ਹਮੇਸ਼ਾ ਲਈ 'ਵਰਕ ਫਰਾਮ ਹੋਮ' ਮੋਡ 'ਤੇ ਜਾ ਸਕਦਾ ਹੈ ਇਹ ਸਰਵਿਸ ਸੈਕ‍ਟਰ!

Monday, Oct 19, 2020 - 07:57 PM (IST)

ਨਵੀਂ ਦਿੱਲੀ - ਭਵਿੱਖ 'ਚ ਹਰ ਤਿੰਨ 'ਚੋਂ ਇੱਕ ਕਾਲ ਸੈਂਟਰ ਯਾਨੀ ਕਿ ਕਰੀਬ 27 ਫ਼ੀਸਦੀ ਕਾਲ ਸੈਂਟਰ ਹਮੇਸ਼ਾ ਲਈ ਘਰ ਤੋਂ ਕੰਮ ਕਰਨ (Work From Home) ਦੇ ਤਰੀਕੇ ਨੂੰ ਅਪਣਾ ਲੈਣਗੇ। ਸੋਮਵਾਰ ਨੂੰ ਆਈ ਇੱਕ ਨਵੀਂ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਇਹ ਸੰਕੇਤ ਮਹਾਂਮਾਰੀ ਦੇ ਦੌਰ 'ਚ ਕੰਮ ਕਰਨ ਦੇ ਤਰੀਕੇ 'ਚ ਆਏ ਬਦਲਾਅ ਤੋਂ ਨਿਕਲ ਕੇ ਸਾਹਮਣੇ ਆਏ ਹਨ। ਜਦੋਂ ਕਿ ਵਰਕ ਫਰਾਮ ਹੋਮ ਸ‍ਟ੍ਰੈਟਜੀ 'ਤੇ ਕੰਮ ਕਰਨ ਦੌਰਾਨ 53 ਫ਼ੀਸਦੀ ਕਾਰੋਬਾਰਾਂ ਨੇ ਕਾਲ ਸੈਂਟਰ ਦੇ ਏਜੰਟਾਂ ਦੀ ਪ੍ਰੋਡਕਟਿਵਿਟੀ 'ਚ ਕਮੀ ਦੇਖੀ ਹੈ।

ਵਰਕ ਫਰਾਮ ਹੋਮ ਦੌਰਾਨ ਆਈਆਂ ਇਹ ਮੁਸ਼ਕਲਾਂ
ਕ‍ਲਾਉਡ ਕਮਿਊਨੀਕੇਸ਼ਨ ਅਤੇ ਟੈਲੀਫੋਨੀ ਸਾਲ‍ਯੂਸ਼ੰਸ ਦੇ ਖੇਤਰ 'ਚ ਕੰਮ ਕਰਨ ਵਾਲੀ ਕੰਪਨੀ ਓਜੋਨਟੇਲ ਵੱਲੋਂ ਕੀਤੇ ਗਏ ਅਧਿਐਨ ਦੇ ਅਨੁਸਾਰ, ਘਰ ਤੋਂ ਕੰਮ ਕਰਨ ਦੌਰਾਨ ਇੰਟਰਨੈੱਟ ਕਨੈਕਟਿਵਿਟੀ, ਟੈਲੀਕਾਮ ਨਾਲ ਜੁੜੇ ਮੁੱਦੇ, ਪ੍ਰਾਇਵੇਸੀ ਦੀ ਕਮੀ, ਜਗ੍ਹਾ, ਡੈਸਕਟਾਪ ਅਤੇ ਲੈਪਟਾਪ ਦੀ ਕਮੀ ਵਰਗੀਆਂ ਵਿਵਹਾਰਕ ਰੁਕਾਵਟਾਂ ਸਾਹਮਣੇ ਆਈਆਂ।

ਓਜੋਨਟੇਲ ਦੇ ਚੀਫ ਇਨੋਵੇਸ਼ਨ ਅਫਸਰ ਚੈਤਨ‍ਯ ਚੋਕਕਾਰਡੀ ਕਹਿੰਦੇ ਹਨ, ਮਹਾਮਾਰੀ ਨੇ ਕਾਂਨ‍ਟੈਕ‍ਟ ਸੈਂਟਰਾਂ ਨੂੰ ਆਪਣੀਆਂ ਸੇਵਾਵਾਂ ਅਤੇ ਸੇਵਾਵਾਂ ਦੇਣ ਦੇ ਤਰੀਕੇ 'ਤੇ ਧਿਆਨ ਦੇਣ ਲਈ ਮਜਬੂਰ ਕੀਤਾ ਹੈ। ਮਾਰਚ 'ਚ ਲਾਕਡਾਊਨ ਦੀ ਸ਼ੁਰੂਆਤ 'ਚ ਅਸੀਂ ਆਪਣੇ ਕਈ ਕਲਾਇੰਟਸ ਨੂੰ ਬਿਜਨੈਸ ਜਾਰੀ ਰੱਖਣ 'ਚ ਮਦਦ ਕਰਨ ਲਈ ਉਨ੍ਹਾਂ ਦੇ  ਏਜੰਟਾਂ ਨੂੰ ਘਰ ਤੋਂ ਕੰਮ ਕਰਨ ਦੌਰਾਨ ਮਦਦ ਕੀਤੀ।

ਸ‍ਟੱਡੀ 'ਚ ਸਾਹਮਣੇ ਆਇਆ ਕਿ ਲੱਗਭੱਗ 71 ਫ਼ੀਸਦੀ ਕਾਲ ਸੈਂਟਰ ਏਜੰਟਾਂ ਨੇ ਉਤਪਾਦਕਤਾ 'ਚ ਕਮੀ ਦੇ ਪਿੱਛੇ ਇੰਟਰਨੈੱਟ ਕਨੈਕਟਿਵਿਟੀ ਨੂੰ ਵਜ੍ਹਾ ਦੱਸਿਆ, ਉਥੇ ਹੀ 42 ਫੀਸਦੀ ਨੇ ਟੈਲੀਕਾਮ ਨਾਲ ਜੁੜੇ ਮੁੱਦਿਆਂ ਨੂੰ ਕਾਰਨ ਦੱਸਿਆ। ਇਸ 'ਚ ਇਹ ਵੀ ਪਤਾ ਲੱਗਾ ਕਿ 61 ਫ਼ੀਸਦੀ ਕਾਲ ਸੈਂਟਰ ਏਜੰਟ ਘਰੋਂ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਸ਼ੁਰੂਆਤ 'ਚ ਖੁਸ਼ ਸਨ ਪਰ ਬਾਅਦ 'ਚ ਉਨ੍ਹਾਂ ਦਾ ਮੋਟੀਵੇਸ਼ਨਲ ਲੈਵਲ ਘੱਟ ਹੋ ਗਿਆ।

ਫਿਰ ਵੀ ਵਰਕ ਫਰਾਮ ਹੋਮ ਨੂੰ ਤਵੱਜੋ 
ਤਮਾਮ ਚੁਣੌਤੀਆਂ ਦੇ ਬਾਵਜੂਦ ਜ਼ਿਆਦਾਤਰ ਕੰਪਨੀਆਂ ਵਰਕ ਫਰਾਮ ਹੋਮ ਨੂੰ ਤਵੱਜੋ ਦੇ ਰਹੀਆਂ ਹਨ ਕਿਉਂਕਿ ਉਹ ਆਪਣੇ ਕਰਮਚਾਰੀਆਂ ਦੇ ਯਾਤਰਾ ਕਰਕੇ ਦਫ਼ਤਰ ਤੱਕ ਆਉਣ ਅਤੇ ਕੰਮ ਕਰਨ ਦੇ ਜ਼ੋਖ਼ਿਮ ਨਾਲ ਵਾਕਿਫ ਹਨ। ਇਹੀ ਵਜ੍ਹਾ ਹੈ ਕਿ 55% ਕਾਲ ਸੈਂਟਰ ਆਪਣੇ ਏਜੰਟਾਂ ਨੂੰ ਘਰੋਂ ਕੰਮ ਕਰਨ ਦਾ ਵਿਕਲਪ ਦੇ ਰਹੇ ਹਨ, ਜਦੋਂ ਕਿ 16%  ਕਾਲ ਸੈਂਟਰਾਂ ਤਾਂ ਆਪਣੇ ਦਫ਼ਤਰ ਹੀ ਨਹੀਂ ਖੋਲ੍ਹ ਰਹੇ ਹਨ ਅਤੇ ਘਰੋਂ ਕੰਮ ਕਰਨ ਦੇ ਤਰੀਕੇ ਨੂੰ ਹੀ ਲਾਜ਼ਮੀ ਕਰ ਰਹੇ ਹੈ।


Inder Prajapati

Content Editor

Related News