ਕੋਰੋਨਾ ਤੋਂ ਬਚਣ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਇਹ ਮੁਲਕ

Sunday, Apr 11, 2021 - 03:59 AM (IST)

ਕੋਰੋਨਾ ਤੋਂ ਬਚਣ ਲਈ ਲੋਕਾਂ ਦੀ ਪਹਿਲੀ ਪਸੰਦ ਬਣਿਆ ਇਹ ਮੁਲਕ

ਮਾਲੇ - ਕੋਰੋਨਾ ਤੋਂ ਬਚਣ ਲਈ ਭਾਰਤੀ ਸੈਲਾਨੀ ਵੱਡੀ ਗਿਣਤੀ ਵਿਚ ਮਾਲਦੀਵ ਪਹੁੰਚ ਰਹੇ ਹਨ। ਉਥੇ ਭਾਰਤੀ ਸੈਲਾਨੀਆਂ ਦੀ ਗਿਣਤੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 50 ਫੀਸਦੀ ਇਜ਼ਾਫਾ ਹੋਇਆ ਹੈ। ਸਾਲ ਦੇ ਸ਼ੁਰੂਆਤੀ 2 ਮਹੀਨਆਂ ਵਿਚ ਉਥੇ 44 ਹਜ਼ਾਰ ਭਾਰਤੀ ਪਹੁੰਚੇ। ਜੋ 2020 ਦੀ ਤੁਲਨਾ ਵਿਚ ਦੁਗਣੇ ਹਨ। ਮਾਲਦੀਵ ਸੈਰ-ਸਪਾਟਾ ਵਿਭਾਗ ਮੁਤਾਬਕ ਭਾਰਤ ਤੋਂ ਹੀ ਸਭ ਤੋਂ ਜ਼ਿਆਦਾ ਸੈਲਾਨੀ ਪਹੁੰਚ ਰਹੇ ਹਨ ਜਦਕਿ ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਦੇ ਸੈਲਾਨੀ 98 ਫੀਸਦੀ ਤੱਕ ਘੱਟ ਗਏ ਹਨ।

ਇਹ ਵੀ ਪੜੋ ਸਾਊਦੀ ਅਰਬ ਨੇ ਇਸ ਕਾਰਣ ਆਪਣੇ 3 ਫੌਜੀਆਂ ਨੂੰ ਦਿੱਤੀ ਫਾਂਸੀ ਦੀ ਸਜ਼ਾ

PunjabKesari

ਸੈਰ-ਸਪਾਟਾ ਨਾਲ ਜੁੜੇ ਮਾਹਿਰਾਂ ਦਾ ਆਖਣਾ ਹੈ ਕਿ ਪਿਛਲੇ ਕੁਝ ਦਿਨ ਵਿਚ ਮੁਲਕ ਵਿਚ ਕੋਰੋਨਾ ਇਨਫੈਕਟਡ ਇਕ ਲੱਖ ਜਾਂ ਉਸ ਤੋਂ ਵੀ ਜ਼ਿਆਦਾ ਮਿਲ ਰਹੇ ਹਨ। ਦੂਜੀ ਲਹਿਰ ਦੇ ਚੱਲਦੇ ਕਾਰੋਬਾਰ ਫਿਰ ਤੋਂ ਬੰਦ ਕਰ ਦਿੱਤੇ ਗਏ ਹਨ। ਕਈ ਸ਼ਹਿਰਾਂ ਵਿਚ ਦੁਬਾਰਾ ਲਾਕਡਾਊਨ ਲੱਗ ਗਏ ਹਨ। ਇਸ ਲਈ ਲੋਕ ਦੂਰ-ਦਰਾਡੇ ਦੀਆਂ ਸੈਰ-ਸਪਾਟੇ ਵਾਲੀਆਂ ਥਾਵਾਂ 'ਤੇ ਛੁੱਟੀਆਂ ਮਨਾਉਣਾ ਚਾਅ ਰਹੇ ਹਨ। ਉਂਝ ਵੀ ਸਭ ਲੋਕਾਂ ਦੇ ਵੈਕਸੀਨੇਸ਼ਨ ਵਿਚ ਲੰਬਾ ਸਮਾਂ ਲੱਗੇਗਾ ਇਸ ਲਈ ਲੋਕ ਸੁਰੱਖਿਅਤ ਥਾਵਾਂ 'ਤੇ ਘੁੰਮਣ ਦੀ ਯੋਜਨਾ ਬਣਾਉਣ ਲੱਗੇ ਹਨ।

ਇਹ ਵੀ ਪੜੋ ਸਵੀਡਨ ਦਾ ਉਹ ਸ਼ਹਿਰ ਜਿਹੜਾ ਧਰਤੀ 'ਚ ਸਮਾਉਣ ਲੱਗਾ, ਹੁਣ ਸਰਕਾਰ ਘਰਾਂ ਨੂੰ ਕਰ ਰਹੀ ਸ਼ਿਫਟ

PunjabKesari

ਸਥਾਨਕ ਏਅਰਲਾਈਨਸ ਸਸਤੇ ਵਿਕਲਪ ਦੇ ਰਹੀ ਹੈ। ਵਿਸਤਾਰਾ ਨੇ ਮੁੰਬਈ ਅਤੇ ਮਾਲੇ ਵਿਚਾਲੇ ਨਾਨ ਸਟਾਪ ਉਡਾਣਾਂ ਸ਼ੁਰੂ ਕੀਤੀਆਂ ਹਨ। ਓਧਰ ਮਾਲਦੀਵ ਨੇ ਸੈਲਾਨੀਆਂ ਦੀ ਪਹੁੰਚ ਵੀ ਆਸਾਨ ਕਰ ਦਿੱਤੀ ਹੈ। ਉਹ ਯਾਤਰਾ ਸ਼ੁਰੂ ਕਰਨ ਤੋਂ 96 ਘੰਟੇ ਪਹਿਲਾਂ ਹੀ ਨੈਗੇਟਿਵ ਰਿਪੋਰਟ ਦਿਖਾਉਣਗੇ ਤਾਂ ਉਨ੍ਹਾਂ ਕੁਆਰੰਟਾਈਨ ਨਹੀਂ ਰਹਿਣਾ ਹੋਵੇਗਾ। ਜਦਕਿ ਬ੍ਰਿਟੇਨ ਅਤੇ ਕਈ ਹੋਰ ਮੁਲਕਾਂ ਤੋਂ ਆਉਣ ਵਾਲੇ ਲੋਕਾਂ ਲਈ ਕੁਆਰੰਟਾਈਨ ਲਾਜ਼ਮੀ ਕਰ ਦਿੱਤਾ ਗਿਆ ਹੈ।

ਇਹ ਵੀ ਪੜੋ - ਅਰਬ ਮੁਲਕਾਂ 'ਚ ਔਰਤਾਂ ਲਈ 'ਇਤਿਹਾਸਕ ਦਿਨ', UAE ਨੇ ਪੁਲਾੜ ਪ੍ਰੋਗਰਾਮ ਲਈ ਪਹਿਲੀ ਵਾਰ ਕੀਤੀ ਮਹਿਲਾ ਦੀ ਚੋਣ

 

PunjabKesari

ਇਹ ਵੀ ਪੜੋ ਜਦ 18 ਸਾਲ ਦੇ ਪ੍ਰਿੰਸ ਫਿਲਿਪ ਨੂੰ ਦਿਲ ਦੇ ਬੈਠੀ ਸੀ 13 ਸਾਲ ਦੀ ਮਹਾਰਾਣੀ ਐਲੀਜ਼ਾਬੇਥ, ਸ਼ਾਹੀ ਜੋੜੇ ਦੀ ਪ੍ਰੇਮ ਕਹਾਣੀ


author

Khushdeep Jassi

Content Editor

Related News