ਇਹ ਜੋੜਾ ਕਰਦਾ ਹੈ ਕੈਟਰੀਨਾ ਕੈਫ ਦੀ ਪੂਜਾ, ਹਰ ਸਾਲ ਧੂਮਧਾਮ ਨਾਲ ਮਨਾਉਂਦਾ ਹੈ ਜਨਮਦਿਨ
Wednesday, Jul 17, 2024 - 02:37 PM (IST)
ਹਰਿਆਣਾ- ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਨੇ ਮੰਗਲਵਾਰ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਲੜੀ 'ਚ ਇਕ ਅਜਿਹਾ ਫੈਨ ਵੀ ਹੈ ਜੋ 11 ਸਾਲਾਂ ਤੋਂ ਨਾ ਸਿਰਫ ਕੈਟਰੀਨਾ ਦਾ ਜਨਮਦਿਨ ਬਹੁਤ ਧੂਮ-ਧਾਮ ਨਾਲ ਮਨਾ ਰਿਹਾ ਹੈ, ਸਗੋਂ ਉਸ ਦੀ ਭਗਵਾਨ ਵਾਂਗ ਪੂਜਾ ਵੀ ਕਰ ਰਿਹਾ ਹੈ।ਮਾਮਲਾ ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦਾ ਹੈ। ਇੱਥੇ ਢਾਣੀ ਫੋਗਾਟ ਪਿੰਡ ਦੇ ਵਾਸੀ ਕਰਮਬੀਰ ਉਰਫ ਬੰਟੂ ਅਤੇ ਉਸ ਦੀ ਪਤਨੀ ਸੰਤੋਸ਼ ਕੈਟਰੀਨਾ ਕੈਫ ਨੂੰ ਦੇਵੀ ਵਾਂਗ ਪੂਜਦੇ ਹਨ। 11 ਸਾਲਾਂ ਤੋਂ ਇਹ ਜੋੜਾ ਲਗਾਤਾਰ ਕੇਕ ਕੱਟ ਕੇ ਅਤੇ ਲੱਡੂ ਵੰਡ ਕੇ ਕੈਟਰੀਨਾ ਦਾ ਜਨਮਦਿਨ ਬੜੀ ਧੂਮ-ਧਾਮ ਨਾਲ ਮਨਾਉਂਦਾ ਆ ਰਿਹਾ ਹੈ। ਉਨ੍ਹਾਂ ਦੀ ਇੱਛਾ ਹੈ ਕਿ ਕੈਟਰੀਨਾ ਕੈਫ ਉਨ੍ਹਾਂ ਨੂੰ ਮਿਲਣ ਆਵੇ।

13-14 ਸਾਲ ਦੀ ਉਮਰ ਤੋਂ ਮਨਾ ਰਹੇ ਹਨ ਕੈਟਰੀਨਾ ਕੈਫ ਦਾ ਜਨਮਦਿਨ
ਬੰਟੂ ਦਾ ਕਹਿਣਾ ਹੈ ਕਿ ਉਹ 13-14 ਸਾਲ ਦੀ ਉਮਰ ਤੋਂ ਹੀ ਕੈਟਰੀਨਾ ਕੈਫ ਦਾ ਜਨਮਦਿਨ ਮਨਾ ਰਿਹਾ ਹੈ। ਵਿਆਹ ਤੋਂ ਪਹਿਲਾਂ ਉਹ ਇਕੱਲਾ ਹੀ ਮਨਾਉਂਦਾ ਸੀ ਅਤੇ ਹੁਣ ਉਹ ਜਨਮਦਿਨ ਪਤਨੀ ਨਾਲ ਮਨਾਉਂਦਾ ਹੈ। ਉਹ ਕੈਟਰੀਨਾ ਕੈਫ ਨੂੰ ਇਕ ਵਾਰ ਮਿਲਣਾ ਚਾਹੁੰਦਾ ਹੈ। ਉਸ ਨੂੰ ਪੂਰੀ ਉਮੀਦ ਹੈ ਕਿ ਉਹ ਕਿਸੇ ਦਿਨ ਅਦਾਕਾਰਾ ਨੂੰ ਜ਼ਰੂਰ ਮਿਲਣਗੇ।

ਸੰਤੋਸ਼ ਨੇ ਕਿਹਾ, 'ਅੱਜ ਕੈਟਰੀਨਾ 41 ਸਾਲ ਦੀ ਹੋ ਗਈ ਹੈ, ਇਸ ਮੌਕੇ 'ਤੇ ਮੈਂ ਅਤੇ ਮੇਰੇ ਪਤੀ ਨੇ ਉਨ੍ਹਾਂ ਦਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਇਆ। ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕੈਟਰੀਨਾ ਕੈਫ ਜਲਦੀ ਤੋਂ ਜਲਦੀ ਮੈਨੂੰ ਮਿਲਣ ਲਈ ਆਵੇ। ਅਸੀਂ 11 ਸਾਲਾਂ ਤੋਂ ਰੋਜ਼ਾਨਾ ਉਸ ਦੀ ਪੂਜਾ ਕਰਦੇ ਹਾਂ। ਆਪਣੇ ਪਤੀ ਵਾਂਗ ਮੈਂ ਵੀ ਉਸ ਦਾ ਬਹੁਤ ਸਤਿਕਾਰ ਕਰਦੀ ਹਾਂ।
Related News
328 ਪਾਵਨ ਸਰੂਪਾਂ ਦੇ ਮਾਮਲੇ ‘ਤੇ ਬਣੀ SIT ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਅਧਿਕਾਰਾਂ 'ਚ ਦੇ ਰਹੀ ਹੈ ਦਖਲ: ਐਡਵੋਕੇਟ ਧ
