ਦੇਸ਼ ਦੀ ਇਹ ਰੇਲਵੇ ਲਾਈਨ ਹੈ ਅੰਗਰੇਜ਼ਾਂ ਦੇ ਕਬਜ਼ੇ ਹੇਠ, ਅੱਜ ਤੱਕ ਨਹੀਂ ਖਰੀਦ ਸਕੀ ਭਾਰਤ ਸਰਕਾਰ
Wednesday, Feb 15, 2023 - 11:07 AM (IST)
ਨਵੀਂ ਦਿੱਲੀ- ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਭਾਰਤ ਵਿਚ ਇਕ ਰੇਲਵੇ ਲਾਈਨ ਅਜਿਹੀ ਹੈ ਜੋ ਅੱਜ ਵੀ ਅੰਗਰੇਜ਼ਾਂ ਦੇ ਕਬਜ਼ੇ ਹੇਠ ਹੈ। ਇਸ ਰੇਲਵੇ ਲਾਈਨ ਲਈ ਹਰ ਸਾਲ ਅੰਗਰੇਜ਼ਾਂ ਨੂੰ ਕਰੋੜਾਂ ਰੁਪਏ ਰਿਆਲਿਟੀ ਦਿੱਤੀ ਜਾਂਦੀ ਹੈ, ਤਾਂ ਚਲੋ ਤੁਹਾਨੂੰ ਉਸੇ ਖਾਸ ਰੇਲਵੇ ਲਾਈਨ ਬਾਰੇ ਦੱਸਦੇ ਹਾਂ। ਇਸ ਰੇਲਵੇ ਲਾਈਨ ਨੂੰ ਸ਼ਕੁੰਤਲਾ ਰੇਲਵੇ ਟਰੈਕ ਕਿਹਾ ਜਾਂਦਾ ਹੈ। ਇਹ ਮਹਾਰਾਸ਼ਟਰ ਦੇ ਯਵਤਮਾਲ ਤੋਂ ਅਚਲਪੁਰ ਵਿਚਾਲੇ ਲਗਭਗ 190 ਕਿਲੋਮੀਟਰ ਲੰਬਾ ਟਰੈਕ ਹੈ। ਇਸ ਟਰੈਕ ’ਤੇ ਅੱਜ ਵੀ ਸ਼ਕੁੰਤਲਾ ਪੈਸੇਂਜਰ ਚਲਦੀ ਹੈ, ਜੋ ਇਥੋਂ ਦੇ ਸਥਾਨਕ ਲੋਕਾਂ ਦੀ ਲਾਈਫ ਲਾਈਨ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ : ਅਲ ਕਾਇਦਾ ਦੇ 4 ਅੱਤਵਾਦੀਆਂ ਨੂੰ 7 ਸਾਲ ਤੋਂ ਜ਼ਿਆਦਾ ਦੀ ਜੇਲ੍ਹ
ਭਾਰਤ ਸਰਕਾਰ ਨੇ ਇਸ ਰੇਲਵੇ ਟਰੈਕ ਨੂੰ ਕਈ ਵਾਰ ਖਰੀਦਣ ਦੀ ਕੋਸ਼ਿਸ਼ ਕੀਤੀ ਪਰ ਅੱਜ ਤੱਕ ਖਰੀਦ ਨਹੀਂ ਸਕੀ। ਦਰਅਸਲ, ਇਹ ਰੇਲਵੇ ਟਰੈਕ ਇਕ ਬ੍ਰਿਟਿਸ਼ ਕੰਪਨੀ ਦੇ ਮਾਲਕਾਣਾ ਅਧਿਕਾਰ ਵਿਚ ਆਉਂਦਾ ਹੈ। ਅੱਜ ਵੀ ਇਸ ’ਤੇ ਉਸੇ ਦਾ ਅਧਿਕਾਰ ਹੈ। ਇਸੇ ਲਈ ਬ੍ਰਿਟੇਨ ਦੀ ਕਲਿਕ ਨਿਕਸਨ ਐਂਡ ਕੰਪਨੀ ਦੇ ਭਾਰਤੀ ਯੂਨਿਟ, ਸੈਂਟਰਲ ਪ੍ਰੋਵਿਜੰਸ ਰੇਲਵੇ ਕੰਪਨੀ ਨੂੰ ਹਰ ਸਾਲ ਕਰੋੜਾਂ ਰੁਪਏ ਦੀ ਰਾਇਲਟੀ ਦਿੰਦੀ ਹੈ। ਇਹ ਟਰੇਨ ਪਿਛਲੇ 70 ਸਾਲਾਂ ਤੱਕ ਭਾਪ ਦੇ ਇੰਜਣ ਨਾਲ ਚੱਲਦੀ ਰਹੀ ਪਰ ਸਾਲ 1994 ਤੋਂ ਬਾਅਦ ਭਾਪ ਇੰਜਣ ਨੂੰ ਬਦਲਕੇ ਡੀਜ਼ਲ ਇੰਜਣ ਕਰ ਦਿੱਤਾ ਗਿਆ। ਇਸ ਤੋਂ ਬਾਅਦ ਹੀ ਇਸ ਟਰੇਨ ਦੀਆਂ ਬੋਗੀਆਂ ਦੀ ਗਿਣਤੀ ਵੀ ਵਧਾਕੇ 7 ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ