ ਦੇ ਨਿਰਦੇਸ਼ਾਂ 'ਤੇ, ਨਹਿਰ ਤੋਂ ਅਣਵਰਤੇ ਜਾਂ ਵਾਧੂ ਪਾਣੀ ਨੂੰ ਬੰਜਰ ਜ਼ਮੀਨ ਵੱਲ ਮੋੜਿਆ ਜਾ ਰਿਹਾ ਹੈ ਤਾਂ ਜੋ ਇਸ ਦੀ ਨਮੀ ਵਧਾਈ ਜਾ ਸਕੇ ਅਤੇ ਇਸ ਨੂੰ ਖੇਤੀ ਲਈ ਯੋਗ ਬਣਾਇਆ ਜਾ ਸਕੇ। ਕਮਾਂਡ ਏਰੀਆ 'ਚ ਪ੍ਰਾਜੈਕਟ ਹਿਮ ਸਰੋਵਰ ਦੇ ਹਿੱਸੇ ਵਜੋਂ ਚਾਰ ਪਾਣੀ ਦੇ ਤਲਾਅ ਵੀ ਹਨ, ਜੋ ਸਥਾਨ ਦੇ ਨੇੜੇ ਸਥਿਤ ਹਨ ਅਤੇ ਇਨ੍ਹਾਂ ਦੀ ਸੰਯੁਕਤ ਭੰਡਾਰਨ ਸਮਰੱਥਾ ਲਗਭਗ 2.4 ਕਰੋੜ ਲੀਟਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News