ਇਸ ਸ਼ਖਸ ਨੇ ਲਾਕਡਾਊਨ ’ਚ ਹਾਸਲ ਕੀਤੀਆਂ 16 ਦੇਸ਼ਾਂ ਤੋਂ 145 ਡਿਗਰੀਆਂ, ਦਿਲਚਸਪ ਹੈ ਕਹਾਣੀ

Saturday, Jan 08, 2022 - 03:13 PM (IST)

ਇਸ ਸ਼ਖਸ ਨੇ ਲਾਕਡਾਊਨ ’ਚ ਹਾਸਲ ਕੀਤੀਆਂ 16 ਦੇਸ਼ਾਂ ਤੋਂ 145 ਡਿਗਰੀਆਂ, ਦਿਲਚਸਪ ਹੈ ਕਹਾਣੀ

ਤਿਰੁਅਨੰਤਪੁਰਮ- ਕੇਰਲ ਦੇ ਤਿਰੁਅਨੰਤਪੁਰਮ ’ਚ ਰਹਿਣ ਵਾਲੇ ਇਕ ਸ਼ਖਸ ਨੇ ਸਾਬਿਤ ਕਰ ਦਿੱਤਾ ਹੈ ਕਿ ਹੌਂਸਲੇ ਦੇ ਦਮ ’ਤੇ ਆਸਮਾਨ ਵੀ ਹਾਸਲ ਹੋ ਸਕਦਾ ਹੈ। ਸ਼ਫੀ ਵਿਕਰਮਾਨ ਨਾਮੀ ਸ਼ਖਸ ਨੇ ਲਾਕਡਾਊਨ ’ਚ ਮਿਹਨਤ ਨਾਲ ਪੜ੍ਹਾਈ ਕਰ ਕੇ 145 ਕੋਰਸ ਪੂਰੇ ਕਰ ਲਏ। ਸ਼ਫੀ ਨੇ ਵੱਖ-ਵੱਖ ਪਲੇਟਫਾਰਮ ਵਲੋਂ ਆਯੋਜਿਤ ਕੀਤੇ ਜਾਣ ਵਾਲੇ ਵਰਚੁਅਲ ਕੋਰਸ ਪੂਰੇ ਕੀਤੇ। ਜਿਸ ’ਚ ਵਰਲਡ ਹੈਲਥ ਸੰਸਥਾ ਅਤੇ ਆਈ.ਵੀ. ਲੀਗ ਕਾਲਜ ਵੀ ਸ਼ਾਮਲ ਹੈ। ਸ਼ਫੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਲਾਕਡਾਊਨ ਦੌਰਾਨ 16 ਦੇਸ਼ਾਂ ਦੀਆਂ ਵੱਖ-ਵੱਖ ਯੂਨੀਵਰਸਿਟੀ ਤੋਂ 145 ਡਿਗਰੀਆਂ ਹਾਸਲ ਕੀਤੀਆਂ ਹਨ। ਮੀਡੀਆ ਨਾਲ ਗੱਲ ਕਰਦੇ ਹੋਏ, ਸ਼ਫੀ ਨੇ ਕਿਹਾ ਕਿ ਉਨ੍ਹਾਂ ਨੇ ਲਾਕਡਾਊਨ ਦੌਰਾਨ ਪੜ੍ਹਾਈ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਸ਼ੁਰੂਆਤ ’ਚ ਮੈਂ ਮਾਰਕੀਟਿੰਗ ਕੋਰਸ ਕਰਨੇ ਚਾਹੇ ਪਰ ਆਖ਼ੀਰ ’ਚ ਮੈਡੀਕਲ ਨਾਲ ਜੁੜੇ ਕੋਰਸਾਂ ਨਾਲ ਇਹ ਸਫ਼ਰ ਪੂਰਾ ਹੋਇਆ। ਯੇਲ ਯੂਨੀਵਰਸਿਟੀ ’ਚ ਪੜ੍ਹਨਾ ਹਰ ਕਿਸੇ ਦਾ ਸੁਫ਼ਨਾ ਹੁੰਦਾ ਹੈ। ਅੱਜ ਮੇਰੇ ਕੋਲ ਇਸ ਯੂਨੀਵਰਸਿਟੀ ਦੇ ਸਰਫੀਫਿਕੇਸ਼ਨ ਕੋਰਸ ਹਨ। ਮੈਂ ਦੱਸ ਨਹੀਂ ਸਕਦਾ ਕਿ ਇਨ੍ਹਾਂ ਸਾਰੇ ਵਿਸ਼ਿਆਂ ਦੀ ਪੜ੍ਹਾਈ ਨੂੰ ਲੈ ਕੇ ਮੈਂ ਕਿੰਨਾ ਉਤਸ਼ਾਹ ਹਾਂ।

PunjabKesari

ਸ਼ਫੀ ਨੇ ਕਿਹਾ,‘‘ਲਾਕਡਾਊਨ ਦੌਰਾਨ ਮੈਂ ਬੇਕਾਰ ਨਹੀਂ ਬੈਠਣਾ ਚਾਹੁੰਦਾ ਸੀ, ਇਸ ਲਈ ਜੁਲਾਈ 2020 ’ਚ ਵੱਖ-ਵੱਖ ਆਨਲਾਈਨ ਕੋਰਸਾਂ ਲਈ ਰਜਿਸਟਰੇਸ਼ਨ ਕਰਵਾਇਆ। ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਜਾਣਨ ਲਈ ਅਤੇ ਇਨ੍ਹਾਂ ਪਾਠਕ੍ਰਮਾਂ ਨੂੰ ਹਾਸਲ ਕਰਨ ਲਈ ਰੋਜ਼ਾਨਾ 20 ਘੰਟਿਆਂ ਤੋਂ ਵੱਧ ਸਮਾਂ ਬਿਤਾਇਆ। ਲਾਕਡਾਊਨ ’ਚ ਹਰ ਕੋਈ ਘਰ ਬੈਠਾ ਸੀ। ਉਦੋਂ ਮੈਂ ਸਮੇਂ ਦਾ ਸਹੀ ਇਸਤੇਮਾਲ ਕੀਤਾ ਅਤੇ 145 ਤੋਂ ਵੱਧ ਡਿਗਰੀਆਂ ਹਾਸਲ ਕੀਤੀਆਂ।’’ ਸ਼ੁਰੂਆਤ ’ਚ ਉਨ੍ਹਾਂ ਨੂੰ ਕੁਝ ਪਾਠਕ੍ਰਮ ਬਹੁਤ ਕਠਿਨ ਮਿਲੇ ਸਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਜਿਵੇਂ-ਜਿਵੇਂ ਉਹ ਇਕ-ਇਕ ਕਦਮ ਅੱਗੇ ਵਧ ਰਹੇ ਸਨ, ਉਨ੍ਹਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਨ੍ਹਾਂ ਲਈ ਅੱਗੇ ਜਾਣ ਦਾ ਇਹ ਇਕ ਚੰਗਾ ਮੌਕਾ ਹੈ। ਸ਼ਫੀ ਨੇ ਪ੍ਰਿੰਸਟਨ, ਯੇਲ, ਕੋਲੰਬੀਆ, ਆਈਵੀ ਲੀਗ ਅਤੇ ਵਹਾਰਟਨ ਵਰਗੀਆਂ ਕੁਝ ਨਾਮੀ ਯੂਨੀਵਰਸਿਟੀਆਂ ਤੋਂ ਆਨਲਾਈਨ ਕੋਰਸ ਕਰ ਕੇ ਸਰਟੀਫਿਕੇਸ਼ਨ ਹਾਸਲ ਕੀਤੇ ਹਨ। ਸ਼ਫੀ ਅਨੁਸਾਰ, ਉਨ੍ਹਾਂ ਨੇ ਮੈਡੀਕਲ, ਵਿੱਤ, ਰੋਬੋਟਿਕਸ, ਆਰਟੀਸ਼ੀਅਲ ਇੰਟੈਲੀਜੈਂਸ, ਫੋਰੈਂਸਿਕ, ਬਲਾਕਚੇਨ, ਕ੍ਰਿਪਟੋਕਰੰਸੀ, ਫੂਡ ਐਂਡ ਵੈਬਰੇਜ ਮੈਨੇਜਮੈਂਟ ਅਤੇ ਮਨੋਵਿਗਿਆਨ ਵਰਗੇ ਕੁਝ ਵਿਸ਼ਿਆਂ ’ਚ ਆਪਣਾ ਕੋਰਸ ਕੀਤਾ ਹੈ। ਇਹ ਕੋਰਸ ਪੂਰੇ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਨੁਭਵ ਲੋਕਾਂ ਨਾਲ ਸ਼ੇਅਰ ਕੀਤਾ ਅਤੇ ਕਿਹਾ ਕਿ ਉਹ ਕਾਫ਼ੀ ਖ਼ੁਸ਼ ਹਨ। ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਆਨਲਾਈਨ ਇਨ੍ਹਾਂ ਕੋਰਸਾਂ ਦਾ ਲੋਕਾਂ ਨੂੰ ਫ਼ਾਇਦਾ ਚੁਕਣਾ ਚਾਹੀਦਾ ਅਤੇ ਇਸ ਰਾਹੀਂ ਆਪਣੇ ਮਨਪਸੰਦ ਵਿਸ਼ੇ ’ਚ ਪੜ੍ਹਾਈ ਵੀ ਕਰਨੀ ਚਾਹੀਦੀ ਹੈ। ਸੋਸ਼ਲ ਮੀਡੀਆ ’ਤੇ ਸ਼ਫੀ ਦੀ ਬਹੁਤ ਤਾਰੀਫ਼ ਹੋ ਰਹੀ ਹੈ।

ਇਹ ਵੀ ਪੜ੍ਹੋ : PM ਮੋਦੀ ਦੀ ਸੁਰੱਖਿਆ ਮਾਮਲਾ : SC 'ਚ ਕੇਂਦਰ ਬੋਲਿਆ- ਦੋਸ਼ੀਆਂ ਨਾਲ ਚਾਹ ਪੀ ਰਹੇ ਸਨ ਪੁਲਸ ਵਾਲੇ

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News