ਇਸ ਇਕੱਲੇ ਗਵਾਹ ਦੀ ਬਦੌਲਤ ਮਿਲਿਆ ਨਿਰਭਿਆ ਨੂੰ ਇਨਸਾਫ
Friday, Mar 20, 2020 - 06:22 AM (IST)
ਨਵੀਂ ਦਿੱਲੀ - ਲਗਭਗ ਸਾਢੇ 7 ਸਾਲ ਬਾਅਦ ਨਿਰਭਿਆ ਦੇ ਚਾਰੋਂ ਦੋਸ਼ੀਆਂ ਨੂੰ ਸ਼ੁੱਕਰਵਾਰ ਸਵੇਰੇ 5-30 ਵਜੇ ਦਿੱਲੀ ਦੀ ਤਿਹਾਡ਼ ਜੇਲ ਵਿਚ ਫਾਂਸੀ ਦੇ ਦਿੱਤੀ ਗਈ। ਦੱਸ ਦਈਏ ਕਿ ਅਵਨਿੰਦਰ ਇਸ ਪੂਰੇ ਮਾਮਲੇ ਵਿਚ ਜੋ ਮਾਮਲੇ ਵਿਚ ਇਕੱਲਾ ਚਸ਼ਮਦੀਦ ਗਵਾਹ ਸੀ, ਜਿਸ ਕਾਰਨ ਸੁਪਰੀਮ ਕੋਰਟ ਨੇ ਵੀ ਸਜ਼ਾ ਸੁਣਾਈ ਅਤੇ ਹੁਣ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ।
ਹਾਦਸੇ ਦੌਰਾਨ ਨਿਰਭਿਆ ਦੇ ਨਾਲ ਸਨ ਅਵਨਿੰਦਰ
ਮੂਲਰੂਪ ਤੋਂ ਯੂ. ਪੀ. ਦੇ ਗੋਰਖਪੁਰ ਦੇ ਰਹਿਣ ਵਾਲੇ ਚਸ਼ਮਦੀਦ ਗਵਾਹ ਅਵਨਿੰਦਰ 16 ਦਸੰਬਰ, 2012 ਦੀ ਰਾਤ ਨਿਰਭਿਆ ਦੇ ਨਾਲ ਸੀ, ਜਦ ਇਹ ਪੂਰੀ ਘਟਨਾ ਹੋਈ। ਗਵਾਹੀ ਵਿਚ ਅਵਨਿੰਦਰ ਨੇ ਸਾਰੇ ਦੋਸ਼ੀਆਂ ਨੂੰ ਪਛਾਣਾਇਆ ਸੀ, ਜਿਨ੍ਹਾਂ ਨੇ ਸਿਰਫ ਨਿਰਭਿਆ ਦੇ ਨਾਲ ਦਰਿੰਦਗੀ ਕੀਤੀ ਸੀ ਬਲਕਿ ਅਵਨਿੰਦਰ ਨੂੰ ਵੀ ਕੁੱਟਮਾਰ ਕੀਤੀ ਸੀ।
ਅਵਨਿੰਦਰ ਦੀ ਗਵਾਈ ਬਣੀ ਫਾਂਸੀ ਦਾ ਅਧਾਰ
ਅਵਨਿੰਦਰ ਦੀ ਗਵਾਹੀ ਨੂੰ ਹੇਠਲੀ ਅਦਾਲਤ ਤੋਂ ਬਾਅਦ ਦਿੱਲੀ ਹਾਈ ਕੋਰਟ ਅਤੇ ਫਿਰ ਆਖਿਰ ਵਿਚ ਸੁਪਰੀਮ ਕੋਰਟ ਨੇ ਵੀ ਸਹੀ ਮੰਨਿਆ ਸੀ ਅਤੇ ਤਿੰਨਾਂ ਹੀ ਕੋਰਟਾਂ ਨੇ ਚਾਰਾਂ ਦੋਸ਼ੀਆਂ ਵਿਨੈ ਕੁਮਾਰ ਸ਼ਰਮਾ, ਪਵਨ ਕੁਮਾਰ ਗੁਪਤਾ, ਮੁਕੇਸ਼ ਸਿੰਘ ਅਤੇ ਅਕਸ਼ੈ ਕੁਮਾਰ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ।
ਸਾਲਾਂ ਤੱਕ ਅਵਨਿੰਦਰ ਰਹੇ ਗੁਮਨਾਮੀ ਵਿਚ
ਨਿਰਭਿਆ ਦੇ ਨਾਲ ਹੋਏ ਹਾਦਸੇ ਤੋਂ ਬਾਅਦ ਅਵਨਿੰਦਰ ਸਾਲਾਂ ਤੱਕ ਸਦਮੇ ਵਿਚ ਰਹੇ। ਸ਼ੁਰੂਆਤ ਵਿਚ ਉਨ੍ਹਾਂ ਨੇ ਲੋਕਾਂ ਤੋਂ ਦੂਰੀ ਬਣਾਈ, ਇਥੋਂ ਤੱਕ ਕਿ ਮੀਡੀਆ ਤੋਂ ਵੀ। ਇਸ ਤੋਂ ਬਾਅਦ ਹੋਲੀ-ਹੋਲੀ ਆਪਣੇ-ਆਪ ਨੂੰ ਸੰਭਾਲਿਆ ਅਤੇ ਆਮ ਹੋਣ ਦੀ ਕੋਸ਼ਿਸ਼ ਕੀਤੀ। ਅਵਨਿੰਦਰ ਦੀ ਮੰਨੀਏ ਤਾਂ 4 ਸਾਲ ਬਾਅਦ ਉਹ ਆਮ ਹੋ ਪਾਏ। ਦੱਸ ਦਈਏ ਕਿ 16 ਦਸੰਬਰ, 2012 ਦੀ ਰਾਤ ਨਿਰਭਿਆ ਆਪਣੇ ਦੋਸਤ ਅਵਨਿੰਦਰ ਦੇ ਨਾਲ ਘਰ ਵਾਪਸ ਆ ਰਹੀ ਸੀ। ਦਿੱਲੀ ਦੇ ਵਸੰਤ ਬਿਹਾਰ ਇਲਾਕੇ ਵਿਚ ਇਕ ਬੱਸ ਵਿਚ ਸਵਾਰ ਹੋਏ। ਕੁਝ ਦੂਰ ਜਾਣ 'ਤੇ ਹੀ ਬੱਸ ਵਿਚ ਸਵਾਰ ਸਾਰੇ 6 ਦਰਿੰਦਿਆਂ (ਰਾਮ ਸਿੰਘ, ਇਕ ਨਾਬਾਲਿਗ, ਪਵਨ, ਵਿਨੈਸ ਅਕਸ਼ੈ ਅਤੇ ਮੁਕੇਸ਼) ਨੇ ਨਿਰਭਿਆ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ। ਇਸ ਦੌਰਾਨ ਅਵਨਿੰਦਰ ਆਪਣੀ ਦੋਸਤ ਨੂੰ ਬਚਾਉਣ ਆਇਆ ਤਾਂ ਉਸ ਦੀ ਕੁੱਟਮਾਰ ਕੀਤੀ ਗਈ।