ਜਲਦ ਭਾਰਤ ਜਾ ਰਿਹੈ ਕੈਨੇਡਾ ਦਾ ਇਹ ''ਹੈਂਡਸਮ ਬੁਆਏ''

Friday, Nov 24, 2017 - 12:16 AM (IST)

ਓਟਾਵਾ/ਨਵੀਂ ਦਿੱਲੀ — ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਰਵਰੀ 2018 'ਚ ਭਾਰਤ ਦੀ ਯਾਤਰਾ 'ਤੇ ਜਾਣਗੇ। ਭਾਰਤ 'ਚ ਭਾਜਪਾ ਦੀ ਅਗਵਾਈ ਵਾਲੀ ਨਰਿੰਦਰ ਮੋਦੀ ਦੀ ਸਰਕਾਰ ਸੱਤਾ 'ਚ ਆਉਣ ਮਗਰੋਂ ਲੰਮੇਂ ਸਮੇਂ ਤੋਂ ਟਰੂਡੋ ਦੀ ਭਾਰਤ 'ਚ ਉਡੀਕ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 15 ਫਰਵਰੀ ਤੋਂ ਬਾਅਦ ਜਸਟਿਨ ਟਰੂਡੋ ਦੇ ਭਾਰਤ ਦੌਰੇ 'ਤੇ ਜਾਣ ਦੀ ਸੰਭਾਵਨਾ ਹੈ। ਟਰੂਡੋ ਦੇ ਵਫਦ ਨਾਲ ਭਾਰਤੀ ਮੂਲ ਦੇ ਕੈਨੇਡੀਅਨ ਕੈਬਨਿਟ ਮੰਤਰੀਆਂ ਤੋਂ ਇਲਾਵਾ ਐੱਮ. ਪੀਜ਼. ਅਤੇ ਹੋਰ ਸਿਆਸੀ ਆਗੂ ਭਾਰਤ ਦੌਰੇ 'ਤੇ ਜਾ ਸਕਦੇ ਹਨ। 
ਜਾਣਕਾਰੀ ਮੁਤਾਬਕ ਨਵਦੀਪ ਬੈਂਸ ਇਕ ਵਾਰ ਮੁੜ ਟਰੂਡੋ ਨਾਲ ਭਾਰਤ ਭਾਰਤ ਦਾ ਦੌਰਾ ਕਰਨ ਸਕਦੇ ਹਨ ਅਤੇ ਕੈਬਨਿਟ ਮੰਤਰੀ ਬਰਦੀਸ਼ ਚੱਗਰ ਦੇ ਵੀ ਭਾਰਤ ਜਾਣ ਦੀ ਉਮੀਦ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਵਰੀ ਮਹੀਨਾ ਕਾਫੀ ਰੁਝੇਵਿਆਂ ਭਰਿਆ ਹੈ, ਇਸ ਲਈ ਟਰੂਡੋ ਫਰਵਰੀ ਮੱਧ ਤੋਂ ਲੈ ਕੇ ਫਰਵਰੀ ਦੇ ਆਖਿਰ ਤੱਕ ਨਵੀਂ ਦਿੱਲੀ ਦਾ ਦੌਰਾ ਕਰ ਸਕਦੇ ਹਨ। ਟਰੂਡੋ ਵੱਲੋਂ ਭਾਰਤ ਦੌਰਾ ਬਹੁਤ ਪਹਿਲਾਂ ਕੀਤੇ ਜਾਣ ਦੀ ਉਮੀਦ ਸੀ ਪਰ ਕਈ ਕਾਰਨਾਂ ਕਰਕੇ ਇਸ 'ਚ ਅੜਿੱਕਾ ਪੈਂਦਾ ਰਿਹਾ। ਦੋਵਾਂ ਦੇਸ਼ਾਂ ਦੇ ਅਧਿਕਾਰੀ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੌਰੇ ਦੀਆਂ ਤਰੀਕਾਂ ਫਾਈਨਲ ਕਰਨ ਲਈ ਵਿਚਾਰ ਕਰ ਰਹੇ ਹਨ ਅਤੇ ਛੇਤੀ ਹੀ ਇਸ ਦੀ ਪੁਸ਼ਟੀ ਹੋਣ ਦੀ ਉਮੀਦ ਹੈ। ਟਰੂਡੋ ਦੇ ਭਾਰਤ ਜਾਣ ਦੀ ਖਬਰ ਅਜਿਹੇ ਸਮੇਂ ਆਈ ਹੈ ਜਦੋਂ ਕੈਨੇਡਾ ਦੇ ਖੋਜ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ, ਕੌਮਾਂਤਰੀ ਮੰਤਰੀ ਮਾਰਪਕ ਗਾਰਨਿਊ ਦੀ ਅਗਵਾਈ 'ਚ ਕੈਨੇਡਾ ਦਾ ਸਭ ਤੋਂ ਵੱਡਾ ਮਤਲਬ 200 ਮੈਂਬਰਾਂ ਦਾ ਵਫਦ ਹਾਲ ਹੀ 'ਚ ਭਾਰਤ ਦੇ ਵਪਾਰਕ ਮਿਸ਼ਨ ਤੋਂ ਪਰਤਿਆ ਹੈ। 
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਕੈਨੇਡੀਅਨ ਪ੍ਰਧਾਨ ਮੰਤਰੀ ਅੱਗੇ ਕੈਨੇਡਾ 'ਚ ਸਰਗਰਮ ਖਾਲਿਸਤਾਨੀਆਂ ਦਾ ਮੁੱਦਾ ਚੁੱਕ ਸਕਦੀ ਹੈ। ਕਿਉਂਕਿ ਹਾਲ ਹੀ 'ਚ ਪੰਜਾਬ 'ਚ ਹਿੰਦੂ ਨੇਤਾਵਾਂ ਦੀਆਂ ਹੋਈਆਂ ਹੱਤਿਆਵਾਂ ਦੀ ਤਾਰ ਵੀ ਕੈਨੇਡਾ ਸਣੇ ਹੋਰ ਦੇਸ਼ਾਂ ਨਾਲ ਜੁੜੀ ਹੈ।

 


Related News