ਇਸ ਵਿਅਕਤੀ ਨੇ ਮੈਨੇਜਰ ਦੀ ਨੌਕਰੀ ਛੱਡ ਬੰਜਰ ਜ਼ਮੀਨ ''ਤੇ ਉਗਾਇਆ ''ਸਿਹਤ ਭਰਿਆ ਸਵਾਦ'', ਕਮਾ ਰਿਹੈ ਲੱਖਾਂ

11/21/2017 10:43:46 AM

ਸੋਲਨ — ਕਿਹਾ ਜਾਂਦਾ ਹੈ ਕਿ ਜੇਕਰ ਮਨ 'ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸ਼ਕਲ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀ ਅਤੇ ਹਿੰਮਤ ਕਰਨ ਨਾਲ ਮੁਸ਼ਕਲ ਰਸਤੇ ਵੀ ਅਸਾਨ ਹੋ ਜਾਂਦੇ ਹਨ। ਤੁਹਾਨੂੰ ਅੱਜ ਇਸ ਤਰ੍ਹਾਂ ਦੇ ਹੀ ਵਿਅਕਤੀ ਬਾਰੇ ਦੱਸ ਰਹੇ ਹਾਂ ਜਿੰਨ੍ਹਾਂ ਨੇ ਆਪਣੀ ਮੈਨੇਜਰ ਦੀ ਨੌਕਰੀ ਛੱਡ ਕੇ ਬੰਜਰ ਜ਼ਮੀਨ 'ਤੇ ਕੀਵੀ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ। ਹੁਣ ਹਿਮਾਚਲ ਤੋਂ ਐਕਸਪੋਰਟ ਕਵਾਲਿਟੀ ਦਾ ਕੀਵੀ ਤਿਆਰ ਕਰਕੇ ਦੇਸ਼ ਭਰ 'ਚ ਵੇਚ ਰਿਹਾ ਹੈ। ਮਿਸਾਲ ਬਣ ਰਹੇ ਮਨਦੀਪ ਵਰਮਾ ਦੀ ਇਸ ਕਰਾਮਾਤ ਕਾਰਨ ਉਹ ਕਈ ਲੋਕਾਂ ਲਈ ਪ੍ਰੇਰਣਾ ਬਣ ਰਹੇ ਹਨ। ਮਨਦੀਪ ਵਰਮਾ  ਸੋਲਨ ਦੇ ਸ਼ਿੱਲੀ ਪਿੰਡ ਦੇ ਰਹਿਣ ਵਾਲੇ ਹਨ।

PunjabKesari
ਵਿਪਰੋ ਕੰਪਨੀ 'ਚ ਮੈਨੇਜਰ ਦੇ ਅਹੁਦੇ 'ਤੇ ਕੰਮ ਕਰਦੇ ਸਨ ਮਨਦੀਪ
ਦੱਸਿਆ ਜਾਂਦਾ ਹੈ ਕਿ ਖਾਣ 'ਚ ਸਵਾਦ ਅਤੇ ਹਾਜ਼ਮੇ ਵਾਲਾ ਕੀਵੀ ਸਰੀਰ ਨੂੰ ਊਰਜਾ ਵੀ ਭਰਪੂਰ ਦਿੰਦਾ ਹੈ। ਮਨਦੀਪ ਨੇ ਐੱਮ.ਬੀ.ਏ. ਕਰਨ ਤੋਂ ਬਾਅਦ ਵਿਪਰੋ ਕੰਪਨੀ 'ਚ ਮੈਨੇਜਰ ਦੇ ਅਹੁਦੇ ਵਜੋਂ ਆਪਣੇ ਕੈਰਿਅਰ ਦੀ ਸ਼ੁਰੂਆਤ ਕੀਤੀ। ਫਿਰ ਉਨ੍ਹਾਂ ਨੇ ਆਪਣੀ ਨੌਕਰੀ ਛੱਡ ਕੇ ਬੰਜਰ ਜ਼ਮੀਨ 'ਤੇ ਕੀਵੀ ਦੀ ਪੈਦਾਵਾਰ ਕੀਤੀ। ਪਰਿਵਾਰ ਦੀ ਸਹਾਇਤਾ ਨਾਲ ਅਤੇ ਖੇਤੀਬਾੜੀ ਮਾਹਰਾਂ ਦੀ ਸਹਾਇਤਾ ਨਾਲ ਅੱਜ ਉਹ ਵੈਬਸਾਇਟ ਦੇ ਜ਼ਰੀਏ ਦੇਸ਼ ਭਰ 'ਚ ਕੀਵੀ ਵੇਚ ਰਹੇ ਹਨ। ਉਨ੍ਹਾਂ ਦੀ ਕੀਵੀ ਦਾ ਸਵਾਦ ਦੇਸ਼ ਭਰ ਦੇ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਉਨ੍ਹਾਂ ਦੀ ਪਤਨੀ ਸੁਚੇਤਾ ਵਰਮਾ ਕੰਪਨੀ ਦੀ ਸਕੱਤਰ ਹੈ। ਸਾਢੇ ਸੱਤ ਸਾਲ ਪਹਿਲਾਂ ਉਨ੍ਹਾਂ ਨੇ ਘਰ ਦੇ ਕੋਲ ਬੰਜਰ ਜ਼ਮੀਨ 'ਤੇ ਖੇਤੀਬਾੜੀ ਦਾ ਵਿਚਾਰ ਕੀਤਾ। ਸੋਲਨ ਦੇ ਖੇਤੀਬਾੜੀ ਵਿਭਾਗ ਅਤੇ ਡਾ. ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਦੇ ਵਿਗਿਆਨਕਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੇ ਮਾਹਰਾਂ ਦੀ ਸਲਾਹ ਨਾਲ ਪਹਾੜੀ ਖੇਤਰ 'ਚ ਕੀਵੀ ਦਾ ਬਾਗ ਤਿਆਰ ਕਰਨ ਦਾ ਮਨ ਬਣਾ ਲਿਆ। 
14 ਲੱਖ 'ਚ ਬਗੀਚਾ ਤਿਆਰ ਕਰਕੇ ਵੈਬਸਾਈਟ ਬਣਾਈ
ਉਨ੍ਹਾਂ ਨੇ 14 ਬੀਘਾ ਜ਼ਮੀਨ 'ਤੇ ਕੀਵੀ ਦਾ ਬਗੀਚਾ ਲਗਾਇਆ। ਬਾਗ 'ਚ ਉਨ੍ਹਾਂ ਨੇ ਕੀਵੀ ਦੀਆਂ ਵਧੀਆਂ ਕਿਸਮਾਂ ਏਲਿਸਨ ਅਤੇ ਹੈਬਰਡ ਦੇ ਪੌਦੇ ਲਗਾਏ। ਇਸ ਤੋਂ ਇਲਾਵਾ ਉਨ੍ਹਾਂ ਨੇ ਕਰੀਬ 14 ਲੱਖ ਰੁਪਏ 'ਚ ਬਗੀਚਾ ਤਿਆਰ ਕਰਕੇ ਵੈਬਸਾਈਟ ਬਣਾਈ। ਆਨ ਲਾਈਨ ਕੀਵੀ ਹੈਦਰਾਬਾਦ, ਬੰਗਲੂਰ, ਦਿੱਲੀ , ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵੇਚਿਆ ਜਾ ਰਿਹਾ ਹੈ। ਇਕ ਡੱਬੇ 'ਚ ਇਕ ਕਿਲੋ ਕੀਵੀ ਪੈਕ ਹੁੰਦੀ ਹੈ ਅਤੇ ਇਸ ਦਾ ਮੁੱਲ 350 ਰੁਪਏ ਡੱਬਾ ਹੈ। ਸੋਲਨ 'ਚ ਕੀਵੀ 150 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਹੀ ਹੈ। ਮਨਦੀਪ ਨੇ ਕਿਹਾ ਕਿ ਦੇਸ਼ 'ਚ ਕੀਵੀ ਦੀ ਸ਼ੁਰੂਆਤ ਹਿਮਾਚਲ ਤੋਂ ਹੀ ਹੋਈ।


Related News