ਕੋਰੋਨਾ ਕਾਲ ''ਚ PM ਮੋਦੀ ਦੇ ਇਸ ਟਵੀਟ ਨੇ ਬਣਾਇਆ ਰਿਕਾਰਡ, ਬਣੇ ਭਾਰਤ ਦੇ ਨੰਬਰ-1 ਰਾਜਨੇਤਾ

Tuesday, Dec 08, 2020 - 07:30 PM (IST)

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੋਵਿਡ-19 ਮਹਾਮਾਰੀ ਦੌਰਾਨ ਚੰਗੀ ਸਿਹਤ ਦੀ ਉਮੀਦ ਨਾਲ ਦੀਵੇ ਜਲਾਉਣ ਦੀ ਅਪੀਲ ਕਰਨ ਵਾਲਾ ਕੀਤਾ ਗਿਆ ਟਵੀਟ, ਟਵਿੱਟਰ 'ਤੇ ਬਹੁਤ ਟਵੀਟ ਕੀਤਾ ਗਿਆ। ਇਹ ਟਵੀਟ ਰਾਜਨੀਤੀ ਵਿੱਚ ਸਭ ਤੋਂ ਜ਼ਿਆਦਾ ਰੀਟਵੀਟ ਕੀਤੇ ਜਾਣ ਵਾਲਾ ਟਵੀਟ ਬਣ ਗਿਆ। ਟਵਿੱਟਰ ਨੇ ਮੰਗਲਵਾਰ ਨੂੰ ਇਸ ਦਾ ਐਲਾਨ ਕੀਤਾ। ਰਾਸ਼ਟਰ ਦੇ ਨਾਮ ਆਪਣੇ ਸੰਬੋਧਨ ਵਿੱਚ ਮੋਦੀ ਨੇ ਨਾਗਰਿਕਾਂ ਨੂੰ 9 ਮਿੰਟ ਲਈ ਸਾਰੀਆਂ ਲਾਈਟਾਂ ਬੰਦ ਕਰਨ ਅਤੇ 5 ਅਪ੍ਰੈਲ ਨੂੰ ਲੈਂਪ ਜਾਂ ਟਾਰਚ ਜਾਂ ਮੋਬਾਇਲ ਫੋਨ ਦੀ ਫਲੈਸ਼ ਲਾਈਟ ਜਗਾਉਣ ਦੀ ਅਪੀਲ ਕੀਤੀ ਸੀ।

ਦਰਅਸਲ, ਸਾਲ 2020 ਹੁਣ ਖ਼ਤਮ ਹੋਣ ਜਾ ਰਿਹਾ ਹੈ। ਅਜਿਹੇ ਵਿੱਚ ਟਵਿੱਟਰ ਵੱਲੋਂ ਪੂਰੇ ਸਾਲ ਦੀਆਂ ਝਲਕੀਆਂ ਨੂੰ ਦਿਖਾਇਆ ਜਾ ਰਿਹਾ ਹੈ। ਅਜਿਹੇ ਵਿੱਚ 5 ਅਪ੍ਰੈਲ ਨੂੰ ਪੀ.ਐੱਮ. ਮੋਦੀ ਵੱਲੋਂ ਕੀਤਾ ਗਿਆ ਟਵੀਟ ਭਾਰਤ ਵਿੱਚ ਸਭ ਤੋਂ ਜ਼ਿਆਦਾ ਰੀਟਵੀਟ ਕੀਤਾ ਗਿਆ ਹੈ। ਇਸ ਨੂੰ 1 ਲੱਖ 18 ਹਜ਼ਾਰ ਤੋਂ ਜ਼ਿਆਦਾ ਵਾਰ ਰੀਟਵੀਟ ਕੀਤਾ ਗਿਆ ਹੈ। ਪਾਲੀਟਿਕਲ ਟਵੀਟ ਨੂੰ ਰੀਟਵੀਟ ਕਰਨ ਦੇ ਮਾਮਲੇ ਵਿੱਚ ਇਹ ਗਿਣਤੀ ਸਾਹਮਣੇ ਆਈ ਹੈ। ਇਸ ਸਾਲ ਕੀਤੇ ਗਏ ਟਵੀਟ ਵਿੱਚ ਪੀ.ਐੱਮ. ਮੋਦੀ ਸਭ ਤੋਂ ਜ਼ਿਆਦਾ ਰੀਟਵੀਟ ਪਾਉਣ ਵਾਲੇ ਪਹਿਲੇ ਭਾਰਤੀ ਰਾਜਨੇਤਾ ਬਣ ਗਏ ਹਨ।

ਦੱਸ ਦਈਏ ਕਿ ਪੀ.ਐੱਮ. ਮੋਦੀ ਸੋਸ਼ਲ ਮੀਡੀਆ 'ਤੇ ਫਾਲੋਇੰਗ ਦੇ ਮਾਮਲੇ ਵਿੱਚ ਵੀ ਭਾਰਤੀ ਰਾਜਨੇਤਾਵਾਂ ਦੀ ਸੂਚੀ ਵਿੱਚ ਨੰਬਰ 1 'ਤੇ ਹਨ। ਟਵਿੱਟਰ 'ਤੇ ਪੀ.ਐੱਮ. ਮੋਦੀ ਦੇ ਫਾਲੋਵਰਾਂ ਦੀ ਗਿਣਤੀ 6 ਕਰੋੜ ਤੋਂ ਜ਼ਿਆਦਾਹੈ।  ਸਾਲ ਦੇ ਆਖਰੀ ਮਹੀਨੇ ਵਿੱਚ ਜਦੋਂ ਟਵਿੱਟਰ ਵਲੋਂ ਸਭ ਤੋਂ ਜ਼ਿਆਦਾ ਰੀਟਵੀਟ, ਲਾਈਕ ਅਤੇ ਵਾਇਰਲ ਟਵੀਟ, ਵੱਖ-ਵੱਖ ਖੇਤਰਾਂ ਦੇ ਟਵੀਟ ਬਾਰੇ ਦੱਸਿਆ ਗਿਆ ਹੈ, ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਟਵੀਟ ਦੇ ਦੌੜ ਵਿੱਚ ਅੱਗੇ ਨਿਕਲ ਜਾਣ ਦੀ ਇਹ ਖ਼ਬਰ ਸਾਹਮਣੇ ਆਈ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News