ਇਸ ਸੂਬੇ 'ਚ ਬਣਾਏ ਜਾਣਗੇ 3 ਹਜ਼ਾਰ ਮੰਦਰ, ਸਰਕਾਰ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਉਪਰਾਲਾ

Thursday, Mar 02, 2023 - 01:23 AM (IST)

ਅਮਰਾਵਤੀ (ਭਾਸ਼ਾ): ਆਂਧਰ ਪ੍ਰਦੇਸ਼ ਦੇ ਹਰ ਪਿੰਡ ਵਿਚ ਇਕ ਮੰਦਰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਿਆਂ ਸਰਕਾਰ ਨੇ ਕਿਹਾ ਕਿ ਸੂਬੇ 'ਚ ਮੰਦਰਾਂ ਦਾ ਨਿਰਮਾਣ ਵੱਡੇ ਪੱਧਰ 'ਤੇ ਕਰਵਾਇਆ ਜਾ ਰਿਹਾ ਹੈ। ਉਪ ਮੁੱਖ ਮੰਤਰੀ ਕੋੱਟੂ ਸੱਤਿਆਨਾਰਾਇਣ ਨੇ ਕਿਹਾ ਕਿ ਮੁੱਖ ਮੰਤਰੀ ਵਾਈ.ਐੱਸ. ਜਗਨ ਮੋਹਨ ਰੈੱਡੀ ਦੀਆਂ ਹਦਾਇਤਾਂ 'ਤੇ, ਹਿੰਦੂ ਧਰਮ ਦੀ ਰੱਖਿਆ ਅਤੇ ਪ੍ਰਚਾਰ ਦੇ ਲਈ ਇਸ ਪਹਿਲ ਦੀ ਸ਼ੁਰੂਆਤ ਕੀਤੀ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - WhatsApp ਨੇ 29 ਲੱਖ ਭਾਰਤੀ ਖ਼ਾਤਿਆਂ 'ਤੇ ਲਗਾਈ ਰੋਕ, ਪੜ੍ਹੋ ਕੀ ਹੈ ਵਜ੍ਹਾ

PunjabKesari

ਧਰਮਾਦਾ ਵਿਭਾਗ ਦਾ ਵੀ ਚਾਰਜ ਸੰਭਾਲ ਰਹੇ ਸੱਤਿਆਨਾਰਾਇਣ ਨੇ ਮੰਗਲਵਾਰ ਨੂੰ ਇਕ ਪ੍ਰੈੱਸ ਬਿਆਨ 'ਚ ਕਿਹਾ, "ਵੱਡੇ ਪੱਧਰ 'ਤੇ ਹਿੰਦੂ ਧਰਮ ਦੀ ਰੱਖਿਆ ਅਤੇ ਪ੍ਰਚਾਰ ਕਰਨ ਲਈ, ਕਮਜ਼ੋਰ ਵਰਗਾਂ ਦੇ ਇਲਾਕਿਆਂ ਵਿਚ ਹਿੰਦੂ ਮੰਦਰਾਂ ਦਾ ਨਿਰਮਾਣ ਸ਼ੁਰੂ ਕੀਤਾ ਗਿਆ ਹੈ।" ਤਿਰੁਮਾਲਾ ਤਿਰੁਪਤੀ ਦੇਵਸਥਾਨਮ ਦੇ ਸ਼੍ਰੀ ਵਾਣੀ ਟਰੱਸਟ ਨੇ ਮੰਦਰਾਂ ਦੇ ਨਿਰਮਾਣ ਲਈ ਹਰ ਮੰਦਰ ਨੂੰ 10 ਲੱਖ ਰੁਪਏ ਦਿੱਤੇ ਹਨ। ਸੂਬੇ 'ਚ 1330 ਮੰਦਰਾਂ ਦੇ ਨਿਰਮਾਣ ਦੀ ਸ਼ੁਰੂਆਤ ਤੋਂ ਇਲਾਵਾ, ਇਸ ਸੂਚੀ ਵਿਚ ਹੋਰ 1465 ਮੰਦਰ ਵੀ ਜੋੜੇ ਗਏ ਹਨ। ਇਸੇ ਤਰ੍ਹਾਂ ਕੁੱਝ ਵਿਧਾਇਕਾਂ ਦੀ ਅਪੀਲ 'ਤੇ 200 ਹੋਰ ਮੰਦਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਬਾਕੀ ਮੰਦਰਾਂ ਦਾ ਨਿਰਮਾਣ ਹੋਰ ਸਵੈ-ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ। 

ਇਹ ਖ਼ਬਰ ਵੀ ਪੜ੍ਹੋ - PSEB ਦਾ ਪ੍ਰੀਖਿਆ ਕੇਂਦਰ ਕੰਟ੍ਰੋਲਰਾਂ ਨੂੰ ਅਜੀਬੋ-ਗਰੀਬ ਫਰਮਾਨ! ਵਿਦਿਆਰਥੀਆਂ ਲਈ ਵੀ ਜਾਰੀ ਹੋਇਆ ਇਹ ਹੁਕਮ

ਉਪ-ਮੁੱਖ ਮੰਤਰੀ ਮੁਤਾਬਕ ਧਰਮਾਦਾ ਵਿਭਾਗ ਦੀ ਅਗਵਾਈ ਵਿਚ 978 ਮੰਦਰਾਂ ਦਾ ਨਿਰਮਾਣ ਤੇਜ਼ੀ ਨਾਲ ਹੋ ਰਿਹਾ ਹੈ, ਜਦਕਿ ਹਰ 25 ਮੰਦਰਾਂ ਦਾ ਕੰਮ ਇਕ ਸਹਾਇਕ ਇੰਜੀਨੀਅਰ ਨੂੰ ਸੌਂਪਿਆ ਗਿਆ ਹੈ। ਕੁੱਝ ਮੰਦਰਾਂ ਦੇ ਪੁਨਰ-ਨਿਰਮਾਣ ਤੇ ਮੰਦਰਾਂ ਵਿਚ ਰੌ-ਰੀਤਾਂ ਦੀ ਵੰਡ ਲਈ 270 ਕਰੋੜ ਰੁਪਏ ਦੀ ਰਾਸ਼ੀ 'ਚੋਂ 238 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਸੇ ਤਰ੍ਹਾਂ, ਇਸ ਵਿੱਤੀ ਵਰ੍ਹੇ 'ਚ 5 ਹਜ਼ਾਰ ਰੁਪਏ ਪ੍ਰਤੀ ਮੰਦਰ ਦੇ ਹਿਸਾਬ ਨਾਲ ਰੌ-ਰੀਤਾਂ (ਧੂਪ ਦੀਪ ਨੈਵੇਦਯਮ) ਦੇ ਵਿੱਤੀ ਪੋਸ਼ਣ ਲਈ ਨਿਰਧਾਰਿਤ 28 ਕਰੋੜ ਰੁਪਏ 'ਚੋਂ 15 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਸੱਤਿਆਨਾਰਾਇਣ ਨੇ ਕਿਹਾ, "ਧੂਪ ਦੀਪ ਯੋਜਨਾ ਤਹਿਤ 2019 'ਚ 1561 ਮੰਦਰ ਰਜਿਸਟਰਡ ਸਨ, ਹੁਣ ਉਨ੍ਹਾਂ ਦੀ ਗਿਣਤੀ 5 ਹਜ਼ਾਰ ਹੋ ਗਈ ਹੈ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News