ਰੇਲਵੇ ਯਾਤਰੀਆਂ ਨੂੰ ਜਲਦ ਹੀ ਮਿਲੇਗੀ ਇਹ ਸੁਵਿਧਾ
Friday, Jul 28, 2017 - 08:23 PM (IST)

ਜਲੰਧਰ— ਹੁਣ ਤੁਸੀਂ ਯਾਤਰਾ ਦੌਰਾਨ ਇੰਟਰਨੈੱਟ ਬ੍ਰਾਓਜਿੰਗ, ਈ-ਮੇਲ, ਫੇਸਬੁੱਕ ਅਤੇ ਵਟਸਐਪ ਦਾ ਇਸਤੇਮਾਲ ਕਰ ਪਾਉਗੇ। ਰੇਲਵੇ ਦੇਸ਼ ਭਰ ਦੇ 128 ਤੋਂ ਜ਼ਿਆਦਾ ਸਟੇਸ਼ਨਸ 'ਤੇ ਵਾਈ-ਫਾਈ ਸਿਸਟਮ ਇੰਟਸਟਾਲ ਕਰਨ ਤੋਂ ਬਾਅਦ, ਹੁਣ ਉਨ੍ਹਾਂ ਤਕਨੀਕਾਂ ਦੀ ਖੋਜ ਕਰ ਰਿਹਾ ਹੈ ਜੋ ਯਾਤਰੀਆਂ ਨੂੰ ਯਾਤਰਾ ਦੌਰਾਨ ਵਾਈ-ਫਾਈ ਜਰੀਏ ਇੰਟਰਨੈੱਟ ਇਸਤੇਮਾਲ ਕਰਨ ਦੀ ਆਜਾਦੀ ਦੇਵੇਗਾ। ਜੇਕਰ ਦੇਖਿਆ ਜਾਵੇ ਤਾਂ ਰੋਜ਼ਾਨਾ ਕਰੀਬ 23 ਮਿਲਿਅਨ ਯਾਤਰੀ ਰੇਲ ਤੋਂ ਯਾਤਰਾ ਕਰਦੇ ਹਨ। ਤੁਹਾਨੂੰ ਦਸ ਦਇਏ ਕਿ ਅਜੇ ਰੇਲਵੇ ਸਟੇਸ਼ਨ ਤੇਜਸ, ਗਤੀਮਾਨ, ਦਿੱਲੀ ਹਾਵੜਾ ਰਾਜਧਾਨੀ ਐਕਸਪ੍ਰੈਸ ਸਮੇਤ ਲਗਜ਼ਰੀ ਟਰੇਨਾਂ 'ਚ ਇੰਟਰਨੈੱਟ ਦੀ ਸੁਵਿਧਾ ਦੇ ਰਹੀ ਹੈ। ਹਾਲਾਂਕਿ, ਇਹ ਇੰਟਰਨੈੱਟ ਸਰਵਿਸ ਉਪਲੱਬਧ ਕਰਾਉਣ ਦਾ ਕਿਫਾਇਤੀ ਤਰੀਕਾ ਨਹੀਂ ਹੈ। ਰੇਲਵੇ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਟਰੇਨ 'ਚ ਹਾਈ-ਫਾਈ ਸੁਵਿਧਾ ਦੇਣ ਦਾ ਪਲਾਨ ਕਰ ਰਹੇ ਹਾਂ। ਫਿਲਹਾਲ ਟਰੇਨ 'ਚ ਸੈਟੇਲਾਈਟ ਦੇ ਜਰੀਏ ਇੰਟਰਨੈੱਟ ਮੁਹੱਈਆ ਕਰਵਾਇਆ ਜਾ ਰਿਹੈ। ਯਾਤਰੀਆਂ ਨੂੰ ਇਹ ਕਾਫੀ ਮਹਿੰਗਾ ਪੈ ਸਕਦਾ ਹੈ। ਵਾਈ-ਫਾਈ ਡਿਵਾਈਸਸ ਨੂੰ ਹਾਈ-ਸਪੀਡ ਇੰਟਰਨੈੱਟ ਇਕਯੂਪਮੈਂਟ 'ਚ ਇੰਸਟਾਲ ਕੀਤਾ ਜਾਵੇਗਾ, ਜਿਸ ਨਾਲ ਯਾਤਰੀ ਬਿਨ੍ਹਾਂ ਕਿਸੇ ਰੂਕਾਵਟ ਦੇ ਇੰਟਰਨੈੱਟ ਦਾ ਫਾਇਦਾ ਲੈ ਸਕਨਗੇ। ਟਰੇਨ 'ਚ ਹਾਈ-ਸਪੀਡ ਇੰਟਰਨੈੱਟ ਦਾ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਸਰਕਾਰ ਫਲਾਇਟ 'ਚ ਇੰਟਰਨੈੱਟ ਐਕਸੈਸ ਦੇਣ 'ਤੇ ਕੰਮ ਕਰ ਰਹੀ ਹੈ। Aviation ਮੰਤਰਾਲਾ ਇਸ ਸਰਵਿਸ ਨੂੰ ਲੈ ਕੇ ਟੈਲੀਕਾਮ ਡਿਪਾਰਟਮੈਂਟ ਅਤੇ ਸਰਕਾਰੀ ਕੰਪਨੀ BSNL ਨਾਲ ਗੱਲ ਕਰ ਰਹੀ ਹੈ। ਰੇਲਵੇ ਆਈ.ਟੀ.ਆਈ. ਚੇਨਈ ਅਤੇ ਸੈਂਟਰ ਫਾਰ ਡਿਵੈੱਲਪਮੈਂਟ ਆਫ ਟੈਕੀਮੈਟਿਕਸ ਨਾਲ ਕੰਮ ਕਰ ਰਹੀ ਹੈ। ਤੁਹਾਨੂੰ ਦਸ ਦਇਏ ਕਿ ਆਈ.ਆਈ.ਟੀ ਚੇਨਈ ਨੇ ਇਕ ਕਾਨਸੈਪਟ ਡਿਵੈੱਲਪ ਕੀਤਾ ਹੈ ਅਤੇ ਨਾਲ ਹੀ C-DOT ਦੇ ਇਕ ਉਪਕਰਣ 'ਤੇ ਕੰਮ ਕਰ ਰਹੀ ਹੈ, ਜੋ ਰੇਲਵੇ ਦੀ ਜਰੂਰਤ ਨੂੰ ਤੁਰੰਤ ਪੂਰਾ ਕਰਨ 'ਚ ਸਮੱਰਥ ਹੈ। ਅਧਿਕਾਰੀ ਨੇ ਦੱਸਿਆ ਕਿ ਉਹ ਬੈਂਗਲੁਰੂ-ਚੇਨਈ 'ਚ ਇਸ ਦਾ ਪਾਇਲਟ ਪ੍ਰੋਜੇਕਟ ਲਾਂਚ ਕਰਨ ਦੇ ਬਾਰੇ 'ਚ ਸੋਟ ਰਹੇ ਹਨ। ਵਿੱਤ ਸਾਲ 2016-17 'ਚ ਰੇਲਵੇ 'ਚ 8221 ਮਿਲਿਅਨ ਯਾਤਰੀਆਂ ਨੇ ਯਾਤਰਾ ਕੀਤੀ ਹੈ। ਨਾਲ ਹੀ ਭਾਰਤ 'ਚ ਇੰਟਰਨੈੱਟ ਯੂਜ਼ਰਸ ਕਰੀਬ 430 ਮਿਲਿਅਨ ਹੈ। ਹਾਲਾਂਕਿ ਹਰ ਰੋਜ਼ ਯੂਜ਼ਰ ਡਾਟਾ ਯੂਸੇਜ਼ ਕਰੀਬ 1.25 ਜੀ.ਬੀ ਹੈ, ਜਿਸ 'ਚ ਜ਼ਿਆਦਾਤਰ ਡਾਟਾ ਮੋਬਾਇਲ ਦੇ ਜਰੀਏ ਇਸਤੇਮਾਲ ਕੀਤਾ ਜਾਂਦਾ ਹੈ।